2020 ਤਕ Chatbots ਸੰਭਾਲਣਗੇ ਕਸਟਮਰਸ ਸਰਵਿਸ ਦਾ 25 ਫੀਸਦੀ ਕੰਮ

02/21/2018 10:08:15 PM

ਜਲੰਧਰ—ਸਾਲ 2020 ਤਕ ਗਾਹਕ ਸੇਵਾ ਅਤੇ ਸਹਾਇਤਾ ਦਾ 25 ਫੀਸਦੀ ਕੰਮ ਵਰਚੁਅਲ ਕਸਟਮਰਸ ਅਸੀਸਟੈਂਟ (VCA) ਜਾਂ ਚੈੱਟਬਾਟ ਟੈਕਨਾਲੋਜੀ ਸੰਭਾਲਣਗੇ, ਜੋ 2017 'ਚ ਦੋ ਫੀਸਦੀ ਤੋਂ ਵੀ ਘੱਟ ਹੈ। ਇਹ ਜਾਣਕਾਰੀ ਗਾਰਟਨਰ ਵੱਲੋਂ ਮਿਲੀ ਹੈ। ਗਾਰਟਨਰ ਨੇ ਕਿਹਾ ਕਿ ਆਟੋਮੇਟੇਡ ਸੈਲਫ ਸਰਵਿਸ ਦੇ ਫਾਇਦਿਆਂ ਨੂੰ ਦੇਖਦੇ ਹੋਏ ਅੱਧੇ ਤੋਂ ਜ਼ਿਆਦਾ ਸੰਗਠਨਾਂ ਨੇ ਗਾਹਕ ਸੇਵਾਵਾਂ ਲਈ vca 'ਚ ਨਿਵੇਸ਼ ਕੀਤਾ ਹੈ। ਇਕ ਰਿਪੋਰਟ ਮੁਤਾਬਕ ਗਾਰਟਨਰ ਦੇ ਵਾਇਸ ਪ੍ਰੈਸੀਡੈਂਟ ਜੇਨ ਅਲਵਾਰੇਜ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਗਾਹਕ ਡਿਜੀਟਲ ਚੈਨਲ ਨਾਲ ਜੁੜੇ ਹਨ। ਵੈੱਬਸਾਈਟਾਂ, ਮੋਬਾਇਲ ਐਪਸ, ਕੰਜ਼ਿਊਮਰ ਮੈਨੇਜਿੰਗ ਐਪਸ ਅਤੇ ਸੋਸ਼ਲ ਨੈੱਟਵਰਕਸ 'ਤੇ ਗਾਹਕ ਮੰਗ ਨੂੰ ਸੰਭਾਲਣ ਲਈ ਵੀ.ਸੀ.ਏ. ਦੀ ਤੈਨਾਤੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਗੱਲਾਂ ਟੋਕੀਓ 'ਚ ਚੱਲ ਰਹੀ 'ਗਾਰਟਨਰ ਕਸਮਟਰ ਐਕਸਪੀਰਿਅੰਸ ਸਮਿਟ' 'ਚ ਕੀਤੀ। ਗਾਰਟਨਰ ਮੁਤਾਬਕ ਸੰਗਠਨਾਂ ਨੇ ਵੀ.ਸੀ.ਏ. ਦੀ ਤੈਨਾਤੀ ਤੋਂ ਬਾਅਦ ਕਾਲ ਚੈੱਟ ਅਤੇ ਈਮੇਲ ਪੁੱਛ-ਗਿੱਛ 'ਚ 70 ਫੀਸਦੀ ਤੋਂ ਜ਼ਿਆਦਾ ਦੀ ਕਮੀ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਗਾਹਕ ਸੰਤੁਸ਼ਟੀ 'ਚ ਵਾਧਾ ਹੋਇਆ ਹੈ ਅਤੇ 33 ਫੀਸਦੀ ਦੀ ਬਚਤ ਹੋਈ ਹੈ।  


Related News