Aarogya Setu ਬਣਿਆ ਦੁਨੀਆ ''ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲਾ Covid-19 ਟ੍ਰੈਕਿੰਗ ਐਪ

7/17/2020 9:27:06 PM

ਗੈਜੇਟ ਡੈਸਕ—ਆਰੋਗਿਆ ਸੇਤੂ ਐਪ ਨੇ ਡਾਊਨਲੋਡ ਦੇ ਮਾਮਲੇ 'ਚ ਨਵਾਂ ਇਤਿਹਾਸ ਰੱਚ ਦਿੱਤਾ ਹੈ। ਦੇਸ਼ 'ਚ ਡਿਵੈੱਲਪ ਹੋਇਆ ਇਹ ਕੋਵਿਡ-19 ਟ੍ਰੈਕਿੰਗ ਐਪ ਦੁਨੀਆ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲਾ ਐਪ ਬਣ ਗਿਆ ਹੈ। ਸੈਂਸਟ ਟਾਵਰ ਦੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਆਰੋਗਿਆ ਸੇਤੂ ਐਪ ਨੂੰ ਅਪ੍ਰੈਲ 'ਚ ਸਭ ਤੋਂ ਜ਼ਿਆਦਾ 80.8 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ। ਉੱਥੇ, ਜੁਲਾਈ ਤੱਕ ਐਪਲ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਨੂੰ ਕੁੱਲ 127.6 ਮਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਇਸ ਤਰ੍ਹਾਂ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲਾ ਕੋਵਿਡ-19 ਟ੍ਰੈਕਿੰਗ ਐਪ ਬਣ ਗਿਆ ਹੈ।
ਸੈਂਸਰ ਟਾਵਰ ਦੀ ਇਕ ਰਿਪੋਰਟ ਮੁਤਾਬਕ ਦੁਨੀਆ ਭਰ ਦੀ ਸਰਕਾਰ ਵੱਲੋਂ ਲਾਂਚ ਕੀਤੇ ਗਏ ਕੋਵਿਡ-19 ਟ੍ਰੈਸਿੰਗ ਐਪਸ 'ਚ ਆਰੋਗਿਆ ਸੇਤੂ ਨੇ ਦੂਜੇ ਐਪਸ ਨੂੰ ਪਿਛੇ ਛੱਡ ਦਿੱਤਾ। ਪਰ ਜਿਥੇ ਆਰੋਗਿਆ ਸੇਤੂ ਨੂੰ ਦੁਨੀਆਭਰ 'ਚ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ, ਉੱਥੇ ਭਾਰਤ ਕੋਵਿਡ-19 ਟ੍ਰੈਕਿੰਗ ਐਪ ਡਾਊਨਲੋਡ ਦੇ ਮਾਮਲੇ 'ਚ ਚੌਥੇ ਨੰਬਰ 'ਤੇ ਹੈ। 

14 ਦੇਸ਼ਾਂ 'ਚ ਕੀਤਾ ਗਿਆ ਸਰਵੇਅ
ਆਸਟਰੇਲੀਆ ਦੇ COVIDSafe ਐਪ ਦਾ ਅਡਾਪਸ਼ਨ ਰੇਟ ਸਭ ਤੋਂ ਜ਼ਿਆਦਾ ਰਿਹਾ ਅਤੇ ਇਸ ਨੂੰ 4.5 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ। ਦੇਸ਼ ਦੀ ਕੁੱਲ ਆਬਾਦੀ 'ਚ 21.6 ਫੀਸਦੀ ਲੋਕ ਇਸ ਐਪ ਨੂੰ ਇਸਤੇਮਾਲ ਕਰ ਰਹੇ ਹਨ। ਕੋਵਿਡਸੇਫ ਐਪ ਐਪਲ ਐਪ ਸਟੋਰ 'ਤੇ 24 ਦਿਨਾਂ ਲਈ ਟਾਪ 'ਤੇ ਰਿਹਾ ਪਰ 20 ਮਈ ਨੂੰ ਇਸ ਦੀ ਰੈਂਕਿੰਗ ਡਿੱਗ ਗਈ। ਤੁਰਕੀ ਅਤੇ ਜਰਮਨੀ ਤੋਂ ਬਾਅਦ ਭਾਰਤ ਅਡਾਪਸ਼ਨ ਰੇਟ ਦੇ ਮਾਮਲੇ 'ਚ ਚੌਥੇ ਨੰਬਰ 'ਤੇ ਰਿਹਾ। ਡਾਟਾ ਮੁਤਾਬਕ ਭਾਰਤ ਦੀ ਕੁੱਲ ਆਬਾਦੀ 'ਚੋਂ 12.5 ਫੀਸਦੀ ਹੀ ਆਰੋਗਿਆ ਸੇਤੂ ਐਪ ਦਾ ਇਸਤੇਮਾਲ ਕਰ ਰਹੀ ਹੈ।

