5G ਦਾ ਕਮਾਲ! ਸਿਰਫ਼ ਇੰਨੇ ਸਕਿੰਟਾਂ ’ਚ ਡਾਊਨਲੋਡ ਹੋਈ 5GB ਦੀ ਮੂਵੀ

Saturday, Nov 12, 2022 - 03:52 PM (IST)

5G ਦਾ ਕਮਾਲ! ਸਿਰਫ਼ ਇੰਨੇ ਸਕਿੰਟਾਂ ’ਚ ਡਾਊਨਲੋਡ ਹੋਈ 5GB ਦੀ ਮੂਵੀ

ਗੈਜੇਟ ਡੈਸਕ– ਜੀਓ ਨੇ ਆਪਣੀ 5ਜੀ ਸਰਵਿਸ ਲਾਂਚ ਕਰ ਦਿੱਤੀ ਹੈ। ਹੁਣ ਕਈ ਏਰੀਆ ’ਚ ਯੂਜ਼ਰਜ਼ ਨੂੰ 5ਜੀ ਸਰਵਿਸ ਮਿਲਣੀ ਸ਼ੁਰੂ ਹੋ ਗਈ ਹੈ। ਸ਼ੁਰੂਆਤ ’ਚ ਜੀਓ ਦੀ 5ਜੀ ਸਰਵਿਸ ਬਹੁਤ ਘੱਟ ਹੀ ਯੂਜ਼ਰਜ਼ ਨੂੰ ਮਿਲ ਰਹੀ ਸੀ ਅਤੇ ਇਸਦੀ ਵਜ੍ਹਾ ਸੀ ਜ਼ਿਆਦਾਤਰ ਫੋਨਜ਼ ’ਚ 5G SA ਦਾ ਇਨੇਬਲ ਨਾ ਹੋਣਾ। ਭਾਰਤ ’ਚ ਮਿਲ ਰਹੇ ਬਹੁਤ ਸਾਰੇ ਸਮਾਰਟਫੋਨ 5ਜੀ ਰੈਡੀ ਤਾਂ ਸਨ ਪਰ ਇਨ੍ਹਾਂ ’ਚ 5ਜੀ ਇਨੇਬਲ ਨਹੀਂ ਕੀਤਾ ਗਿਆ ਸੀ। 

ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ

ਸਮਾਰਟਫੋਨ ਕੰਪਨੀਆਂ ਨੇ ਹਾਲ-ਫਿਲਹਾਲ ਬਹੁਤ ਸਾਰੇ ਡਿਵਾਈਸਿਜ਼ ਲਈ ਓ.ਟੀ.ਏ. ਅਪਡੇਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਕਈ ਯੂਜ਼ਰਜ਼ ਨੂੰ ਜੀਓ ਦੀ 5ਜੀ ਸਰਵਿਸ ਮਿਲਣੀ ਸ਼ੁਰੂ ਹੋ ਗਈ ਹੈ। ਯੂਜ਼ਰਜ਼ ਨੇ ਜੀਓ 5ਜੀ ਦੀ ਸਪੀਡ ਨੂੰ ਲੈ ਕੇ ਵੀ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਹੀ ਇਕ ਯੂਜ਼ਰ ਨੇ ਟਵਿਟਰ ’ਤੇ Jio True 5G ਦੀ ਸਪੀਡ ਦੀ ਇਕ ਵੀਡੀਓ ਟਵੀਟ ਕੀਤੀ ਹੈ। 

ਇਹ ਵੀ ਪੜ੍ਹੋ– Samsung ਦਾ 1 ਲੱਖ ਰੁਪਏ ਵਾਲਾ ਫੋਨ ਸਿਰਫ਼ 11 ਰੁਪਏ ’ਚ ਖ਼ਰੀਦਣ ਦਾ ਮੌਕਾ, ਬਸ ਕਰਨਾ ਪਵੇਗਾ ਇਹ ਕੰਮ

ਸਕਿੰਟਾਂ ’ਚਡਾਊਨਲੋਡ ਹੋਈ ਮੂਵੀ

ਇਸ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਜੀਓ 5ਜੀ ਸਪੀਡ ’ਤੇ ਸਿਰਫ 32 ਸਕਿੰਟਾਂ ’ਚ KGF Chapter 2 ਮੂਵੀ ਪੂਰੀ ਡਾਊਨਲੋਡ ਹੋ ਜਾਂਦੀ ਹੈ। ਯੂਜ਼ਰ ਨੇ 5.03 ਜੀ.ਬੀ. ਵਾਲੀ ਬੈਸਟ ਕੁਆਲਿਟੀ ਵਾਲੀ ਵੀਡੀਓ ਨੂੰ ਸਿਰਫ 32.5 ਸਕਿੰਟਾਂ ’ਚ ਡਾਊਨਲੋਡ ਕਰ ਲਿਆ। ਯਾਨੀ ਲਗਭਗ ਅੱਧੇ ਮਿੰਟ ’ਚ ਤੁਸੀਂ ਪੂਰੀ ਮੂਵੀ ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਸਪੀਡ ਮੁੰਬਈ ’ਚ ਜੀਓ ਦੇ 5ਜੀ ਨੈੱਟਵਰਕ ’ਤੇ ਹੈ। 

ਇਹ ਵੀ ਪੜ੍ਹੋ– ਭਾਰਤ ਦਾ ਸਭ ਤੋਂ ਸਸਤਾ 5G ਸਮਾਰਟਫੋਨ ਲਾਂਚ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ

 

ਇਹ ਵੀ ਪੜ੍ਹੋ– ਅਨੋਖੀ ਪ੍ਰੇਮ ਕਹਾਣੀ : ਪਿਆਰ ਦੀ ਖਾਤਿਰ ਲਿੰਗ ਬਦਲ ਕੇ ਆਪਣੀ ਵਿਦਿਆਰਥਣ ਨਾਲ ਕਰਵਾਇਆ ਵਿਆਹ

ਕਿੱਥੇ-ਕਿੱਥੇ ਮਿਲ ਰਹੀ ਹੈ ਜੀਓ ਦੀ 5ਜੀ ਸਰਵਿਸ

ਜੀਓ ਨੇ ਦੋ ਹੋਰ ਸ਼ਹਿਰਾਂ ’ਚ ਆਪਣੀ 5ਜੀ ਸਰਵਿਸ ਦਾ ਵਿਸਤਾਰ ਕੀਤਾ ਹੈ। ਇਸ ਤੋਂ ਬਾਅਦ Jio True 5G ਸਰਵਿਸ ਕੁੱਲ 8 ਸ਼ਹਿਰਾਂ ’ਚ ਪਹੁੰਚ ਗਈ ਹੈ। ਕੰਪਨੀ ਦੀ ਇਸ ਸਰਵਿਸ ਦਾ ਫਾਇਦਾ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਵਾਰਾਣਸੀ, ਨਾਥਦੁਆਰ, ਹੈਦਰਾਬਾਦ ਅਤੇ ਬੇਂਗਲੁਰੂ ’ਚ ਰਹਿਣ ਵਾਲੇ ਗਾਹਕਾਂ ਨੂੰ ਮਿਲੇਗਾ। ਇਸ ਤਹਿਤ ਯੂਜ਼ਰਜ਼ 1Gbps ਤਕ ਦੀ ਇੰਟਰਨੈੱਟ ਸਪੀਡ ਹਾਸਿਲ ਕਰ ਸਕਦੇ ਹਨ। 

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 499 ਰੁਪਏ ’ਚ ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 3300GB ਡਾਟਾ


author

Rakesh

Content Editor

Related News