ਪੁਰਾਣੇ ਮਾਈਕ੍ਰੋਸਕੋਪ ਨੂੰ ਨਵੀਂ ਸੁਪਰ-ਰੈਜ਼ੋਲਿਊਸ਼ਨ ਡਿਵਾਈਸ ''ਚ ਬਦਲੇਗੀ ਇਹ ਚਿੱਪ

Thursday, Jan 28, 2016 - 06:07 PM (IST)

ਪੁਰਾਣੇ ਮਾਈਕ੍ਰੋਸਕੋਪ ਨੂੰ ਨਵੀਂ ਸੁਪਰ-ਰੈਜ਼ੋਲਿਊਸ਼ਨ ਡਿਵਾਈਸ ''ਚ ਬਦਲੇਗੀ ਇਹ ਚਿੱਪ

ਜਲੰਧਰ— ਮਾਈਕ੍ਰੋਸਕੋਪ ਦੀ ਵਰਤੋਂ ਛੋਟੇ ਆਬਜੈਕਟਸ ਨੂੰ ਬਾਰੀਕੀ ਨਾਲ ਦੇਖਣ ਲਈ ਕੀਤੀ ਜਾਂਦੀ ਹੈ ਜਿਸ ਨੂੰ ਮਾਈਕ੍ਰੋਸਕੋਪੀ ਕਹਿੰਦੇ ਹਨ ਪਰ ਹੁਣ UCLA ਦੇ ਕੁਝ ਖੋਜਕਾਰਾਂ ਨੇ ਇਕ ਅਜਿਹਾ ਨਵਾਂ ਸੈਂਸਰ ਅਤੇ ਸਾਫਟਵੇਅਰ ਤਿਆਰ ਕੀਤਾ ਹੈ ਜੋ ਆਪਟਿਕਲ ਮਾਈਕ੍ਰੋਸਕੋਪ ਨੂੰ ਸੁਪਰ-ਰੈਜ਼ੋਲਿਊਸ਼ਨ ਇਮੇਜਿੰਗ ਡਿਵਾਈਸ ''ਚ ਬਦਲ ਦਿੰਦਾ ਹੈ। 
ਇਸ ਨਵੀਂ ਤਕਨੀਕ ''ਚ ਲੈਂਜ਼ ਅਤੇ ਚਿੱਪ ਨੂੰ ਮਾਈਕ੍ਰੋਸਕੋਪ ਦੇ ਨਾਲ ਅਟੈਚ ਕਰਨਾ ਪੈਂਦਾ ਹੈ ਜਿਸ ਨਾਲ ਵੱਖ-ਵੱਖ ਰੋਸ਼ਨੀ ''ਤੇ ਵੱਖ-ਵੱਖ ਤਸਵੀਰਾਂ ਕੈਪਚਰ ਕੀਤੀਆਂ ਜਾਂਦੀਆਂ ਹਨ ਜਿਸ ਨੂੰ ਇਕ ਇੰਚ ''ਚ 250 ਨੈਨੋਮੀਟਰਸ ''ਚ ਮਾਪਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਵੀਂ ਤਕਨੀਕ ਨਾਲ ਆਉਣ ਵਾਲੇ ਸਮੇਂ ''ਚ ਟੈਸਟ ਦੌਰਾਨ ਵੱਡੇ ਅਤੇ ਬਿਹਤਰੀਨ ਸੈਂਪਲਸ ਪ੍ਰਾਪਤ ਕੀਤੇ ਜਾਣਗੇ।


Related News