INS ਵਿਕ੍ਰਾਂਤ ਏਅਰਕ੍ਰਾਫਟ ਨੂੰ ਬਜ਼ਾਜ ਆਟੋਮੋਬਾਇਲ ਵੱਲੋਂ ਇਕ ਖਾਸ ਟ੍ਰਿਬਿਊਟ
Sunday, Jan 31, 2016 - 02:13 PM (IST)
ਜਲੰਧਰ- ਹੁਣ ਤੱਕ ਆਟੋਮੋਬਾਇਲ ਮਾਰਕੀਟ ''ਚ ਕਈ ਕਿਸਮ ਦੇ ਵਾਹਨਾਂ ਨੇ ਟੈਕਨਾਲੋਜ਼ੀ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਇਸ ਵਾਰ ਬਜ਼ਾਜ ਆਟੋ ਨੇ ਇਕ ਇਤਿਹਾਸਿਕ ਯਾਦ ਨੂੰ ਤਾਜ਼ਾ ਕਰਦੇ ਹੋਏ ''V'' ਨਾਂ ਦੀ ਮੋਟਰਸਾਇਕਲ ਦਾ ਨਿਰਮਾਣ ਕੀਤਾ ਹੈ। ਬਜ਼ਾਜ ਦੀ ''V'' ਬਾਕੀ ਬਾਇਕਸ ਦੀ ਤਰ੍ਹਾਂ ਹੀ ਹੈ ਪਰ ਇਸ ਦੀ ਖਾਸ ਗੱਲ ਇਹ ਹੈ ਕਿ ਇਸਦੇ ਨਾਲ ਦੇਸ਼ ਦੇ ਕੁੱਝ ਖਾਸ ਪਲ ਅਤੇ ਨੌਸੈਨਾ ਦੇ ਏਅਰਕ੍ਰਾਫਟ ਕੈਰੀਅਰ INS ਵਿਕ੍ਰਾਂਤ ਦੀਆਂ ਯਾਦਾਂ ਜੁੜੀਆਂ ਹਨ । ਕੰਪਨੀ ਦੇ ਇਕ ਬਿਆਨ ''ਚ ਦੱਸਿਆ ਗਿਆ ਹੈ ਕਿ ਬਜ਼ਾਜ ''V'' ਨੂੰ ਬਣਾਉਣ ਲਈ ਭਾਰਤ ਦੇ ਪਹਿਲੇ ਏਅਰਕ੍ਰਾਫਟ INS ਵਿਕ੍ਰਾਂਤ ਦੇ ਮੈਟਲ ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਦੇ ਪ੍ਰੈਜ਼ੀਡੈਂਟ ਏਰਿਕ ਵਾਸ ਨੇ ਕਿਹਾ ਕਿ ਦਹਾਕਿਆਂ ਤੱਕ INS ਵਿਕ੍ਰਾਂਤ ਭਾਰਤ ਦਾ ਮਾਣ ਰਿਹਾ ਹੈ ਅਤੇ ਇਹ ਦੇਸ਼ ਦੇ ਸੈਨਿਕਾਂ ਦੀਆਂ ਸ਼ਕਤੀਆਂ ਦਾ ਪ੍ਰਤੀਕ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸਾਨੂੰ ਮਾਣ ਹੈ ਬਜ਼ਾਜ ਆਟੋ ਭਾਰਤ ਦੇ ਪਹਿਲੇ ਏਅਰਕ੍ਰਾਫਟ ਦੀ ਵਿਰਾਸਤ ਨੂੰ ਕਾਇਮ ਰੱਖਣ ''ਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਇਤਿਹਾਸ ਦੀ ਗੱਲ ਕਰੀਏ ਤਾਂ INS ਵਿਕ੍ਰਾਂਤ ਨੂੰ 1961 ''ਚ ਭਾਰਤੀ ਨੌਸੈਨਾ ''ਚ ਪਹਿਲੇ ਏਅਰਕ੍ਰਾਫਟ ਕੈਰੀਅਰ ਵਿਮਾਨ ਵਜੋਂ ਸ਼ਾਮਿਲ ਕੀਤਾ ਗਿਆ ਸੀ। ਜਿਸ ''ਚ INS ਵਿਕ੍ਰਾਂਤ ਨੇ 1971 ਦੀ ਭਾਰਤ -ਪਾਕਿਸਤਾਨ ਲੜਾਈ ''ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ 31 ਜਨਵਰੀ 1997 ''ਚ ਇਸ ਨੂੰ ਕੰਮ ਤੋਂ ਹਟਾ ਲਿਆ ਗਿਆ ਸੀ । 1997 ਤੋਂ ਲੈ ਕੇ 2012 ਤੱਕ ਇਸ ਨੂੰ ਮੁੰਬਈ ''ਚ ''ਮਿਊਜ਼ੀਅਮ ਸ਼ਿਪ'' ਵਜੋਂ ਵਰਤਿਆ ਗਿਆ ਸੀ। ਨਵੰਬਰ 2014 ''ਚ ਇਸ ਦੇ ਕਬਾੜ ਹੋ ਚੁੱਕੇ ਮੈਟਲ ਨੂੰ ਵੇਚਣ ਦਾ ਫੈਸਲਾ ਕੀਤਾ ਗਿਆ ਜਿਸ ਨੂੰ ਬਜ਼ਾਜ ਆਟੋ ਨੇ ਖਰੀਦ ਲਿਆ ਅਤੇ ਇਸ ਮੈਟਲ ਨੂੰ ਢਾਲ ਕੇ ਬਾਇਕ ਦੇ ਹਿੱਸੇ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਗਈ।
ਬਜ਼ਾਜ ''V'' ਨੂੰ 1 ਫਰਵਰੀ ਨੂੰ ਜਾਰੀ ਕਰੇਗੀ ਪਰ ਇਹ ਕਹਿਣਾ ਪਵੇਗਾ ਕਿ ਭਲੇ ਹੀ ਵਿਕ੍ਰਾਂਤ ਨੂੰ ਰਿਟਾਇਰ ਕਰ ਦਿੱਤਾ ਗਿਆ ਸੀ ਪਰ ਬਜਾਜ਼ ਨੇ ਆਪਣੀ ਇਸ ਅਨੌਖੀ ਪਹਿਲ ਨਾਲ ਇਸ ਨੂੰ ਫਿਰ ਜਿੰਦਾ ਕਰ ਦਿੱਤਾ ਹੈ ਅਤੇ ਹਰ ਭਾਰਤੀ ਨੂੰ ਅਤੇ ਇਸ ਬਾਇਕ ਨੂੰ ਖਰੀਦਣ ''ਤੇ ਮਾਣ ਹੋਵੇਗਾ।
