Activa ਅਤੇ Splendor ਦੀਆਂ ਕੀਮਤਾਂ ''ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ

Sunday, Sep 28, 2025 - 02:45 PM (IST)

Activa ਅਤੇ Splendor ਦੀਆਂ ਕੀਮਤਾਂ ''ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ

ਗੈਜੇਟ ਡੈਸਕ- ਭਾਰਤ 'ਚ ਦੋ ਪਹੀਆ ਵਾਹਨਾਂ ਦੀ ਵਿਕਰੀ ਲਗਾਤਾਰ ਵਧ ਰਹੀ ਹੈ ਅਤੇ ਲੋਕ ਰੋਜ਼ ਦੀਆਂ ਜ਼ਰੂਰਤਾਂ ਤੋਂ ਲੈ ਕੇ ਦਫ਼ਤਰ ਜਾਣ ਲਈ ਵੀ ਇਨ੍ਹਾਂ ਦਾ ਵਰਤੋਂ ਕਰ ਰਹੇ ਹਨ। 22 ਸਤੰਬਰ 2025 ਤੋਂ GST 2.0 ਲਾਗੂ ਹੋਣ ਦੇ ਨਾਲ 350cc ਤੱਕ ਦੇ ਵਾਹਨਾਂ 'ਤੇ ਟੈਕਸ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਗਿਆ। ਇਸ ਨਾਲ ਖਪਤਕਾਰਾਂ ਨੂੰ ਸਿੱਧਾ ਲਾਭ ਮਿਲਿਆ ਹੈ।

Honda Activa ਹੁਣ ਹੋਈ ਕਿਫਾਇਤੀ

  • ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਸਕੂਟਰ Honda Activa ਹੁਣ ਪਹਿਲਾਂ ਤੋਂ ਬਜਟ-ਫ੍ਰੈਂਡਲੀ ਹੋ ਗਈ ਹੈ।
  • Activa 110 STD ਦੀ ਕੀਮਤ ਹੁਣ 74,713 ਰੁਪਏ ਹੈ।
  • Activa 110 DLX ਅਤੇ Anniversary Edition ਵੈਰੀਅੰਟ 'ਚ 7,000 ਰੁਪਏ ਤੱਕ ਦੀ ਬਚਤ ਹੋਈ ਹੈ।
  • Activa 125cc ਮਾਡਲ DLX, Anniversary Edition ਅਤੇ H-Smart 'ਚ 7,500 ਰੁਪਏ ਤੋਂ ਵੱਧ ਘਟੌਤੀ ਹੋਈ ਹੈ।

ਇਹ ਵੀ ਪੜ੍ਹੋ : PM ਨੇ ਲਾਂਚ ਕੀਤਾ BSNL ਦਾ ਸਵਦੇਸ਼ੀ 4G ਨੈੱਟਵਰਕ, ਮਿਲੇਗਾ ਹਾਈ ਸਪੀਡ Internet

Hero Splendor Plus ਦੀਆਂ ਨਵੀਆਂ ਕੀਮਤਾਂ

  • Hero MotoCorp ਨੇ ਵੀ GST ਛੋਟ ਦਾ ਪੂਰਾ ਲਾਭ ਖਪਤਕਾਰਾਂ ਨੂੰ ਦਿੱਤਾ ਹੈ।
  • Splendor Plus ਦੇ ਸਾਰੇ ਵੈਰੀਅੰਟਾਂ ਦੀ ਕੀਮਤ ਹੁਣ 6,000 ਤੋਂ 7,253 ਰੁਪਏ ਤੱਕ ਘੱਟ ਹੋ ਗਈ ਹੈ।
  • ਸਭ ਤੋਂ ਸਸਤਾ ਵੈਰੀਅੰਟ Splendor Plus Drum ਹੁਣ 73,903 ਰੁਪਏ 'ਚ ਉਪਲਬਧ ਹੈ।
  • i3S, Xtec, Xtec 2.0 ਅਤੇ Super Splendor Xtec ਵੈਰੀਅੰਟ ਵੀ ਹੁਣ ਪਹਿਲਾਂ ਤੋਂ ਵੱਧ ਸਸਤੇ ਹੋ ਗਏ ਹਨ।

ਸਭ ਤੋਂ ਸਸਤਾ ਵਿਕਲਪ

  • GST ਛੋਟ ਤੋਂ ਬਾਅਦ Splendor Plus Drum 73,903 ਰੁਪਏ ਨਾਲ ਸਭ ਤੋਂ ਸਸਤਾ ਵੈਰੀਅੰਟ ਬਣ ਗਿਆ ਹੈ।
  • Honda Activa 110 STD ਥੋੜ੍ਹੀ ਮਹਿੰਗੀ ਹੋਣ ਦੇ ਬਾਵਜੂਦ 74,713 ਰੁਪਏ 'ਚ ਉਪਲਬਧ ਹੈ।
  • Activa ਦੀ ਆਰਾਮਦਾਇਕ ਡਿਜ਼ਾਈਨ ਅਤੇ ਸਕੂਟਰ ਦੀ ਲੋਕਪ੍ਰਿਯਤਾ ਇਸ ਨੂੰ ਖਪਤਕਾਰਾਂ ਲਈ ਆਕਰਸ਼ਕ ਵਿਕਲਪ ਬਣਾਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News