ਆਸਟਰੇਲੀਆ, ਤੁਰਕੀ, ਜਰਮਨੀ, ਭਾਰਤ, ਇਟਲੀ, ਪੇਰੂ, ਜਾਪਾਨ, ਸਾਊਦੀ ਅਰਬ, ਫਰਾਂਸ, ਇੰਡੋਨੇਸ਼ੀਆ, ਥਾਈਲੈਂਡ, ਵੀਅਤਨਾਮ ਅਤੇ ਫਿਲੀਪੀਂਸ ਸਮੇਤ 14 ਦੇਸ਼ਾਂ 'ਚ ਕੀਤੇ ਗਏ ਸਰਵੇਅ ਮੁਤਾਬਕ 1.9 ਬਿਲੀਅਨ ਦੀ ਕੁੱਲ ਆਬਾਦੀ 'ਚੋਂ ਸਿਰਫ 173 ਮਿਲੀਅਨ ਨੇ ਹੀ ਸਰਕਾਰਾਂ ਦੁਆਰਾ ਲਾਂਚ ਕੀਤੇ ਗਏ ਕੋਵਿਡ-19 ਟ੍ਰੈਕਿੰਗ ਐਪ ਨੂੰ ਡਾਊਨਲੋਡ ਕੀਤਾ ਹੈ। ਸੈਂਸਰ ਟਾਵਰ ਨੇ 14 ਸਾਲ ਅਤੇ ਉਸ ਤੋਂ ਜ਼ਿਆਦਾ ਦੀ ਆਬਾਦੀ ਦੇ ਸਰਵੇਅ ਲਈ ਯੂਨਾਈਟੇਡ ਨੇਸ਼ਨ ਦੀ ਆਬਾਦੀ ਅਨੁਮਾਨ ਦਾ ਇਸਤੇਮਾਲ ਕੀਤਾ।

ਹਰ ਦਿਨ ਕਰੀਬ 5 ਲੱਖ ਯੂਨੀਕ ਡਾਊਨਲੋਡ
ਭਾਰਤ 'ਚ ਆਰੋਗਿਆ ਸੇਤੂ ਐਪ ਦੇ ਅਡਾਪਸ਼ਨ ਦੀ ਗੱਲ ਕਰੀਏ ਤਾਂ ਲੋਕਾਂ ਨੇ ਦੂਜੇ ਐਪਸ ਵੀ ਡਾਊਨਲੋਡ ਕੀਤੇ ਹਨ। ਇਨ੍ਹਾਂ 'ਚ ਕਰਨਾਰਟਕ ਸਰਕਾਰ ਦਾ Corona Watch ਅਤੇ ਸੂਰਤ ਦਾ SMC COVID-19 Tracker ਸ਼ਾਮਲ ਹੈ। ਹਾਲਾਂਕਿ, ਡਾਟਾ ਮੁਤਾਬਕ ਆਰੋਗਿਆ ਸੇਤੂ ਦੇ ਸਾਹਮਣੇ ਇਨ੍ਹਾਂ ਦੋਵਾਂ ਐਪਸ ਦੇ ਡਾਊਨਲੋਡ ਬੇਹੱਦ ਘੱਟ ਹੈ। ਜੂਨ 'ਚ ਰੋਜ਼ਾਨਾ ਦੇ ਹਿਸਾਬ ਨਾਲ ਆਰੋਗਿਆ ਸੇਤੂ ਨੂੰ ਕਰੀਬ 4,95,000 ਯੂਨੀਕ ਡਾਊਨਲੋਡ ਮਿਲੇ।

ਸੈਂਸਰ ਟਾਵਰ ਦੀ ਆਪਣੀ ਰੋਪਰਟ 'ਚ ਜਾਨ ਹਾਪਕਿੰਸ ਯੂਨੀਵਰਸਿਟੀ ਸੈਂਟਰ ਫਾਰ ਹੈਲਥ ਸਕਿਓਰਟੀ ਦੇ ਸੀਨੀਅਰ ਸਕਾਲਰ ਦੇ ਹਵਾਲੇ ਵੱਲੋਂ ਦੱਸਿਆ ਕਿ ਇਨ੍ਹਾਂ ਅੰਕੜਿਆਂ ਤੋਂ ਇਹ ਪਤਾ ਨਹੀਂ ਚੱਲਦਾ ਹੈ ਕਿ ਕੋਵਿਡ-19 ਟ੍ਰੈਕਿੰਗ ਐਪ ਕਿੰਨਾ ਪ੍ਰਭਾਵੀ ਹੈ। ਉਦਾਹਰਣ ਲਈ ਦੁਨੀਆ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਦੇ ਬਾਵਜੂਦ, ਆਰੋਗਿਆ ਸੇਤੂ ਐਪ ਨੋਵਲ ਕੋਰੋਨਾ ਵਾਇਰਸ ਦੇ ਫੈਲਣ 'ਚ ਬਹੁਤ ਜ਼ਿਆਦਾ ਮਦਦਗਾਰ ਨਹੀਂ ਰਿਹਾ ਹੈ। ਭਾਰਤ ਫਿਲਹਾਲ ਕੋਰੋਨਾ ਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ 'ਚ ਟਾਪ-5 'ਚ ਸ਼ਾਮਲ ਹੈ।


Karan Kumar

Content Editor Karan Kumar