ਸਮਾਰਟਵਾਚ ਖਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ 4 ਗੱਲਾਂ ਦਾ ਖਾਸ ਧਿਆਨ

Saturday, Sep 12, 2020 - 08:00 PM (IST)

ਸਮਾਰਟਵਾਚ ਖਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ 4 ਗੱਲਾਂ ਦਾ ਖਾਸ ਧਿਆਨ

ਗੈਜੇਟ ਡੈਸਕ—ਜੇਕਰ ਤੁਸੀਂ ਨਵੀਂ ਸਮਾਰਟਵਾਚ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਇਨ੍ਹਾਂ ਚਾਰ ਚੀਜ਼ਾਂ ’ਤੇ ਧਿਆਨ ਦੇਣ ਦੀ ਸਖਤ ਜ਼ਰੂਰਤ ਹੈ। ਕਿਤੇ, ਅਜਿਹਾ ਨਾ ਹੋਵੇ ਕਿ ਤੁਸੀਂ ਸਮਾਰਟਵਾਚ ਤਾਂ ਖਰੀਦ ਲਵੋ ਪਰ ਉਹ ਆਪਣੇ ਫੋਨ ਨੂੰ ਸਪੋਰਟ ਹੀ ਨਾ ਕਰੇ। ਇਸ ਲਈ ਬਿਹਤਰ ਹੈ ਕਿ ਸਮਾਰਟਵਾਚ ਖਰੀਦਣ ਤੋਂ ਪਹਿਲਾਂ ਥੋੜੀ ਜਾਣਕਾਰੀ ਹਾਸਲ ਕਰ ਲਈ ਜਾਵੇ।

1.ਸਮਾਰਟਵਾਚ ਖਰੀਦਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਕਿ ਉਹ ਕਿਹੜੇ ਆਪਰੇਟਿੰਗ ਸਿਸਟਮ ਨੂੰ ਸਪੋਰਟ ਕਰਦੀ ਹੈ। ਜ਼ਿਆਦਾ ਤਰ ਸਮਾਰਟਵਾਚਸ ਐਂਡ੍ਰਾਇਡ ਅਤੇ ਆਈ.ਓ.ਐੱਸ. ’ਚ ਕਿਸੇ ਇਕ ਵਰਜ਼ਨ ਨੂੰ ਸਪੋਰਟ ਕਰਦੀ ਹੈ। ਅਜਿਹੇ ’ਚ ਖਰੀਦਣ ਤੋਂ ਪਹਿਲਾਂ ਧਿਆਨ ਦਵੋਂ ਕਿ ਤੁਹਾਡੇ ਕੋਲ ਕਿਹੜਾ ਫੋਨ ਹੈ। ਉਸ ਹਿਸਾਬ ਨਾਲ ਹੀ ਸਮਾਰਟਵਾਚ ਖਰੀਦੋ।
2. ਘੱਟ ਕੀਮਤ ਵਾਲੀ ਸਮਾਰਟਵਾਚ ’ਚ ਆਮਤੌਰ ’ਤੇ ਐੱਲ.ਸੀ.ਡੀ. ਡਿਸਪਲੇਅ ਹੀ ਮਿਲਦੀ ਹੈ, ਉੱਥੇ ਐਪਲ ਅਤੇ ਸੈਮਸੰਗ OLED ਡਿਸਪਲੇਅ ਪੈਨਲ ਦਿੰਦੀ ਹੈ। ਅਜਿਹੇ ’ਚ ਤੁਸੀਂ ਜੇਕਰ ਬਜਟ ਕੈਟੇਗਰੀ ਦੀ ਸਮਾਰਟਵਾਚ ਖਰੀਦਣ ਵਾਲੇ ਹੋ ਤਾਂ ਏਮੋਲੇਡ ਡਿਸਪਲੇਅ ਵਾਲੀ ਸਮਾਰਟਵਾਚ ਦੀ ਲਵੋ ਕਿਉਂਕਿ ਇਹ ਧੁੱਪ ’ਚ ਵੀ ਕਾਫੀ ਬਿਹਤਰ ਦਿਖਦੀ ਹੈ।
3. ਤੁਹਾਨੂੰ ਇਕ ਅਜਿਹੀ ਸਮਾਰਟਵਾਚ ਖਰੀਦਣੀ ਚਾਹੀਦੀ ਜਿਸ ’ਚ ਹੈਲਥੀ ਅਤੇ ਫਿਟਨੈੱਸ ਨੂੰ ਲੈ ਕੇ ਕਈ ਫੀਚਰਜ਼ ਦਿੱਤੇ ਗਏ ਹੋਣ। ਸਮਾਰਟਵਾਚ ’ਚ ਰਨਿੰਗ, ਸਵਿਮਿੰਗ ਅਤੇ ਹਰਟ ਰੇਟ ਮਾਨਿਟਰ ਵਰਗੇ ਫੀਚਰਜ਼ ਤੋਂ ਇਲਾਵਾ ਆਕਸੀਜਨ ਮਾਨਿਟਰਿੰਗ (SpO2) ਫੀਚਰ ਨੂੰ ਵੀ ਮਹਤੱਵ ਦੇਵੇ।
4. ਤੁਹਾਡੇ ਲਈ ਬਿਹਤਰ ਹੋਵੇਗਾ ਕਿ ਤੁਸੀਂ ਕਿਸੇ ਅਜਿਹੇ ਸਮਾਰਟਵਾਚ ਦੀ ਚੋਣ ਕਰੋ ਜਿਸ ਦੀ ਬੈਟਰੀ ਲਾਈਫ ਘਟੋ-ਘੱਟ ਇਕ ਹਫਤੇ ਦੀ ਹੋਵੇ। ਅਜਿਹੀ ਵਾਚ ਤੁਹਾਨੂੰ 5000 ਰੁਪਏ ਦੀ ਰੇਂਜ ’ਚ ਮਿਲ ਹੀ ਜਾਵੇਗੀ।


author

Karan Kumar

Content Editor

Related News