Marazzo M8 ਦਾ 8 ਸੀਟਰ ਵਰਜਨ ਭਾਰਤ ’ਚ ਲਾਂਚ, ਜਾਣੋ ਕੀਮਤ

Tuesday, Jan 15, 2019 - 01:40 PM (IST)

ਆਟੋ ਡੈਸਕ– ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ Marazzo M8 ਦਾ 8 ਸੀਟਰ ਵਰਜਨ ਲਾਂਚ ਕਰ ਦਿੱਤਾ ਹੈ। ਮਹਿੰਦਰਾ Marazzo M8 ’ਚ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਸਪੋਰਟ ਵਾਲਾ 7 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਰਿਵਰਸ ਪਾਰਕਿੰਗ ਕੈਮਰਾ, ਕਰੂਜ਼ ਕੰਟਰੋਲ, ਆਟੋਮੈਟਿਕ ਕਲਾਈਮੇਟ ਕੰਟਰੋਲ, ਪਾਵਰ ਅਜਸਟੇਬਲ ਅਤੇ ਫੋਲਡਿੰਗ ਵਿੰਗ ਮਿਰਰਸ, 17 ਇੰਚ ਅਲੌਏ ਵ੍ਹੀਲਜ਼, ਡੇਟਾਈਮ ਰਨਿੰਗ ਲੈਂਪਸ ਅਤੇ ਲੈਦਰ ਸੀਟਸ ਵਰਗੇ ਫੀਚਰਜ਼ ਮੌਜੂਦ ਹਨ। 

PunjabKesari

ਕੀਮਤ
Marazzo M8 8 ਸੀਟਰ ਦੀ ਐਕਸ-ਸ਼ੋਅਰੂਮ ਕੀਮਤ 13.98 ਲੱਖ ਰੁਪਏ ਰੱਖੀ ਗਈ ਹੈ। 8 ਸੀਟਰ ਮਰਾਜ਼ੋ ਐੱਮ 8 ਦੀ ਕੀਮਤ ਇਸ ਦੇ 7 ਸੀਟਰ ਵਰਜਨ ਤੋਂ 8 ਹਜ਼ਾਰ ਰੁਪਏ ਜ਼ਿਆਦਾ ਹੈ। ਐੱਮ8 ਮਰਾਜ਼ੋ ਦਾ ਟਾਪ ਮਾਡਲ ਹੈ ਅਤੇ ਇਹ ਹੁਣ ਤਕ ਸਿਰਫ 7 ਸੀਟਰ ਆਪਸ਼ਨ ’ਚ ਹੀ ਉਪਲੱਬਧ ਸੀ। 

PunjabKesari

ਇੰਜਣ
ਇਸ ਵਿਚ 1.5 ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 123hp ਦੀ ਪਾਵਰ ਜਨਰੇਟ ਕਰਦਾ ਹੈ। ਇੰਜਣ 6 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਲੈਸ ਹੈ। ਦੱਸ ਦੇਈਏ ਕਿ ਮਹਿੰਦਰਾ ਮਰਾਜ਼ੋ ਨੂੰ ਹਾਲ ਹੀ ’ਚ ਗਲੋਬਲ ਐੱਨ.ਸੀ.ਏ.ਪੀ. ’ਚ 4 ਸਟਾਰ ਰੇਟਿੰਗ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਆਪਣੇ ਸ਼ਾਨਦਾਰ ਫੀਚਰਜ਼ ਦੇ ਚੱਲਦੇ ਇਹ ਕਾਰ ਲੋਕਾਂ ਨੂੰ ਆਪਣੇ ਵਲ ਆਕਰਸ਼ਿਤ ਕਰਨ ’ਚ ਕਾਮਯਾਬ ਹੋਵੇਗੀ। 


Related News