ਸਲੀਪ ਟ੍ਰੈਕਿੰਗ ਤੇ ਬਲੱਡ ਆਕਸੀਜਨ ਲੈਵਲ ਮਾਨਿਟਰਿੰਗ ਫੀਚਰ ਨਾਲ ਆਵੇਗੀ ਨਵੀਂ ਐਪਲ ਵਾਚ : ਰਿਪੋਰਟ

Saturday, Aug 01, 2020 - 06:46 PM (IST)

ਸਲੀਪ ਟ੍ਰੈਕਿੰਗ ਤੇ ਬਲੱਡ ਆਕਸੀਜਨ ਲੈਵਲ ਮਾਨਿਟਰਿੰਗ ਫੀਚਰ ਨਾਲ ਆਵੇਗੀ ਨਵੀਂ ਐਪਲ ਵਾਚ : ਰਿਪੋਰਟ

ਗੈਜੇਟ ਡੈਸਕ—ਐਪਲ ਆਧੁਨਿਕ ਫੀਚਰਜ਼ ਨਾਲ ਜਲਦ ਹੀ ਨਵੀਂ ਐਪਲ ਵਾਚ ਸੀਰੀਜ਼ 6 ਨੂੰ ਲਾਂਚ ਕਰਨ ਵਾਲੀ ਹੈ। ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ’ਚ ਦੱਸਿਆ ਗਿਆ ਹੈ ਕਿ ਐਪਲ ਵਾਚ ਸੀਰੀਜ਼ 6 ਬਲੱਡ ਆਕਸੀਜਨ ਲੈਵਲ ਮਾਨਿਟਰਿੰਗ ਅਤੇ ਸਲੀਪ ਟ੍ਰੈਕਿੰਗ ਫੀਚਰਸ ਨਾਲ ਆਵੇਗੀ। ਨਵੀਂ ਐਪਲ ਵਾਚ ਨੂੰ ਕੰਪਨੀ ਆਪਣੀ ਆਈਫੋਨ 12 ਸੀਰੀਜ਼ ਨਾਲ ਲਾਂਚ ਕਰ ਸਕਦੀ ਹੈ। DigiTimes ਦੀ ਨਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵੀਂ ਐਪਲ ਵਾਚ ਸਪਲੀਪਿੰਗ ਕੰਡੀਸ਼ੰਸ ਨੂੰ ਮਾਨਿਟਰ ਕਰਨ, ਬਲੱਡ ਆਕਸੀਜਨ ਡਿਟੈਕਟ ਕਰਨ, ਪਲੱਸ ਰੇਟ, ਹਾਰਟਬੀਟ ਅਤੇ ਏਟ੍ਰਿਅਲ ਫਾਈਬ੍ਰਲੇਸ਼ਨ ਦੀ ਜਾਣਕਾਰੀ ਜੁਟਾਵੇਗੀ।

ਯੂਜ਼ਰਸ ਨੂੰ ਮਿਲੇਗੀ ਸਟੀਕ ਜਾਣਕਾਰੀ
ਐਪਲ ਵਾਚ ਸੀਰੀਜ਼ 6 ’ਚ ਸਟੀਕ ਡਾਟਾ ਲਈ ਕੰਪਨੀ MEMS ਬੇਸਡ ਐਕਸੇਲੇਰੋਮੀਟਰ ਅਤੇ ਜਾਇਰੋਸਕੋਪ ਦਾ ਇਸਤੇਮਾਲ ਕਰੇਗੀ। ਐਪਲ ਦੇ ਪ੍ਰੋਡਕਟਸ ਨੂੰ ਲੈ ਕੇ ਲੇਟੈਸਟ ਲੀਕ ਸ਼ੇਅਰ ਕਰਨ ਵਾਲੇ ਐਪਲ ਐਨਾਲਿਸਟ Ming Chi Kuo ਮੁਤਾਬਕ ਫਲੈਕਸੀਬਲ ਸਰਕਟ ਬੋਰਡ ਲਈ ਐਪਲ ਸਮਰਾਟਵਾਚ ਸੀਰੀਜ਼ 6 ’ਚ ਲਿਕਵਿਡ ਕ੍ਰਿਸਟਲ ਪਾਲਿਮਰ (LCP) ਤਕਨੀਕ ਇਸਤੇਮਾਲ ਕੀਤੀ ਜਾਵੇਗੀ ਜੋ ਕਿ ਇਸ ਨੂੰ ਹੋਰ ਵੀ ਬਿਹਤਰ ਬਣਾ ਦੇਵੇਗੀ।


author

Karan Kumar

Content Editor

Related News