Adobe ਦੀ ਇਸ ਨਵੀਂ ਸਰਵਿਸ ਨਾਲ ਕਿਸੇ ਫਾਰਮ ਨੂੰ ਭਰਨ ਲਈ ਨਹੀਂ ਹੋਵੇਗੀ ਕਾਗਜ਼ ਜਾਂ ਪੈੱਨ ਦੀ ਲੋੜ
Friday, May 13, 2016 - 03:42 PM (IST)

ਜਲੰਧਰ- ਸਾਫਟਵੇਅਰ ਮੇਜਰ ਅਡੋਬ ਵੱਲੋਂ ਵੀਰਵਾਰ ਨੂੰ ਭਾਰਤ ''ਚ ਇਸ ਦੀ ਨਵੀਂ ਡਾਕਿਊਮੈਂਟ ਕਲਾਊਡ ਸਰਵਿਸ ਨੂੰ ਜਾਰੀ ਕੀਤਾ ਗਿਆ ਹੈ। ਇਹ ਸਰਵਿਸ, ਪੇਪਰ ਬੇਸਡ ਸਰਵਿਸ ਨੂੰ ਡਿਜ਼ੀਟਲ ਵਰਕਫਲੋ ''ਚ ਟ੍ਰਾਂਸਫਰ ਕਰ ਸਕਦੀ ਹੈ। ਸਾਊਥ ਕੋਰੀਆ ਲਈ ਅਡੋਬ ਦੇ ਮੈਨੇਜਿੰਗ ਡਾਇਰੈਕਟਰ ਉਮੰਗ ਬੇਦੀ ਦੀ ਇਕ ਰਿਪੋਰਟ ਅਨੁਸਾਰ ਭਾਰਤੀ ਵਪਾਰ ''ਚ ਪੇਪਰ ਬੇਸਡ ''ਤੇ ਹੋਣ ਵਾਲੇ ਕੰਮ ਨੂੰ ਘੱਟ ਤੋਂ ਘੱਟ ਜਾਂ ਖਤਮ ਕਰਨ ਦੇ ਉਦੇਸ਼ ਨਾਲ ਇਸ ਨੂੰ ਡਿਜ਼ੀਟਲ ਵਰਕਫਲੋ ''ਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਿਊਮੈਂਟ ਕਲਾਊਡ ਅਡੋਬ ਸਾਈਨ ਅਤੇ ਅਡੋਬ ਮਾਰਕੀਟਿੰਗ ਵਿਚਕਾਰ ਪਹਿਲੀ ਇੰਟਗ੍ਰੇਸ਼ਨ ਸਰਵਿਸ ਹੈ ਜੋ ਮੈਨੁਅਲ ਤੌਰ ''ਤੇ ਹੋਣ ਵਾਲੇ ਪੇਪਰ ਬੇਸਡ ਪ੍ਰੋਸੈਸ ਨੂੰ ਭਰਤੀ, ਗਿਆਨ ਅਤੇ ਸਰਵਿਸਿੰਗ ਲਈ ਖਤਮ ਕਰ ਦਵੇਗੀ।
ਅਡੋਬ ਸਾਈਨ (ਫੋਰਮਲੀ ਡਾਕਿਊਮੈਂਟ ਕਲਾਊਡ ਈ-ਸਾਈਨ ਸਰਵਿਸਸ) ਇਕ ਅਪਗ੍ਰੇਡ ਕੀਤਾ ਗਿਆ ਅਤੇ ਮਾਡਰਨਾਈਜ਼ ਕੀਤਾ ਗਿਆ ਮੋਬਾਇਲ ਐਪ ਫੀਚਰ ਹੈ ਜੋ ਅਡੋਬ ਐਕਪੀਰੀਅੰਸ ਮੈਨੇਜਰ (AEM) ਨਾਲ ਕੰਮ ਕਰਦਾ ਹੈ। ਇਨ੍ਹਾਂ ਦੋਨਾਂ ਪਲੈਟਫਾਰਮ ਦੀ ਮਦਦ ਨਾਲ ਆਰਗਨਾਈਜ਼ੇਸ਼ਨ ਕ੍ਰੈਡਿਟ ਕਾਰਡ ਐਪਲੀਕੇਸ਼ਨ ਤੋਂ ਲੈ ਕੇ ਸਰਕਾਰੀ ਫਾਰਮਜ਼ ਜਾਂ ਮੈਡੀਕਲ ਫਾਰਮਜ਼ ਨੂੰ ਪੂਰੀ ਤਰ੍ਹਾਂ ਡਿਜ਼ੀਟਲ ਕਰ ਦਿੰਦੀ ਹੈ। ਅਡੋਬ ਸਾਈਨ ਇਕ ਈ-ਸਿਗਨੇਚਰ ਸੋਲਿਊਸ਼ਨ ਹੈ ਜਿਸ ਨਾਲ ਕੋਈ ਵੀ ਵਿਅਕਤੀ ਇਲੈਕਟ੍ਰਾਨਿਕ ਸਾਈਨ ਕਰ ਸਕਦਾ ਹੈ ਅਤੇ ਕਿਸੇ ਵੀ ਡਾਕਿਊਮੈਂਟ ਨੂੰ ਕਿਸੇ ਵੀ ਡਿਵਾਈਸ ''ਤੇ ਭੇਜ ਸਕਦਾ ਹੈ। ਇਨ੍ਹਾਂ ਹੀ ਨਹੀਂ ਇਸ ਨਾਲ ਗਾਹਕ ਕਿਸੇ ਵੀ ਫਾਰਮ ਨੂੰ ਭਰ ਸਕਦਾ ਹੈ, ਇਲੈਕਟ੍ਰਾਨਿਕਲੀ ਸਾਈਨ ਕਰ ਸਕਦਾ ਹੈ ਅਤੇ ਫਾਰਮ ਦਰਜ਼ ਕਰਨ ਤੋਂ ਬਾਅਦ ਸਟੇਟਸ ਦੀ ਅਪਡੇਟ ਵੀ ਆਪਣੇ ਸਮਾਰਫੋਨ, ਟੈਬਲੇਟ ਅਤੇ ਕੰਪਿਊਟਰ ''ਤੇ ਪ੍ਰਾਪਤ ਕਰ ਸਕਦਾ ਹੈ। ਅਡੋਬ ਅਨੁਸਾਰ ਇਸ ਨਵੇਂ ਡਾਟਾ ਸੈਂਟਰ ਨੂੰ ਈ.ਯੂ., ਏਸ਼ੀਆ ਪੈਸੀਫਿਕ ਅਤੇ ਜਾਪਾਨ ''ਚ 2016 ''ਚ ਰੋਲਿੰਗ ਆਊਟ ਕੀਤਾ ਜਾ ਰਿਹਾ ਹੈ।