ਭਾਰਤ ''ਚ ਇੰਟਰਨੈੱਟ ਦੇ 25 ਸਾਲ : 1MB ਡਾਊਨਲੋਡ ਕਰਨ ''ਚ ਲੱਗਦੇ ਸਨ 7 ਮਿੰਟ
Thursday, Aug 20, 2020 - 08:35 PM (IST)
ਗੈਜੇਟ ਡੈਸਕ—ਭਾਰਤ 'ਚ ਇੰਟਰਨੈੱਟ ਦੇ 25 ਸਾਲ ਪੂਰੇ ਹੋ ਗਏ ਹਨ। 1995 'ਚ ਭਾਰਤ 'ਚ ਪਹਿਲੀ ਵਾਰ ਵਿਦੇਸ਼ ਸੰਚਾਰ ਨਿਗਮ ਲਿਮਟਿਡ (VSNL) ਰਾਹੀਂ ਇੰਟਰਨੈੱਟ ਦਾ ਵਪਾਰਕ ਇਸਤੇਮਾਲ ਹੋਇਆ ਸੀ। ਉਸ ਦੌਰਾਨ ਇੰਟਰਨੈੱਟ ਦਾ ਇਸਤੇਮਾਲ ਬਹੁਤ ਵੱਡੀ ਗੱਲ ਸੀ ਕਿਉਂਕਿ ਇਸ ਵੇਲੇ 9.6ਕੇ.ਬੀ.ਪੀ.ਐੱਸ. ਸਪੀਡ ਦੀ ਇੰਟਰਨੈੱਟ ਲਈ 2.40 ਲੱਖ ਰੁਪਏ ਦੇਣੇ ਹੁੰਦੇ ਸਨ ਜਦਕਿ ਅੱਜ ਦੇ ਸਮੇਂ 'ਚ 100 ਐੱਮ.ਬੀ.ਪੀ.ਐੱਸ. ਤੱਕ ਦੀ ਸਪੀਡ ਆਸਾਨੀ ਨਾਲ ਮਿਲਦੀ ਹੈ। ਆਪਟੀਕਲ ਫਾਈਬਰ ਬ੍ਰਾਡਬੈਂਡ ਕੁਨੈਕਸ਼ਨ 'ਤੇ ਤਾਂ ਸਪੀਡ 1000ਐੱਮ.ਬੀ.ਪੀ.ਐੱਸ. ਨੂੰ ਵੀ ਪਾਰ ਕਰ ਰਹੀ ਹੈ।
1995 'ਚ ਇਕ ਐੱਮ.ਬੀ. ਦੀ ਫੋਟੋ ਡਾਊਨਲੋਡ ਕਰਨ 'ਚ ਸੱਤ ਮਿੰਟ ਦਾ ਸਮਾਂ ਲੱਗਦਾ ਸੀ ਕਿਉਂਕਿ ਉਸ ਵੇਲੇ ਇੰਟਰਨੈੱਟ ਦੀ ਸਪੀਡ ਹੀ 2.4ਕੇ.ਬੀ.ਪੀ.ਐੱਸ. ਸੀ। ਪੰਜ ਸਾਲ ਬਾਅਦ ਭਾਵ ਸਾਲ 2000 'ਚ ਭਾਰਤ 'ਚ ਇੰਟਰਨੈੱਟ ਯੂਜ਼ਰਸ ਦੀ ਗਿਣਤੀ 55 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਸੀ ਅਤੇ ਹੁਣ ਭਾਰਤ 'ਚ ਇੰਟਰਨੈੱਟ ਯੂਜ਼ਰਸ ਦੀ ਗਿਣਤੀ 70 ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਇਹ ਬਦਲਾਅ ਸਿਰਫ 10 ਸਾਲਾਂ 'ਚ ਹੋਇਆ ਹੈ। ਸਾਲ 2014-15 'ਚ ਭਾਰਤ 'ਚ ਇੰਟਰਨੈੱਟ ਦਾ ਕੁੱਲ ਖਰਚ 83 ਹਜ਼ਾਰ ਕਰੋੜ ਜੀ.ਬੀ. ਸੀ ਜਦਕਿ ਅੱਜ ਹਰ ਭਾਰਤੀ ਹਰ ਮਹੀਨੇ ਔਸਤਨ 11 ਜੀ.ਬੀ. ਡਾਟਾ ਖਰਚ ਕਰ ਰਿਹਾ ਹੈ।
