3900 mAh ਦੀ ਬੈਟਰੀ ਨਾਲ ਲਾਂਚ ਹੋਇਆ Sharp X1 Android One ਸਮਾਰਟਫੋਨ
Monday, Jul 03, 2017 - 03:06 PM (IST)

ਜਲੰਧਰ- ਜਾਪਾਨ ਦੀ ਕੰਪਨੀ ਸ਼ਾਰਪ ਨੇ ਘਰੇਲੂ ਬਾਜ਼ਾਰ 'ਚ ਆਪਣਾ ਦੂਜਾ ਐਂਡਰਾਇਡ ਵਨ ਪਲੱਸ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਸ਼ਾਰਪ ਐੱਕਸ1 ਦੇ ਅਨਲਾਕਡ ਵਰਜਨ ਦੀ ਕੀਮਤ 70,524 ਜਾਪਾਨੀ ਯੇਨ ਕਰੀਬ (ਕਰੀਬ 40,500 ਰੁਪਏ) ਹੈ ਅਤੇ ਇਹ ਜਾਪਾਨੀ ਕੈਰੀਅਰ ਵਾਈ ਮੋਬਾਇਲ ਦੇ ਰਾਹੀ ਖਰੀਦਣ ਲਈ ਉਪਲੱਬਧ ਹੈ। ਦੂਜੇ ਐਂਡਰਾਇਡ ਵਨ ਫੋਨ ਨਾਲ ਤੁਲਨਾ ਕਰੀਏ ਤਾਂ ਨਵਾਂ ਸ਼ਾਰਪ ਐੱਕਸ1 ਥੋੜਾ ਮਹਿੰਗਾ ਹੈ ਅਤੇ ਇਸ 'ਚ ਮਿਡ-ਰੇਂਜ਼ ਵਾਲੇ ਸਪੈਸੀਫਿਕੇਸ਼ਨ ਦਿੱਤੇ ਗਏ ਹਨ। ਗੂਗਲ ਦਾ ਕਹਿਣਾ ਹੈ ਕਿ ਸ਼ਾਰਪ ਐੱਸ1 ਐਂਡਰਾਇਡ ਵਨ ਫੋਨ 'ਚ ਕੰਪਨੀ ਵੱਲੋਂ 18 ਮਹੀਨੇ ਤੱਕ ਐਂਡਰਾਇਡ ਅਪਡੇਟ ਮਿਲਣਗੇ। ਸ਼ਾਰਪ ਐੱਕਸ1 'ਚ 5.3 ਇੰਚ ਫੁੱਲ ਐੱਚ. ਡੀ. (1080x1920 ਪਿਕਸਲ) ਟੀ. ਜੀ. ਜ਼ੈੱਡ. ਓ. ਡਿਸਪਲੇ ਹੈ। ਫੋਨ 'ਚ ਕਵਾਲਕਮ ਸਨੈਪਡ੍ਰੈਗਨ 435 ਪ੍ਰੋਸੈਸਰ ਅਤੇ 3 ਜੀ. ਬੀ. ਰੈਮ ਹੈ। ਇਨਬਿਲਟ ਸਟੋਰੇਜ 32 ਜੀ. ਬੀ. ਹੈ। ਐੱਕਸ1 ਡਸਟ ਅਤੇ ਅਤੇ ਵਾਟਰ ਰੇਸਿਸਟੇਂਟ ਹੈ। ਇਹ ਸਮਾਰਟਫੋਨ ਐਂਡਰਾਇਡ 7.1 ਨੂਗਾ 'ਤੇ ਚੱਲਦਾ ਹੈ। ਕੰਪਨੀ ਸ਼ਾਰਪ ਐੱਕਸ1 ਦੀ ਬੈਟਰੀ ਸਟੈਂਡਬਾਏ ਨੂੰ ਸਭ ਤੋਂ ਖਾਸ ਫੀਚਰ ਦੱਸ ਰਹੀ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਚਾਰਜ ਕਰਨ 'ਤੇ ਬੈਟਰੀ ਚਾਰ ਦਿਨ ਤੱਕ ਚੱਲੇਗੀ। ਸ਼ਾਰਪ ਦਾ ਕਹਿਣਾ ਹੈ ਕਿ ਫੋਨ ਕਰੀਬ 3 ਘੰਟੇ 'ਚ ਪੂਰਾ ਚਾਰਜ ਹੋ ਜਾਂਦਾ ਹੈ। ਫੋਨ 'ਚ 3900 ਐੱਮ. ਏ. ਐੱਚ. ਬੈਟਰੀ ਹੈ ਅਤੇ ਇਹ ਯੂ. ਐੱਸ. ਬੀ. ਟਾਈਪ-ਸੀ ਪੋਰਟ ਨਾਲ ਆਉਂਦਾ ਹੈ।
ਫੋਨ 'ਚ ਅੱਗੇ ਵੱਲ ਇਕ ਫਿੰਗਰਪ੍ਰਿੰਟ ਸਕੈਨਰ ਹੈ। ਸ਼ਾਰਪ ਐੱਕਸ1 ਨੂੰ ਮਿੰਟ ਗ੍ਰੀਨ, ਡਾਰਕ ਪਰਪਲ ਅਤੇ ਵਾਈਟ ਕਲਰ ਵੇਰੀਅੰਟ 'ਚ ਲਾਂਚ ਕੀਤਾ ਗਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਇਕ 16.4 ਮੈਗਾਪਿਕਸਲ ਰਿਅਰ ਕੈਮਰਾ ਹੈ, ਜੋ ਐੱਲ. ਈ. ਡੀ. ਫਲੈਸ਼ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਫੋਨ 'ਚ ਸੈਲਫੀ ਅਤੇ ਵੀਡੀਓ ਚੈਟ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। ਪਿਛਲੇ ਸਾਲ ਸ਼ਾਰਪ ਨੇ ਜਾਪਾਨ 'ਚ ਆਪਣਾ ਪਹਿਲਾ ਐਂਡਰਾਇਡ ਵਨ ਸਮਾਰਟਫੋਨ ਐਕਸਵਾਸ 5070 ਐੱਸ. ਐੱਚ. ਲਾਂਚ ਕੀਤਾ ਸੀ। ਗੂਗਲ ਨਾਲ ਸਾਂਝੇਦਾਰੀ 'ਚ ਦੱਸਿਆ ਗਿਆ ਸ਼ਾਰਪ ਦਾ ਇਹ ਪਹਿਲਾ ਸਮਾਰਟਫੋਨ ਸੀ।