4K ਵੀਡੀਓ ਕਾਲਿੰਗ ਦੇ ਨਾਲ ਨਿਗਰਾਨੀ ਰੱਖਣ ਵਿਚ ਮਦਦ ਕਰੇਗਾ ਇਹ ਵੈੱਬ ਕੈਮਰਾ

Tuesday, Aug 23, 2016 - 10:04 AM (IST)

4K ਵੀਡੀਓ ਕਾਲਿੰਗ ਦੇ ਨਾਲ ਨਿਗਰਾਨੀ ਰੱਖਣ ਵਿਚ ਮਦਦ ਕਰੇਗਾ ਇਹ ਵੈੱਬ ਕੈਮਰਾ

ਜਲੰਧਰ : ਸਕਾਈਪ, ਗੂਗਲ ਹੈਂਗਆਊਟਸ, ਸਲੈਕ, ਫੈਸਟਾਈਮ ਵਰਗੀਆਂ ਬਹੁਤ ਸਾਰੀਆਂ ਸਰਵਿਸਿਜ਼ ਹਨ, ਜਿਸ ਨਾਲ ਵੀਡੀਓ ਅਤੇ ਵੁਆਇਸ ਕਾਲਿੰਗ ਰਾਹੀਂ ਗੱਲ ਕੀਤੀ ਜਾ ਸਕਦੀ ਹੈ। ਇਕ ਨਵੀਂ ਕੰਪਨੀ ਸੋਲਾਬੋਰਾਟ (Solaborate) ਨੇ ਵੀਡੀਓ ਕਾਲਿੰਗ ਲਈ ਇਕ ਨਵੇਂ ਡਿਵਾਈਸ ਨੂੰ ਪੇਸ਼ ਕੀਤਾ ਹੈ, ਜਿਸ ਨਾਲ ਵੱਖ-ਵੱਖ ਪਲੇਟਫਾਰਮ ''ਤੇ ਵੀਡੀਓ ਚੈਟ ਕਰਨਾ ਸੌਖਾਲਾ ਹੋ ਜਾਵੇਗਾ। ਇਸ ਡਿਵਾਈਸ ਦਾ ਨਾਮ ਹੈਲੋ (Hello) ਹੈ।

ਟੀ. ਵੀ. ਨਾਲ ਹੁੰਦਾ ਹੈ ਅਟੈਚ
ਹੈਲੋ ਇਕ ਫੈਂਸੀ ਵੈੱਬਕੈਮ ਹੈ, ਜਿਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਨੂੰ ਕਿਸੇ ਵੀ ਟੀ. ਵੀ. ਅਤੇ ਐੱਚ. ਡੀ. ਐੱਮ. ਆਈ. ਨਾਲ ਅਟੈਚ ਕੀਤਾ ਜਾ ਸਕਦਾ ਹੈ। ਇਸ ਵਿਚ ਹਾਈ ਕੁਆਲਿਟੀ ਪਿਕਚਰ ਲਈ 4ਕੇ ਵੀਡੀਓ ਸੈਂਸਰ ਲੱਗਾ ਹੈ। ਹੈਲੋ ਵਿਚ ਵੁਆਇਸ ਕਮਾਂਡ ਲਈ 4  ਵੱਖ-ਵੱਖ ਸਮਾਰਟ ਮਾਈਕ੍ਰੋਫੋਨਸ ਲੱਗੇ ਹਨ ਅਤੇ ਕਵਾਡ-ਕੋਰ ਪ੍ਰੋਸੈਸਰ ਇਸ ਦੇ ਸਿਸਟਮ ਨੂੰ ਆਰਾਮ ਨਾਲ ਚੱਲਣ ਵਿਚ ਮਦਦ ਕਰਦਾ ਹੈ।

