ਇਹ ਹਨ ਗੂਗਲ ਦੀਆਂ 5 ਮਜ਼ੇਦਾਰ ਟ੍ਰਿਕਸ, ਇਕ ਵਾਰ ਜ਼ਰੂਰ ਕਰੋ ਟਰਾਈ

12/19/2020 5:15:59 PM

ਗੈਜੇਟ ਡੈਸਕ– ਅੱਜ ਦੇ ਸਮੇਂ ’ਚ ਹਰ ਕੋਈ ਗੂਗਲ ਦਾ ਇਸਤੇਮਾਲ ਕਰ ਰਿਹਾ ਹੈ ਪਰ ਜੇਕਰ ਤੁਹਾਡੇ ਕੋਲੋਂ ਪੁੱਛਿਆ ਜਾਵੇ ਕਿ ਤੁਸੀਂ ਗੂਗਲ ਦੀਆਂ ਕਿੰਨੀਆਂ ਟ੍ਰਿਕਸ ਬਾਰੇ ਜਾਣਦੇ ਹੋ ਤਾਂ ਸ਼ਾਇਦ ਤੁਹਾਡਾ ਜਵਾਬ ਨਾ ’ਚ ਹੋਵੇਗਾ। ਅੱਜ ਇਸ ਰਿਪੋਰਟ ’ਚ ਅਸੀਂ ਤੁਹਾਨੂੰ ਗੂਗਲ ਦੀਆਂ 5 ਅਜਿਹੀਆਂ ਟ੍ਰਿਕਸ ਬਾਰੇ ਦੱਸਾਂਗੇ ਜਿਨ੍ਹਾਂ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ ਅਤੇ ਜੋ ਜਾਣਦੇ ਹਨ ਉਹ ਕਿਸੇ ਮਾਹਿਰ ਨਾਲੋਂ ਘੱਟ ਨਹੀਂ ਹਨ। ਆਓ ਜਾਣਦੇ ਹਾਂ ਇਨ੍ਹਾਂ ਟ੍ਰਿਕਸ ਬਾਰੇ ਵਿਸਤਾਰ ਨਾਲ।

ਇਹ ਵੀ ਪੜ੍ਹੋ– iPhone XR ਨੂੰ ਘੱਟ ਕੀਮਤ ’ਚ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲਣਗੇ ਜ਼ਬਰਦਸਤ ਆਫਰ

1. Barrel Roll
ਸਭ ਤੋਂ ਪਹਿਲਾਂ ਗੱਲ ਗੱਲ ਕਰਦੇ ਹਾਂ Barrel Roll ਦੀ ਜੋ ਕਿ ਬੇਹੱਦ ਹੀ ਮਜ਼ੇਦਾਰ ਟ੍ਰਿਕ ਹੈ। ਇਸ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਗੂਗਲ ’ਤੇ ਜਾਣਾ ਹੋਵੇਗਾ। ਫਿਰ ਇਥੇ do a barrel roll ਟਾਈਪ ਕਰਨਾ ਹੋਵੇਗਾ। ਟਾਈਪ ਕਰਨ ਤੋਂ ਬਾਅਦ ਜਿਵੇਂ ਹੀ ਤੁਸੀਂ ਸਰਚ ਬਟਨ ’ਤੇ ਕਲਿੱਕ ਕਰੋਗੇ ਗੂਗਲ ਦਾ ਪੇਜ ਆਪਣੇ ਆਪ ਹੀ 360 ਡਿਗਰੀ ਘੁੰਮ ਜਾਵੇਗਾ। 

ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp

2. Askew
ਇਸ ਟ੍ਰਿਕ ਤੋਂ ਬਾਅਦ ਤੁਹਾਡਾ ਗੂਗਲ ਪੇਜ ਸਿੱਧਾ ਨਜ਼ਰ ਨਹੀਂ ਆਏਗਾ। ਇਸ ਲਈ ਤੁਹਾਨੂੰ Askew ਟਾਈਪ ਕਰਕੇ ਸਰਚ ਬਟਨ ’ਤੇ ਕਲਿੱਕ ਕਰਨਾ ਹੈ। ਜਿਸ ਤੋਂ ਬਾਅਦ ਗੂਗਲ ਪੇਜ ਥੋੜ੍ਹਾ ਟਿਲਟ ਯਾਨੀ ਥੋੜ੍ਹਾ ਟੇਡਾ ਵਿਖਾਈ ਦੇਵੇਗਾ। ਇਹ ਬੇਹੱਦ ਹੀ ਰੋਚਕ ਟ੍ਰਿਕ ਹੈ ਅਤੇ ਇਕ ਵਾਰ ਇਸ ਨੂੰ ਜ਼ਰੂਰ ਟਰਾਈ ਕਰੋ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

