ਦਿੱਲੀ ਹਵਾਈ ਅੱਡੇ ਤੋਂ 3.19 ਕਰੋੜ ਰੁਪਏ ਦੇ 367 ਆਈਫੋਨ ਜ਼ਬਤ

Friday, Jun 04, 2021 - 02:14 PM (IST)

ਦਿੱਲੀ ਹਵਾਈ ਅੱਡੇ ਤੋਂ 3.19 ਕਰੋੜ ਰੁਪਏ ਦੇ 367 ਆਈਫੋਨ ਜ਼ਬਤ

ਨਵੀਂ ਦਿੱਲੀ– ਕਸਟਮ ਅਧਿਕਾਰੀਆਂ ਨੇ ਦਿੱਲੀ ਹਵਾਈ ਅੱਡੇ ਦੇ ਨਵੇਂ ਕੋਰੀਅਰ ਟਰਮੀਨਲ ਤੋਂ 3.19 ਕਰੋੜ ਰੁਪਏ ਦੇ 367 ਆਈਫੋਨ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਆਈਫੋਨਸ ਨੂੰ 8 ਕੋਰੀਅਰ ਪਾਰਸਲ ’ਚ ਲੁਕਾ ਕੇ ਰੱਖਿਆ ਗਿਆ ਸੀ, ਜਿਨ੍ਹਾਂ ਬਾਰੇ ਦੱਸਿਆ ਗਿਆ ਸੀ ਕਿ ਇਹ ਘਰ ਦਾ ਸਾਮਾਨ ਹੈ। ਇਹ ਫੋਨ ਸਊਦੀ ਅਰਬ ਦੇ ਰਿਆਦ ਤੋਂ ਲਿਆਂਦੇ ਗਏ ਸਨ। 

ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 367 ਆਈਫੋਨਸ ’ਚ 154 ‘ਆਈਫੋਨ 12 ਪ੍ਰੋ’, 12 ‘ਆਈਫੋਨ 12 ਪ੍ਰੋ ਮੈਕਸ’, ਇਕ ‘ਆਈਫੋਨ 11 ਪ੍ਰੋ’ ਅਤੇ 200 ‘ਆਈਫੋਨ ਐਕਸ ਐੱਸ’ ਮਾਡਲ ਦੇ ਹਨ।


author

Rakesh

Content Editor

Related News