ਹੁਣ ਤਕ ਦਾ ਸਭ ਤੋਂ ਵੱਡਾ ਡਾਟਾ ਲੀਕ, ਸਾਈਬਰ ਅਪਰਾਧੀਆਂ ਹੱਥ ਲੱਗੇ 2600 ਕਰੋੜ ਰਿਕਾਰਡ
Wednesday, Jan 24, 2024 - 07:29 PM (IST)
ਗੈਜੇਟ ਡੈਸਕ- ਡਾਟਾ ਲੀਕ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਜੋ ਡਾਟਾ ਲੀਕ ਹੋਇਆ ਹੈ ਉਸਨੂੰ 'ਮਦਰ ਆਫ ਆਲ ਬ੍ਰੀਚੇਜ਼' ਕਿਹਾ ਜਾ ਰਿਹਾ ਹੈ। ਇਸ ਡਾਟਾ ਲੀਕ 'ਚ 26 ਬਿਲੀਅਨ (2600 ਕਰੋੜ) ਰਿਕਾਰਡ ਲੀਕ ਹੋਏ ਹਨ।
ਇਸ ਡਾਟਾ ਲੀਕ ਦੀ ਜਾਣਕਾਰੀ SecurityDiscovery.com ਦੇ ਮਾਲਿਕ ਬਾਬ ਡਾਇਚੈਨਕੋ ਨੇ ਦਿੱਤੀ ਹੈ। ਇਸ ਡਾਟਾ ਲੀਕ 'ਚ ਯੂਜ਼ਰਜ਼ ਦੀ ਬਹੁਤ ਹੀ ਨਿੱਜੀ ਜਾਣਕਾਰੀ ਸ਼ਾਮਲ ਹੈ। ਸਾਈਬਰ ਨਿਊਜ਼ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਇਸ ਡਾਟਾ ਲੀਕ ਦੀ ਮਦਦ ਨਾਲ ਕਿਸੇ ਦੀ ਵੀ ਡਿਜੀਟਲ ਪਛਾਣ ਚੋਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ- ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਫੋਨ 'ਚ ਕਰੋ ਇਹ ਸੈਟਿੰਗ, ਮਿਲੇਗੀ ਹਾਈ ਸਪੀਡ
ਸੋਸ਼ਲ ਮੀਡੀਆ ਯੂਜ਼ਰਜ਼ ਦਾ ਡਾਟਾ ਲੀਕ
ਰਿਪੋਰਟ ਦੀ ਮੰਨੀਏ ਤਾਂ ਡਾਟਾ ਬ੍ਰੀਚ 'ਚ X (Twitter, 281M), LinkedIn (251M), Telegram (41M), Adobe (153M), Canva (143M), Deezer (258M), Dropbox (69M), AdultFriendFinder (220M), Daily Motion (86M), MySpace (360M), VK (101M), Tencent ਅਤੇ Weibo (504M) ਦੇ ਡਾਟਾ ਸਾਈਬਰ ਅਪਰਾਧੀਆਂ ਦੇ ਹੱਥ ਲੱਗੇ ਹਨ।
ਖ਼ਾਸਤੌਰ 'ਤੇ ਇਸ ਡਾਟਾ ਲੀਕ ਕਾਰਨ ਅਮਰੀਕਾ, ਜਰਮਨੀ, ਫਿਲੀਪੀਂਸ, ਬ੍ਰਾਜ਼ੀਲ ਅਤੇ ਤੁਰਕੀ ਦੇ ਯੂਜ਼ਰਜ਼ ਪ੍ਰਭਾਵਿਤ ਹੋਏ ਹਨ। ਸਾਈਬਰ ਅਪਰਾਧੀਆਂ ਦਾ ਕਹਿਣਾ ਹੈ ਕਿ ਇਹ ਡਾਟਾ ਲੀਕ ਕਿਸੇ ਇਕ ਸੋਰਸ ਰਾਹੀਂ ਲੀਕ ਨਹੀਂ ਹੋਇਆ। ਸਾਈਬਰ ਅਪਰਾਧੀ ਇਸ ਡਾਟਾ ਦਾ ਇਸਤੇਮਾਲ ਫਿਸ਼ਿੰਗ, ਹੈਕਿੰਗ, ਆਈਡੈਂਟਿਟੀ ਚੋਰੀ ਕਰਨ ਲਈ ਕਰ ਸਕਦੇ ਹਨ।
ਇਹ ਵੀ ਪੜ੍ਹੋ- 50 ਸਾਲਾਂ ਤਕ ਚਾਰਜ ਨਹੀਂ ਕਰਨਾ ਪਵੇਗਾ ਸਮਾਰਟਫੋਨ! ਇਸ ਕੰਪਨੀ ਨੇ ਬਣਾਈ ਖ਼ਾਸ ਬੈਟਰੀ
ਤੁਰੰਤ ਕਰੋ ਇਹ ਕੰਮ
- ਸਾਈਬਰ ਨਿਊਜ਼ ਨੇ ਦੱਸਿਆ ਹੈ ਕਿ ਇਸ ਲਈ ਯੂਜ਼ਰਜ਼ ਨੂੰ 'ਪਰਸਨਲ ਡਾਟਾ ਲੀਕ ਚੈੱਕ ਟੂਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਆਪਣੇ ਈ-ਮੇਲ ਐਡਰੈੱਸ ਅਤੇ ਮੋਬਾਇਲ ਨੰਬਰ ਨੂੰ ਦਰਜ ਕਰਕੇ ਇਹ ਚੈੱਕ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਡਾਟਾ ਲੀਕ ਹੋਇਆ ਹੈ ਜਾਂ ਨਹੀਂ।
- ਇਸਤੋਂ ਇਲਾਵਾ ਗੂਗਲ ਦੇ ਸਕਿਓਰਿਟੀ ਚੈੱਕ ਟੂਲ ਦਾ ਇਸਤੇਮਾਲ ਕਰਕੇ ਵੀ ਡਾਟਾ ਲੀਕ ਨੂੰ ਚੈੱਕ ਕੀਤਾ ਜਾ ਸਕਦਾ ਹੈ।
- ਯੂਜ਼ਰਜ਼ ਆਪਣੇ ਈ-ਮੇਲ ਅਕਾਊਂਟ ਦੇ ਪਾਸਵਰਡ ਨੂੰ ਬਦਲ ਸਕਦੇ ਹਨ। ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ ਲਈ ਟੂ-ਫੈਕਟਰ ਆਥੈਂਟੀਕੇਸ਼ਨ ਨੂੰ ਇਨੇਬਲ ਕਰ ਸਕਦੇ ਹਨ।