ਇਹ ਐਪ ਬਿਹਤਰੀਨ ਐਂਡ੍ਰਾਇਡ ਸਕ੍ਰੀਨ ਨਾਲ ਤੁਹਾਡੇ ਫੋਨ ਨੂੰ ਬਣਾਊਂਦਾ ਹੈ ਹੋਰ ਵੀ ਖਾਸ

12/28/2016 2:40:27 PM

ਜਲੰਧਰ- ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਕ ਸਮਾਰਟਫ਼ੋਨ ਨੇ ਸਾਡੀ ਜ਼ਿੰਦਗੀ ''ਚ ਇੱਕ ਅਹਿਮ ਜਗ੍ਹਾ ਬਣਾ ਲਈ ਹੈ। ਅੱਜ ਇਕ ਸਮਾਰਟਫ਼ੋਨ (ਮੋਬਾਇਲ) ਦੇ ਬਿਨਾਂ ਸਾਡਾ ਜੀਵਨ ਮੰਨ ਲਉ ਅਧੂਰਾ ਜਿਹਾ ਹੈ। ਇਹ ਅਸੀ ਸਭ ਜਾਣਦੇ ਹਾਂ ਤਾਂ ਇਕ ਜਰੂਰੀ ਅਤੇ ਸਭ ਤੋਂ ਖਾਸ ਚੀਜ਼ ਨੂੰ ਜੇਕਰ ਹੋਰ ਖਾਸ ਬਣਾ ਲਿਆ ਜਾਵੇ ਤਾਂ ਕਿੰਨਾ ਬਿਹਤਰ ਹੋਵੇਗਾ।
 
 
ਅੱਜ ਬਾਜ਼ਾਰ ''ਚ ਬਹੁਤ ਸਾਰੇ ਅਜਿਹੇ ਐਪ ਮੌਜੂਦ ਹਨ, ਜਿਨ੍ਹਾਂ ਰਾਹੀਂ ਅਸੀਂ ਆਪਣੇ ਸਮਾਰਟਫੋਨ ਨੂੰ ਇਕ ਨਵਾਂ ਹੀ ਰੰਗ ਰੂਪ ਪ੍ਰਦਾਨ ਕਰ ਸਕਦੇ ਹਾਂ। ਅਜਿਹੀ ਇਕ ਐਪ ਇਹ ਇੱਕ ਅਜਿਹਾ 91 ਲਾਕਰ DIY ਐਪ ਹੈ ਜੋ ਤੁਹਾਡੇ ਫ਼ੋਨ ਨੂੰ ਨਵੇਂ ਨਵੇਂ ਸ਼ਾਨਦਾਰ ਐੱਚ. ਡੀ ਵਾਲਪੇਪਰ ਅਤੇ ਥੀਮਸ ਨਾਲ ਇਕ ਨਵੀਂ ਹੀ ਖਿੱਚ ਪ੍ਰਦਾਨ ਕਰਦਾ ਹੈ। 91 ਲਾਕਰ DIY ਅਤੇ ਵਾਲਪੇਪਰ ਇੱਕ ਬਿਹਤਰੇ, ਸੁਰੱਖਿਅਤ ਅਤੇ ਤੁਹਾਡੇ ਮਨਪਸੰਦ ਅਨੁਸਾਰ ਬਦਲ ਜਾਣ ਵਾਲਾ ਲਾਕ ਸਕਰੀਨ ਐਪ ਹੈ ਜੋ ਤੁਹਾਨੂੰ ਬਿਲਕੁਲ ਫ੍ਰੀ ਮਿਲਦਾ ਹੈ।
 
 
ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਂਨਲੋਡ ਕਰਦੇ ਹੋ ਤਾਂ ਤੁਹਾਨੂੰ ਇਕ ਸ਼ਾਨਦਾਰ ਜਿਹਾ ਵਿੱਖਣ ਵਾਲਾ ਵਾਲਪੇਪਰ ਮਿਲਦਾ ਹੈ ਤੁਹਾਨੂੰ ਇਸ ਸਕ੍ਰੀਨ ਦੇ ਬਾਟਮ ''ਚ ਟੇਂਪਲੇਟ, ਵਾਲਪੇਪਰ ਅਤੇ ਪਾਸਕੋਡ ਦੇ ਤਿੰਨ ਆਇਕਾਨ ਮਿਲਦੇ ਹਨ। ਟੇਂਪਲੇਟ ''ਚ ਤੁਹਾਨੂੰ ਦੋ ਕੈਟਾਗਰੀ ਮਿਲਦੀਆਂ ਹਨ ਅਤੇ ਉਹ ਹਨ ਲੇਟੈਸਟ ਅਤੇ ਹਾਟ। ਜੇਕਰ ਤੁਸੀਂ ਵਾਲਪੇਪਰ ਵਾਲੇ ਆਇਕਾਨ ''ਤੇ ਜਾਂਦੇ ਹੋ ਤਾਂ ਤੁਹਾਨੂੰ ਤਿੰਨ ਕੈਟਾਗਰੀਆਂ ਮਿਲਦੀ ਹਨ ਜਿਸ ''ਚ ਪਹਿਲੀ ਕੈਟਾਗਰੀ ਹੈ ਜਿਸ ''ਚ ਤੁਹਾਨੂੰ ਕਿਸੇ ਨਿਰਧਾਰਤ ਨਾਮ ਦੇ ਵਾਲਪੇਪਰ ਮਿਲ ਜਾਣਗੇ ਜਿਵੇਂ ਲਵ ਅਤੇ ਕਾਰ ਆਦਿ। ਇਸ ਤੋਂ ਇਲਾਵਾ ਅਗਲਾ ਹੈ ਲੇਟੈਸਟ, ਜਿੱਥੇ ਤੁਹਾਨੂੰ ਸਾਰੇ ਨਵੇਂ ਵਾਲਪੇਪਰ ਮਿਲਣਗੇ, ਅਤੇ ਇਸਤੋਂ ਬਾਅਦ ਆਉਂਦਾ ਹੈ ਹਾਟ ਜਿੱਥੇ ਤੁਹਾਡੇ ਆਉਣ ਵਾਲੇ ਕਿਸੇ ਤਿਉਹਾਰ ਨਾਲ ਜੁੜੇ ਵਾਲਪੇਪਰ ਮਿਲ ਜਾਣਗੇ। ਹੁਣ ਜੇਕਰ ਅਸੀਂ ਤੀਸਰੇ ਆਇਕਾਨ ਪਾਸਕੋਡ ''ਤੇ ਜਾਈਏ ਤਾਂ ਤੁਹਾਨੂੰ ਤੁਹਾਡੀ ਫ਼ੋਨ ਦੀ ਸੁਸੁਰੱਖਿਆ ਲਈ ਬਹੁਤ ਸਾਰੇ ਪੈਟਰਨ ਮਿਲ ਜਾਣਗੇ ਜਿਨ੍ਹਾਂ ''ਚੋਂ ਤੁਸੀਂ ਕਿਸੇ ਇਕ ਦੀ ਚੋਣ ਕਰ ਸਕਦੇ ਹੋ।

Related News