ਹੁਣ ਵਟਸਐਪ ''ਤੇ ਜਲਦ ਹੀ ਦਿਖਣੇ ਸ਼ੁਰੂ ਹੋ ਜਾਣਗੇ ਵਿਗਿਆਪਨ

04/26/2020 12:04:29 AM

ਗੈਜੇਟ ਡੈਸਕ—ਸਾਲ 2018 ਤੋਂ ਹੀ ਖਬਰਾਂ ਆ ਰਹੀਆਂ ਹਨ ਕਿ ਫੇਸਬੁੱਕ ਜਲਦ ਹੀ ਵਟਸਐਪ 'ਤੇ ਵਿਗਿਆਪਨ ਲਿਆਉਣ ਦੀ ਤਿਆਰੀ ਕਰ ਰਹ ਰਹੀ ਹੈ, ਜੋ ਕਿ ਸਟੇਟਸ 'ਚ ਦਿਖਾਏ ਜਾਣਗੇ, ਹਾਲਾਂਕਿ ਫੇਸਬੁੱਕ ਨੇ ਇਸ 'ਤੇ ਖੁਲ ਕੇ ਕਦੇ ਕੁਝ ਨਹੀਂ ਕਿਹਾ। ਉੱਥੇ ਹੁਣ ਦਿ ਇੰਫਾਰਮੇਸ਼ਨ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਫੇਸਬੁੱਕ ਬਹੁਤ ਹੀ ਜਲਦ ਵਟਸਐਪ 'ਤੇ ਵਿਗਿਆਪਨ ਦੀ ਸ਼ੁਰੂਆਤ ਕਰਨ ਵਾਲੀ ਹੈ, ਹਾਲਾਂਕਿ ਰਿਪੋਰਟ 'ਚ ਵਿਗਿਆਪਨ ਦਿਖਾਉਣ ਦੀ ਤਾਰੀਖ ਦਾ ਕੋਈ ਜ਼ਿਕਰ ਨਹੀਂ ਹੈ।

ਫੇਸਬੁੱਕ ਦਾ ਦਾਅਵਾ ਹੈ ਕਿ ਵਟਸਐਪ ਐਂਡ-ਟੂ-ਐਂਡ ਐਨਕ੍ਰਿਪਟਡ ਹੈ ਜਿਸ ਦਾ ਮਤਲਬ ਹੈ ਕਿ ਵਟਸਐਪ 'ਤੇ ਹੋ ਰਹੀ ਚੈਟਿੰਗ ਦੇ ਬਾਰੇ 'ਚ ਕੰਪਨੀ ਨੂੰ ਵੀ ਜਾਣਕਾਰੀ ਨਹੀਂ ਹੈ। ਅਜਿਹੇ 'ਚ ਵੱਡਾ ਸਵਾਲ ਇਹ ਹੈ ਕਿ ਜੇਕਰ ਵਟਸਐਪ ਐਂਡ-ਟੂ-ਐਂਡ ਐਨਕ੍ਰਿਪਟਡ ਹੈ ਜੋ ਇਸ 'ਤੇ ਟਾਗਰੇਟੇਡ ਵਿਗਿਆਪਨ ਕਿਵੇਂ ਦਿਖਾਏ ਜਾਣਗੇ।

ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਨੇ ਇਸ ਸਮੱਸਿਆ ਦਾ ਤੋੜ ਕੱਢ ਲਿਆ ਹੈ। ਫੇਸਬੁੱਕ ਵਟਸਐਪ 'ਤੇ ਵਿਗਿਆਪਨ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਦੇ ਆਧਾਰ 'ਤੇ ਦਿਖਾਵੇਗਾ। ਫੇਸਬੁੱਕ ਡਾਟਾ ਵੀ ਕੱਢ ਰਹੀ ਹੈ ਕਿ ਕਿੰਨੇ ਲੋਕ ਫੇਸਬੁੱਕ ਅਤੇ ਵਟਸਐਪ ਦੋਵਾਂ ਦਾ ਇਸਤੇਮਾਲ ਕਰ ਰਹੇ ਹਨ। ਉੱਥੇ ਕੰਪਨੀ ਦੇ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਕੁਝ ਯੂਜ਼ਰਸ ਆਪਣੇ ਫੇਸਬੁੱਕ ਅਕਾਊਂਟ ਨੂੰ ਡਿਲੀਟ ਵੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਵਟਸਐਪ 'ਤੇ ਵਿਗਿਆਪਨ ਨੂੰ ਲੈ ਕੇ ਵਿਵਾਦ ਹੋ ਚੁੱਕਿਆ ਹੈ।


Karan Kumar

Content Editor

Related News