...ਤਾਂ 70 ਹਜ਼ਾਰ ਹੈ ਤੁਹਾਡੇ ਫੇਸਬੁੱਕ ਅਕਾਊਂਟ ਦੀ ਕੀਮਤ!

Saturday, Dec 22, 2018 - 10:30 PM (IST)

...ਤਾਂ 70 ਹਜ਼ਾਰ ਹੈ ਤੁਹਾਡੇ ਫੇਸਬੁੱਕ ਅਕਾਊਂਟ ਦੀ ਕੀਮਤ!

ਗੈਜੇਟ ਡੈਸਕ—ਕੀ ਤੁਸੀਂ ਆਪਣੇ ਫੇਸਬੁੱਕ ਅਕਾਊਂਟ ਨੂੰ ਬੰਦ ਕਰਨਾ ਚਾਹੁੰਦੇ ਹੋ? ਜੀ ਹਾਂ ਅੱਜ ਦੇ ਸਮੇਂ 'ਚ ਇਹ ਖਿਆਲ ਕਈ ਵਾਰ ਯੂਜ਼ਰਸ ਦੇ ਮਨ 'ਚ ਆਉਂਦਾ ਹੈ ਕਿ ਹੁਣ ਫੇਸਬੁੱਕ ਨੂੰ ਅਲਵਿਦਾ ਕਹਿ ਹੀ ਦਿੱਤਾ ਜਾਵੇ। ਹਾਲ ਹੀ 'ਚ ਫੇਸਬੁੱਕ ਡਾਟਾ ਲੀਕ ਨਾਲ ਜੁੜੀਆਂ ਖਬਰਾਂ ਨੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਦੀ ਸੁਰੱਖਿਆ 'ਤੇ ਕਈ ਸਵਾਲ ਖੜੇ ਕਰ ਦਿੱਤੇ ਹਨ । ਦੁਨੀਆਭਰ 'ਚ ਕਈ ਯੂਜ਼ਰਸ ਅਜਿਹੇ ਹਨ ਜਿਨ੍ਹਾਂ ਨੂੰ ਹੁਣ ਫੇਸਬੁੱਕ ਪਹਿਲੇ ਵਾਂਗ ਸੁਰੱਖਿਅਤ ਨਹੀਂ ਲੱਗਦੀ। ਪਰ ਕੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਫੇਸਬੁੱਕ ਅਕਾਊਂਟ ਨੂੰ ਡੀਐਕਟੀਵੇਟ ਕਰਨ ਲਈ 1,000 ਡਾਲਰ ਭਾਵ 70,000 ਰੁਪਏ ਦੀ ਕੀਮਤ ਚੁਕਾਣੀ ਪੈ ਸਕਦੀ ਹੈ। ਅਜਿਹੇ 'ਚ ਖੋਜਕਾਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਇਸ ਅੰਕੜੇ ਨੂੰ ਪਾਉਣ ਲਈ ਵਾਸਤਵ 'ਚ ਬੋਲੀ ਲਗਾਈ।

