Google ''ਤੇ ਲੱਗੇ 5 ਸਾਲ ਦਾ ਬੈਨ! ਜਾਣੋ ਕਿਵੇਂ ਚੱਲੇਗਾ ਇੰਟਰਨੈੱਟ

Friday, Nov 22, 2024 - 01:50 PM (IST)

Google ''ਤੇ ਲੱਗੇ 5 ਸਾਲ ਦਾ ਬੈਨ! ਜਾਣੋ ਕਿਵੇਂ ਚੱਲੇਗਾ ਇੰਟਰਨੈੱਟ

 ਗੈਜੇਟ ਡੈਸਕ - Google Chrome ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਇੰਟਰਨੈੱਟ ਬ੍ਰਾਊਜ਼ਰ ਹੈ। ਭਾਰਤ 'ਚ ਵੀ ਜੇਕਰ ਤੁਸੀਂ ਇੰਟਰਨੈੱਟ 'ਤੇ ਕੁਝ ਵੀ ਸਰਚ ਕਰਨਾ ਚਾਹੁੰਦੇ ਹੋ ਤਾਂ ਲਗਭਗ ਹਰ ਵਾਰ Chrome ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਹੁਣ ਇਹ ਬ੍ਰਾਊਜ਼ਰ ਵਿਕਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਅਜਿਹੇ 'ਚ ਤੁਸੀਂ ਇੰਟਰਨੈੱਟ ਦੀ ਵਰਤੋਂ ਕਿਵੇਂ ਕਰ ਸਕੋਗੇ? ਅਮਰੀਕਾ 'ਚ ਚੱਲ ਰਹੀ ਸੁਣਵਾਈ ਦੌਰਾਨ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਗੂਗਲ ਨੂੰ ਕ੍ਰੋਮ ਨੂੰ ਵੇਚਣਾ ਚਾਹੀਦਾ ਹੈ  ਪਰ ਅਜਿਹੀ ਮੰਗ ਕਿਉਂ ਉੱਠ ਰਹੀ ਹੈ ਇਹ ਵੱਡਾ ਸਵਾਲ ਹੈ।

ਪੜ੍ਹੋ ਇਹ ਵੀ ਖਬਰ -  ਆ ਗਿਆ Xiaomi ਦਾ ਨਵਾਂ ਫੋਨ, ਐਨੇ ਧਾਕੜ ਫੀਚਰਜ਼ ਹਰ ਕੋਈ ਪੁੱਛੇਗਾ ਕਿੰਨੇ ਦਾ ਲਿਆ

Google Chrome ਦੁਨੀਆ ਦਾ ਸਭ ਤੋਂ ਵੱਡਾ ਬ੍ਰਾਊਜ਼ਰ ਹੈ ਅਤੇ ਇਹ ਉਹ ਹੈ ਜੋ ਇਸ ਦੇ ਵਿਰੁੱਧ ਜਾ ਰਿਹਾ ਹੈ। ਗੂਗਲ 'ਤੇ ਇੰਟਰਨੈੱਟ ਸਰਚ ਇੰਡਸਟਰੀ 'ਤੇ ਮੋਨੋਪਾਲੀ ਹੋਣ ਦਾ ਦੋਸ਼ ਹੈ। ਹੁਣ ਇਸ  ਮੋਨੋਪਾਲੀ ਨੂੰ ਖਤਮ ਕਰਨ ਲਈ ਅਦਾਲਤੀ ਕਾਰਵਾਈ ਦੌਰਾਨ ਮੰਗ ਕੀਤੀ ਗਈ ਸੀ ਕਿ ਗੂਗਲ ਨੂੰ ਕ੍ਰੋਮ ਵੇਚ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੂਗਲ ਦੇ ਖਿਲਾਫ ਵੀ ਸਖਤ ਮੰਗ ਕੀਤੀ ਗਈ ਹੈ।

ਪੜ੍ਹੋ ਇਹ ਵੀ ਖਬਰ -  Mukesh Ambani ਨੂੰ ਲੱਗਾ ਵੱਡਾ ਝਟਕਾ! Jio ਦੀ ਹਾਲਤ Vi-Airtel ਤੋਂ ਵੀ ਮਾੜੀ

ਜੱਜ ਦੇ ਸਾਹਮਣੇ ਕੀਤੀ ਅਪੀਲ

ਅਮਰੀਕੀ ਨਿਆਂ ਵਿਭਾਗ (DOJ) ਨੇ ਗੂਗਲ ਨੂੰ ਕ੍ਰੋਮ ਵੇਚਣ ਦੀ ਮੰਗ ਕੀਤੀ ਹੈ। ਇਸ ਦੇ ਲਈ 23 ਪੰਨਿਆਂ ਦਾ ਦਸਤਾਵੇਜ਼ ਵੀ ਦਾਇਰ ਕੀਤਾ ਗਿਆ ਹੈ।  DOJ ’ਚ ਸ਼ਾਮਲ ਸਰਕਾਰੀ ਵਕੀਲਾਂ ਨੇ ਜ਼ਿਲ੍ਹਾ ਜੱਜ ਅਮਿਤ ਮਹਿਤਾ ਨੂੰ ਅਪੀਲ ਕੀਤੀ ਕਿ ਉਹ ਗੂਗਲ ਨੂੰ ਸੈਮਸੰਗ ਅਤੇ ਐਪਲ ਨਾਲ ਇਕਰਾਰਨਾਮੇ ’ਚ ਦਾਖਲ ਹੋਣ ਤੋਂ ਰੋਕਣ, ਕਿਉਂਕਿ ਇਸ ਨਾਲ ਕਈ ਸਮਾਰਟਫੋਨਾਂ 'ਤੇ ਕ੍ਰੋਮ ਨੂੰ ਡਿਫਾਲਟ ਬਣਾਉਣ ਦੀ ਸੰਭਾਵਨਾ ਹੈ।

