Acer ਦਾ ਗੇਮਿੰਗ ਲੈਪਟਾਪ ਭਾਰਤ ’ਚ ਲਾਂਚ, ਕੀਮਤ ਕਰ ਦੇਵੇਗੀ ਹੈਰਾਨ

06/15/2020 6:36:16 PM

ਗੈਜੇਟ ਡੈਸਕ– ਏਸਰ ਨੇ ਆਖਿਰਕਾਰ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਗੇਮਿੰਗ ਲੈਪਟਾਪ Acer Nitro 5 ਨੂੰ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ 10ਵੀਂ ਜਨਰੇਸ਼ਨ ਦੇ ਇੰਟੈੱਲ ਪ੍ਰੋਸੈਸਰ ਨਾਲ ਲਿਆਇਆ ਗਿਆ ਹੈ। ਇਹ ਲੈਪਟਾਪ ਤੁਹਾਨੂੰ ਵੱਖ-ਵੱਖ ਮਾਡਲਾਂ ’ਚ ਮਿਲੇਗਾ, ਜਿਵੇਂ Acer Nitro 5 ਦਾ ਕੋਰ i5/i7 ਪ੍ਰੋਸੈਸਰ ਵਾਲਾ ਮਾਡਲ ਜਾਂ ਫ਼ਿਰ ਐਨਵੀਡੀਆ GeForce RTX 2060 ਗ੍ਰਾਫਿਕਸ ਵਾਲਾ ਮਾਡਲ। ਇਸ ਲੈਪਟਾਪ ’ਚ ਤੁਹਾਨੂੰ ਫੋਰ ਜ਼ੋਨ RGB ਬੈਕਲਿਟ ਕੀ-ਬੋਰਡ ਮਿਲੇਗਾ। ਗਾਹਕ ਇਸ ਨੂੰ 15/17 ਇੰਚ ਦੀ ਸਕਰੀਨ ਸਾਈਜ਼ ’ਚ ਖਰੀਦ ਸਕਣਗੇ। ਇਸ ਲੈਪਟਾਪ ਦੇ 15 ਇੰਚ ਡਿਸਪਲੇਅ ਅਤੇ 10ਵੀਂ ਜਨਰੇਸ਼ਨ ਇੰਟੈੱਲ ਕੋਰ ਆਈ5 ਪ੍ਰੋਸੈਸਰ, 8 ਜੀ.ਬੀ. ਰੈਮ ਅਤੇ Nvidia GeForce GTX 1650 ਗ੍ਰਾਫਿਕਸ ਮਾਡਲ ਦੀ ਕੀਮਤ 72,990 ਰੁਪਏ ਹੈ। 

Acer Nitro 5 ਦੇ ਫੀਚਰਜ਼
1. ਬਲੈਕ ਕਲਰ ਮਟੈਲਿਕ ਬਾਡੀ ਨਾਲ ਤਿਆਰ ਕੀਤੇ ਗਏ ਇਸ ਲੈਪਟਾਪ ਦਾ ਸਕਰੀਨ ਰੈਜ਼ੋਲਿਊਸ਼ਨ ਫੁਲ-ਐੱਚ.ਡੀ. ਯਾਨੀ 1920x1080 ਪਿਕਸਲ ਹੈ। 
2. ਡਿਸਪਲੇਅ ’ਚ ਕੰਪਨੀ ਨੇ ਆਈ.ਪੀ.ਐੱਸ. ਪੈਨਲ ਦੀ ਵਰਤੋਂ ਕੀਤੀ ਹੈ, ਜੋ 144Hz ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰਦੀ ਹੈ।
3. ਇਸ ਤੋਂ ਇਲਾਵਾ ਗੇਮਿੰਗ ਦੌਰਾਨ ਕੂਲਿੰਗ ਲਈ ਲੈਪਟਾਪ ’ਚ ਵੱਖ ਤੋਂ ਇਕ ਬਟਨ ਦਿੱਤਾ ਗਿਆ ਹੈ। 
4. ਲੈਪਟਾਪ ’ਚ ਇੰਟੈੱਲ ਕੋਰ 10ਵੀਂ ਜਨਰੇਸ਼ਨ ਦਾ i5/i7 H-ਸੀਰੀਜ਼ ਦਾ ਪ੍ਰੋਸੈਸਰ ਮਿਲੇਗਾ। ਇਸ ਵਿਚ 32 ਜੀ.ਬੀ. DDR4 ਰੈਮ ਅਤੇ Nvidia GeForce RTX 2060 ਗ੍ਰਾਫਿਕਸ ਦੀ ਸੁਪੋਰਟ ਦਿੱਤੀ ਗਈ ਹੈ। 
5. ਲੈਪਟਾਪ ’ਚ ਹਾਈਬ੍ਰਿਡ ਸਟੋਰੇਜ ਦਾ ਆਪਸ਼ਨ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ 1 ਟੀ.ਬੀ. ਐੱਚ.ਡੀ.ਡੀ. ਅਤੇ 256 ਜੀ.ਬੀ. ਐੱਸ.ਐੱਸ.ਡੀ. ਸਟੋਰੇਜ ਮਿਲੇਗੀ। 
6. ਵਿੰਡੋਜ਼ 10 ਹੋਮ ਐਡੀਸ਼ਨ ’ਤੇ ਕੰਮ ਕਰਨ ਵਾਲੇ ਇਸ ਲੈਪਟਾਪ ’ਚ 57.5 ਵਾਟ ਦੀ ਬੈਟਰੀ ਲੱਗੀ ਹੈ ਜਿਸ ਨੂੰ ਇਕ ਵਾਰ ਚਾਰਜ ਕਰਕੇ ਤੁਸੀਂ 10 ਘੰਟਿਆਂ ਤਕ ਚਲਾ ਸਕਦੇ ਹੋ, ਅਜਿਹਾ ਕੰਪਨੀ ਦਾ ਦਾਅਵਾ ਹੈ। 
7. ਕੁਨੈਕਟੀਵਿਟੀ ਲਈ ਲੈਪਟਾਪ ’ਚ ਇਕ HDMI ਪੋਰਟ, 2 ਯੂ.ਐੱਸ.ਬੀ. ਪੋਰਟ 3.2, ਇਕ ਯੂ.ਐੱਸ.ਬੀ. ਟਾਈਪ-ਸੀ ਪੋਰਟ, ਇਕ ਯੂ.ਐੱਸ.ਬੀ. 3.2 ਪੋਰਟ ਅਤੇ ਇਕ ਈਥਰਨੈੱਟ ਪੋਰਟ ਮਿਲਿਆ ਹੈ। 
 


Rakesh

Content Editor

Related News