1986 'ਚ ਸ਼ੁਰੂ ਹੋਇਆ ਸੀ ਇੰਟਰਨੈੱਟ
ਭਾਰਤ 'ਚ ਇੰਟਰਨੈੱਟ ਦੀ ਸ਼ੁਰੂਆਤ 1989 'ਚ ਹੀ ਹੋ ਗਈ ਸੀ ਪਰ ਇਸ ਦਾ ਵਪਾਰਕ ਪੱਧਰ 'ਤੇ ਇਸਤੇਮਾਲ 1995 'ਚ ਸ਼ੁਰੂ ਹੋਇਆ। 1989 'ਚ ਇੰਟਰਨੈੱਟ ਦਾ ਇਸਤੇਮਾਲ ਸਿੱਖਿਆ ਅਤੇ ਖੋਜ ਕਾਰਜ ਲਈ ਹੀ ਹੁੰਦਾ ਸੀ। ਉਸ ਦੌਰਾਨ ਨੈਸ਼ਨਲ ਰਿਸਰਚ ਨੈੱਟਵਰਕ (ERNET) ਰਾਹੀਂ ਇੰਟਰਨੈੱਟ ਮਿਲਦਾ ਸੀ। ਇਸ ਦਾ ਸੰਚਾਲਨ ਰਾਸ਼ਟਰੀ ਸੂਚਨਾ ਵਿਗਿਆਪਨ ਕੇਂਦਰ ਦੁਆਰਾ ਕੀਤਾ ਜਾਂਦਾ ਸੀ। 1995 ਦੇ ਦੌਰ 'ਚ ਸਿਰਫ ਸੱਤਿਆ ਇਨਫੋਵੇ ਇਕ ਆਈ.ਐੱਸ.ਪੀ. ਪ੍ਰੋਵਾਈਡਰ ਕੰਪਨੀ ਸੀ ਜਦਕਿ ਅੱਜ ਦੇਸ਼ 'ਚ 358 ਤੋਂ ਜ਼ਿਆਦਾ ਆਈ.ਐੱਸ.ਪੀ. ਕੰਪਨੀਆਂ ਹਨ ਜੋ ਲੋਕਾਂ ਨੂੰ ਘਰਾਂ ਤੱਕ ਇੰਟਰਨੈੱਟ ਪਹੁੰਚਾ ਰਹੀਆਂ ਹਨ।
ਪਿਛਲੇ ਸੱਤ ਸਾਲਾਂ 'ਚ ਭਾਰਤ 'ਚ ਇੰਟਰਨੈੱਟ ਦੀ ਸੂਰਤ ਇੰਨੀਂ ਬਦਲੀ ਹੈ ਜਿਸ ਦਾ ਅੰਦਾਜ਼ਾ ਸ਼ਾਇਦ ਹੀ ਕਿਸੇ ਨੂੰ ਸੀ। 2012-13 ਤੱਕ 30ਐੱਮ.ਬੀ. 3ਜੀ ਇੰਟਰਨੈੱਟ ਲਈ 10-12 ਰੁਪਏ ਦੇਣੇ ਹੁੰਦੇ ਸਨ ਪਰ ਸਾਲ 2016 'ਚ ਜਿਓ ਤੋਂ ਬਾਅਦ 4ਜੀ ਲਾਂਚ ਹੋਇਆ ਅਤੇ ਲੋਕਾਂ ਨੂੰ ਫ੍ਰੀ 'ਚ ਇੰਟਰਨੈੱਟ ਮਿਲਣ ਲੱਗਿਆ। ਇਸ ਤੋਂ ਬਾਅਦ ਤਮਾਮ ਕੰਪਨੀਆਂ ਨੂੰ 4ਜੀ ਸੇਵਾ ਦੇਣੀ ਪਈ ਅਤੇ ਭਾਰਤ 'ਚ ਇੰਟਰਨੈੱਟ ਦੁਨੀਆ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਸਸਤਾ ਹੋ ਗਿਆ। ਭਾਰਤ 'ਚ 1ਜੀ.ਬੀ. ਡਾਟਾ ਦੀ ਕੀਮਤ 6.75 ਰੁਪਏ ਹੈ ਜੋ ਕਿ ਦੁਨੀਆ 'ਚ ਸਭ ਤੋਂ ਸਸਤਾ ਹੈ ਜਦਕਿ ਅਫਰੀਕੀ ਦੇਸ਼ ਮਲਾਵੀ 'ਚ 1ਜੀ.ਬੀ. ਡਾਟਾ ਲਈ 2,053 ਰੁਪਏ ਦੇਣੇ ਪੈਂਦੇ ਹਨ।