ਪੜ੍ਹੋ ਇਹ ਵੀ ਖਬਰ - ਗੂਗਲ ਨੇ ਲਾਂਚ ਕਰ 'ਤਾ ਨਵਾਂ ਫੀਚਰ, ਵੱਡੇ-ਵੱਡੇ ਬ੍ਰਾਂਡਸ ਨੂੰ ਦੇਵੇਗਾ ਟੱਕਰ

ਐਂਡ੍ਰਾਇਡ ਵੇਚਣ ਦੀ ਮੰਗ ਕੀਤੀ

ਇਹ ਵੀ ਮੰਗ ਕੀਤੀ ਗਈ ਹੈ ਕਿ ਗੂਗਲ ਅਮਰੀਕੀ ਸਰਕਾਰ ਵੱਲੋਂ ਪ੍ਰਵਾਨਿਤ ਖਰੀਦਦਾਰ ਨੂੰ ਐਂਡਰਾਇਡ ਵੇਚੇ। ਜੇਕਰ ਗੂਗਲ ਅਜੇ ਵੀ ਐਂਡਰਾਇਡ ਦੇ ਮਾਲਕੀ ਅਧਿਕਾਰਾਂ ਨੂੰ ਬਰਕਰਾਰ ਰੱਖਦਾ ਹੈ ਅਤੇ ਮੌਜੂਦਾ ਉਪਾਅ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਸਰਕਾਰ ਨੂੰ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ ਅਤੇ ਗੂਗਲ ਦੀ ਇਸ ਕਾਰਵਾਈ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਵੀਵੋ ਨੇ ਲਾਂਚ ਕੀਤਾ ਬਜਟ ਫ੍ਰੈਂਡਲੀ 5G Smartphone, 50MP ਦਾ ਕੈਮਰਾ

ਗੂਗਲ ’ਤੇ ਲੱਗੇ 5 ਸਾਲ ਦਾ ਬੈਨ

ਸਰਕਾਰੀ ਵਕੀਲਾਂ ਨੇ ਮੰਗ ਕੀਤੀ ਕਿ ਗੂਗਲ ਨੂੰ ਬ੍ਰਾਊਜ਼ਰ ਕਾਰੋਬਾਰ ’ਚ ਦਾਖਲ ਹੋਣ ਤੋਂ ਰੋਕਿਆ ਜਾਵੇ। ਕ੍ਰੋਮ ਦੀ ਵਿਕਰੀ ਤੋਂ ਬਾਅਦ, ਗੂਗਲ ਨੂੰ ਕਿਸੇ ਵੀ ਬ੍ਰਾਊਜ਼ਰ ਨੂੰ ਖਰੀਦਣ, ਖੋਜ ਇੰਜਣ ਜਾਂ ਖੋਜ ਟੈਕਸਟ ਐਡ ਵਿਰੋਧੀ ’ਚ ਨਿਵੇਸ਼ ਕਰਨ ਜਾਂ ਖੋਜ ਡਿਸਟ੍ਰੀਬਿਊਟਰ ਜਾਂ ਕੰਪੀਟੀਸ਼ਨ ਕਿਉਰੀ-ਬੇਸਡ  AI ਪ੍ਰੋਡਕਟ ਜਾਂ ਐਡ ਤਕਨਾਲੋਜੀ 'ਤੇ ਕੰਮ ਕਰਨ ਲਈ 5 ਸਾਲਾਂ ਤੱਕ ਬੈਨ ਕੀਤਾ ਜਾਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - Facebook, Twitter ਦੀ ਟੱਕਰ ’ਚ ਆ ਗਿਆ Bluesky

ਜੇਕਰ ਵਕੀਲਾਂ ਦੇ ਪ੍ਰੋਪੋਜ਼ਲ ਨੂੰ  ਜੱਜ ਮੰਨ ਲੈਂਦੇ ਹਨ ਤਾਂ ਇਸ ਨਾਲ ਗੂਗਲ ਦੇ ਕੰਪੀਟੀਟਰਜ਼ ਅਤ ਨਵੀਂ ਇੰਟਰਨੈੱਟ ਬ੍ਰਾਊਜ਼ਰ ਕੰਪਨੀਆਂ ਨੂੰ ਕਾਰੋਬਾਰ ਕਰਨ ਦਾ  ਭਰਪੂਰ ਮੌਕਾ ਮਿਲ ਸਕਦਾ ਹੈ।

ਪੜ੍ਹੋ ਇਹ ਵੀ ਖਬਰ - Audi ਦੀ ਧਾਕੜ SUV Q7 Facelift ਦੀ ਬੁਕਿੰਗ ਹੋਈ ਸ਼ੁਰੂ, ਸ਼ਾਨਦਾਰ Features ਦੇ ਨਾਲ ਇਸ ਦਿਨ ਹੋਵੇਗੀ ਲਾਂਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News