ਨਿਗਰਾਨੀ ਰੱਖਣ ਵਿਚ ਵੀ ਕੰਮ ਆਵੇਗਾ
ਇਸ ਵਿਚ 130 ਡਿਗਰੀ ਵਾਈਡ ਐਂਗਲ ਲੈਂਜ਼ ਲੱਗਾ ਹੈ, ਜੋ ਹੇਠਾਂ-ਉੱਪਰ ਹੁੰਦਾ ਹੈ, ਜਿਸ ਨਾਲ ਕਮਰੇ ਵਿਚ ਬੈਠਾ ਹਰ ਵਿਅਕਤੀ ਕੈਮਰੇ ਦੇ ਫ੍ਰੇਮ ਵਿਚ ਆ ਜਾਵੇਗਾ ਅਤੇ ਮਾਈਕ੍ਰੋਫੋਨ ਵੁਆਇਸ ਕਮਾਂਡ ਨੂੰ ਰਿਕੋਗਨਾਈਜ਼ ਕਰਨ ਦੀ ਸਮਰੱਥਾ ਰੱਖਦਾ ਹੈ। ਸੋਲਾਬੋਰਾਟ ਨੇ ਇਸ ਵਿਚ ਮੋਸ਼ਨ ਸੈਂਸਰਸ ਵੀ ਲਗਾਏ ਹਨ, ਜਿਸ ਨਾਲ ਹੈਲੋ ਸਰਵਿਲੈਂਸ ਡਿਵਾਈਸ (ਨਿਗਰਾਨੀ ਰੱਖਣ ਵਾਲਾ ਯੰਤਰ) ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਮੋਸ਼ਨ ਸੈਂਸਰਜ਼ ਕਾਰਨ ਇਹ ਕਿਸੇ ਦੇ ਕਮਰੇ ਵਿਚ ਦਾਖਲ ਹੋਣ ''ਤੇ ਅਲਰਟ ਵੀ ਸੈਂਡ ਕਰਦਾ ਹੈ।

ਐਪ ਅਤੇ ਬ੍ਰਾਊਜ਼ਰ ਪੋਰਟਲ

ਐਪ ਅਤੇ ਬ੍ਰਾਊਜ਼ਰ ਪੋਰਟਲ ਦੀ ਮਦਦ ਨਾਲ ਯੂਜ਼ਰ ਸਟੈਂਡਰਡ ਵੈੱਬਕੈਮ, ਲੈਪਟਾਪਸ, ਸਮਾਰਟਫੋਨਸ ਅਤੇ ਟੈਬਲੇਟਸ ''ਤੇ ਵੀਡੀਓ ਕਾਲ ਕਰ ਸਕਦਾ ਹੈ। ਵਾਈ-ਫਾਈ ਅਤੇ ਬਲੂਟੁਥ ਦੀ ਮਦਦ ਨਾਲ ਸਮਾਰਟਫੋਨ, ਟੈਬਲੇਟ ਆਦਿ ਨਾਲ ਕਾਲ ਕਰਦੇ ਸਮੇਂ ਵੀਡੀਓ ਕਾਨਫਰੰਸਿੰਗ ਨੂੰ ਟੀ. ਵੀ. ਉੱਤੇ ਵੀ ਸ਼ਿਫਟ ਕੀਤਾ ਜਾ ਸਕਦਾ ਹੈ।

ਫ੍ਰੀ ਅਸੈੱਸ
ਫਿਲਹਾਲ ਇਸ ਡਿਵਾਈਸ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਲਈ 2, 20,000 ਡਾਲਰ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿਚੋਂ 30,000 ਡਾਲਰ ਇਕੱਠੇ ਕਰ ਲਏ ਗਏ ਹਨ। ਇਸ ਤੋਂ ਇਲਾਵਾ ਸਕਾਈਪ, ਫੇਸਬੁਕ ਮੈਸੰਜਰ, ਗੂਗਲ ਹੈਂਗਆਊਟਸ ਅਤੇ ਸਿਸਕੋ ਵੈੱਬ ਈ ਐਕਸ ਦੇ ਸਪੋਰਟ ਲਈ ਇਹ ਟੀਚਾ 3,00,000 ਡਾਲਰ ਤੱਕ ਰੱਖਿਆ ਗਿਆ ਹੈ। ਹੈਲੋ ਦੀ ਕੀਮਤ 189 ਡਾਲਰ ਹੈ ਅਤੇ ਲਾਈਫਟਾਈਮ ਲਈ ਫ੍ਰੀ ਅਸੈੱਸ ਮਿਲੇਗਾ। ਇਸ ਦੀ ਡਲਿਵਰੀ ਦਸੰਬਰ ਵਿਚ ਸਟਾਰਟ ਹੋ ਸਕਦੀ ਹੈ ।


Related News