3. Google Gravity
ਇਸ ਟ੍ਰਿਕ ਦਾ ਇਸਤੇਮਾਲ ਕਰਕੇ ਤੁਸੀਂ ਵੀ ਕਹੋਗੇ ਵਾਕਈ ਗੂਗਲ ਕਮਾਲ ਦੀ ਚੀਜ਼ ਹੈ। ਇਸ ਲਈ ਤੁਹਾਨੂੰ ਗੂਗਲ ਹੋਮ ਪੇਜ ’ਤੇ ਜਾ ਕੇ Google Gravity ਟਾਈਪ ਕਰਨਾ ਹੋਵੇਗਾ। ਜਿਸ ਤੋਂ ਬਾਅਦ ਇਥੇ ਦਿੱਤੇ ਗਏ I’m feeling lucky ਬਟਨ ’ਤੇ ਟਾਈਪ ਕਰੋਗੇ ਤਾਂ ਗੂਗਲ ਦਾ ਪੇਜ ਬਦਲ ਜਾਵੇਗਾ ਅਤੇ ਸਾਰਾ ਕੁਝ ਹੇਠਾਂ ਡਿੱਗ ਜਾਵੇਗਾ। ਨਾਲ ਹੀ ਇਸ ਵਿਚ ਵਿਖਣ ਵਾਲੇ ਆਈਕਨ ਵੀ ਉਲਟ-ਪਲਟ ਨਜ਼ਰ ਆਉਣਗੇ। 

ਇਹ ਵੀ ਪੜ੍ਹੋ– ਵੋਡਾਫੋਨ-ਆਈਡੀਆ ਦੀ ਨਵੀਂ ਪੇਸ਼ਕਸ਼, ਇਨ੍ਹਾਂ ਗਾਹਕਾਂ ਨੂੰ ਮਿਲੇਗਾ ਫਾਇਦਾ

4. Festivus
 ਗੂਗਲ ’ਤੇ Festivus ਸਰਚ ਕਰਨ ’ਤੇ ਤੁਹਾਡੇ ਲੈਪਟਾਪ ਜਾਂ ਫੋਨ ਦੀ ਸਕਰੀਨ ਦੇ ਖੱਬੇ ਪਾਸੇ ਐਲੂਮੀਨੀਅਮ ਦਾ ਇਕ ਲੰਬਾ ਜਿਹਾ ਖੰਭਾ ਵਿਖੇਗਾ ਜੋ ਆਮਤੌਰ ’ਤੇ ਗੂਗਲ ’ਤੇ ਨਜ਼ਰ ਨਹੀਂ ਆਉਂਦਾ। 

ਇਹ ਵੀ ਪੜ੍ਹੋ– 251 ਰੁਪਏ ’ਚ 70GB ਡਾਟਾ ਦੇ ਰਹੀ ਹੈ ਇਹ ਟੈਲੀਕਾਮ ਕੰਪਨੀ

5. Zerg Rush
ਇਹ ਵੀ ਬੇਹੱਦ ਹੀ ਮਜ਼ੇਦਾਰ ਟ੍ਰਿਕ ਹੈ ਅਤੇ ਇਸ ਦੀ ਵਰਤੋਂ ਕਰਨ ਲਈ ਗੂਗਲ ’ਤੇ Zerg Rush ਟਾਈਪ ਕਰੋ ਅਤੇ ਉਥੇ ਹੇਠਾਂ ਦਿੱਤੇ ਗਏ I’m feeling lucky ’ਤੇ ਕਲਿੱਕ ਕਰੋ। ਜਿਸ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਗੂਗਲ ਪੇਜ ਓਪਨ ਹੋ ਜਾਵੇਗਾ ਅਤੇ ਹੌਲੀ-ਹੌਲੀ ਕੁਝ ਜ਼ੀਰੋ ਵਿਖਾਈ ਦੇਣਗੇ ਜੋ ਉਪਰੋਂ ਹੇਠਾਂ ਵਲ ਡਿੱਗ ਰਹੇ ਹੋਣਗੇ ਅਤੇ ਗੂਗਲ ਲਿਸਟਿੰਗ ਨੂੰ ਗਾਇਬ ਕਰ ਰਹੇ ਹੋਣਗੇ। 


Rakesh

Content Editor

Related News