ਖੋਜਕਰਤਾਵਾਂ ਨੇ ਫੇਸਬੁੱਕ 'ਤੇ ਲੋਕਾਂ ਦੁਆਰਾ ਵਤੀਤ ਕੀਤੇ ਜਾ ਰਹੇ ਸਮੇਂ ਦੀ ਰੁਪਏ 'ਚ ਵੈਲਿਊ ਪਤਾ ਕਰਨ ਲਈ ਇਸ ਸਵਾਲ ਨੂੰ ਦੂਜੀ ਤਰ੍ਹਾਂ ਪੁੱਛਿਆ ਕਿ ਉਨ੍ਹਾਂ ਨੂੰ ਜੇਕਰ ਫੇਸਬੁੱਕ ਛੱਡਣ ਦੇ ਬਦਲੇ ਭੁਗਤਾਨ ਕੀਤਾ ਜਾਵੇ ਤਾਂ ਇਕ ਦਿਨ, ਇਕ ਹਫਤੇ, ਇਕ ਮਹੀਨਾ ਜਾਂ ਇਕ ਸਾਲ ਲਈ ਛੱਡਣ ਦਾ ਕਿੰਨਾ ਭੁਗਤਾਨ ਚਾਹੇਗਾ ਅਤੇ ਇਸ ਦੀ ਬੋਲੀ ਲਗਾਈ ਗਈ ਹੈ। ਨੀਲਾਮੀ ਦੀ ਇਕ ਸੀਰੀਜ਼ 'ਚ ਲੋਕਾਂ ਨੂੰ ਆਪਣੇ ਫੇਸਬੁੱਕ ਅਕਾਊਂਟ ਨੂੰ ਇਕ ਦਿਨ ਤੋਂ ਲੈ ਕੇ ਇਸ ਸਾਲ ਤੱਕ ਬੰਦ ਕਰਨ 'ਤੇ ਵਾਸਤਵ 'ਚ ਭੁਗਤਾਨ ਕੀਤਾ ਗਿਆ। ਖੋਜਕਾਰਾਂ ਨੇ ਪਾਇਆ ਕਿ ਫੇਸਬੁੱਕ ਯੂਜ਼ਰਸ ਨੇ ਆਪਣੇ ਅਕਾਊਂਟ ਨੂੰ ਇਕ ਸਾਲ ਲਈ ਡੀਐਕਟੀਵੇਟ ਕਰਨ ਲਈ 1000 ਡਾਲਰ ਭਾਵ 70,000 ਰੁਪਏ ਦੀ ਡਿਮਾਂਡ ਕੀਤੀ।

ਖੋਜ ਦੇ ਮੁੱਖ ਲੇਖਕ ਉਹੀਓ ਸਥਿਤ ਕੇਨਿਅਲ ਕਾਲਜ ਦੇ ਅਰਥਸ਼ਾਸਤਰ ਦੇ ਪ੍ਰੋਫੈਸਰ ਜੇ ਕਾਰਨਿੰਗ ਨੇ ਦੱਸਿਆ ਕਿ ਲੋਕ ਫੇਸਬੁੱਕ 'ਤੇ ਰੋਜ਼ਾਨਾ ਲੱਖਾਂ ਘੰਟੇ ਖਰਚ ਕਰਦੇ ਹਨ। ਅਸੀਂ ਇਸ ਸਮੇਂ ਦੀ ਡਾਲਰ 'ਚ ਵੈਲਿਊ ਪਤਾ ਲਗਾਉਣਾ ਚਾਹੁੰਦੇ ਸਨ। ਦੱਸਣਯੋਗ ਹੈ ਕਿ ਫੇਸਬੁੱਕ ਦੇ ਦੁਨੀਆਭਰ 'ਚ 2.2 ਅਰਬ ਤੋਂ ਜ਼ਿਆਦਾ ਯੂਜ਼ਰਸ ਹਨ। ਇਕ ਕਾਲਜ 'ਚ 122 ਵਿਦਿਆਰਥੀਆਂ ਵਿਚਾਲੇ ਫੇਸਬੁੱਕ ਛੱਡਣ ਲਈ ਲਗਾਈ ਗਈ ਨੀਲਾਮੀ 'ਚ ਇਕ ਦਿਨ ਲਈ ਔਸਤਨ 4.17 ਡਾਲਰ, ਇਕ ਹਫਤੇ ਲਈ 37 ਡਾਲਰਜਿਸ ਨਾਲ ਇਕ ਸਾਲ ਦਾ ਔਸਤ 1,511 ਤੋਂ 1,908 ਡਾਲਰ ਰਿਹਾ। ਉੱਥੇ 133 ਵਿਦਿਆਰਥੀਆਂ ਅਤੇ 138 ਅਡਲਟਸ ਵਿਚਾਲੇ ਲਗਾਈ ਗਈ ਬੋਲੀ 'ਚ ਵਿਦਿਆਰਥੀਆਂ ਦੇ ਸਮੂਹ ਦਾ ਸਲਾਨਾ ਔਸਤ 2,076 ਡਾਲਰ, ਬਾਲਗਾਂ ਦੇ ਸਮੂਹ ਦਾ ਔਸਤ 1,139 ਡਾਲਰ ਰਿਹਾ। ਇਸ ਤਰ੍ਹਾਂ ਨਾਲ ਸੰਯੁਕਤ ਔਸਤ ਕਰੀਬ 1,000 ਡਾਲਰ ਸਾਲਾਨਾ ਰਿਹਾ।


Related News