ਅਜਿਹੀ ਬੰਦੂਕ ਜਿਸ ਨਾਲ ਨਿਸ਼ਾਨਾ ਲਗਾਉਣ ਦੀ ਨਹੀਂ ਹੋਵੇਗੀ ਲੋੜ
Friday, Jun 10, 2016 - 03:10 PM (IST)
ਜਲੰਧਰ-ਯੂ.ਐੱਸ. ਦੀ ਇਕ ਟੈਕਸਸ ਕੰਪਨੀ ਵੱਲੋਂ ਇਕ ਅਜਿਹਾ ਹਥਿਆਰ ਤਿਆਰ ਕੀਤਾ ਗਿਆ ਹੈ ਜੋ ਆਟੋਮੈਟਿਕਲੀ ਆਪਣੇ ਟਾਰਗੇਟ ਨੂੰ ਟਰੈਕ ਕਰ ਸਕਦਾ ਹੈ। ਕੰਪਨੀ ਵੱਲੋਂ ਇਕ ਰਾਈਫਲ ਬਣਾਈ ਗਈ ਹੈ ਜਿਸ ਨੂੰ ਰਾਤ ਦੇ ਸਮੇਂ ਇਕ ਘੰਟੇ ''ਚ 15 ਮੀਲ ਦੀ ਦੂਰੀ ਤੱਕ ਦੇ ਟਾਰਗੇਟ ਨਾਲ ਸੈੱਟ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 12,995 ਡਾਲਰ ਰੱਖੀ ਗਈ ਹੈ। ਟੈਕਸਸ ਦੀ ਟ੍ਰੈਕਿੰਗਪੁਆਇੰਟ ਇੰਕ ਆਮ ਤੌਰ ''ਤੇ ਸ਼ਿਕਾਰੀ ਜਾਨਵਰ, ਖਾਤਮੇ ਅਤੇ ਆਤਮ ਸੁਰੱਖਿਆ ਲਈ ਹੱਥਿਆਰਾਂ ਦਾ ਨਿਰਮਾਣ ਕਰਦੀ ਹੈ।
"ਨਾਈਟਡ੍ਰੈਗਨ" ਸੈਮੀ ਆਟੋਮੈਟਿਕ 7.62 ਐੱਨ.ਏ.ਟੀ.ਓ. ਬੰਦੂਕ ਟਰਿਗਰ ਨੂੰ ਖਿੱਚਣ ਨਾਲ ਹੀ ਆਪਣੇ ਟਾਰਗੇਟ ਨੂੰ ਟਰੈਕ ਕਰ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਨਾਈਡ੍ਰੈਗਨ ''ਚ ਇਕ ਇੰਫ੍ਰਾਰੈੱਡ-ਸੈਂਸਟਿਵ ਸੀ.ਐੱਮ.ਓ.ਐੱਸ. ਸੈਂਸਰ ਸ਼ਾਮਿਲ ਹੈ ਜੋ ਉਸ ਲਾਈਟ ਨੂੰ ਵੀ ਡਿਟੈਕਟ ਕਰਦਾ ਹੈ ਜੋ ਇਕ ਇਨਸਾਨ ਦੀ ਨਜ਼ਰ ਤੋਂ ਬਾਹਰ ਹੈ। ਇਹ ਰੌਸ਼ਨੀ ਦੇ ਆਈ.ਆਰ. ਦੀ ਪਾਵਰ ''ਤੇ ਨਿਰਭਰ ਕਰਦਾ ਹੈ ਕਿ ਟਾਰਗੇਟ ਆਪਣੇ ਨਿਸ਼ਾਨੇ ਨੂੰ ਬਣਾ ਕੇ ਰੱਖੇ ਅਤੇ ਰਾਤ ਦੇ ਸਮੇਂ 200 ਯਾਰਡ ਤੱਕ ਟ੍ਰੈਕ ਕਰ ਸਕਦਾ ਹੈ। ਸ਼ੂਟਰ ਨੂੰ ਸਿਰਫ ਟ੍ਰਿਗਰ ਨੂੰ ਖਿੱਚਣ ਦੀ ਲੋੜ ਹੈ, ਟਾਰਗੇਟ ਪ੍ਰਾਪਤ ਕਰ ਲੈਂਦੀ ਹੈ ਅਤੇ ਉਸ ਨੂੰ ਟ੍ਰੈਕ ਕਰ ਲੈਂਦੀ ਹੈ। ਇਸ ਦਾ ਟੋਟਲ ਟਾਈਮ ਟੂ ਕਿਲ (ਟੀ.ਟੀ.ਕੇ.) ਲਗਭਗ 2.5 ਸੈਕਿੰਡ ਹੁੰਦਾ ਹੈ।
