ਫੁਲ ਹਾਈਬ੍ਰਿਡ ਤਕਨਾਲੋਜੀ ਨਾਲ 2023 Escudo SUV ਲਾਂਚ

Sunday, May 01, 2022 - 01:45 PM (IST)

ਫੁਲ ਹਾਈਬ੍ਰਿਡ ਤਕਨਾਲੋਜੀ ਨਾਲ 2023 Escudo SUV ਲਾਂਚ

ਆਟੋ ਡੈਸਕ– ਨਿਊ ਜਨਰੇਸ਼ਨ ਦੀ 2023 Suzuki Escudo ਕੰਪੈਕਟ ਐੱਸ.ਯੂ.ਵੀ. ਜਪਾਨ ਦੇ ਬਾਜ਼ਾਰ ’ਚ ਲਾਂਚ ਹੋ ਗਈ ਹੈ। ਕੁਝ ਦਿਨਾਂ ਤਕ ਬੰਦ ਕਰਨ ਤੋਂ ਬਾਅਦ ਇਸ ਕਾਰ ਨੂੰ ਰੀਲਾਂਚ ਕੀਤਾ ਗਿਆ ਹੈ। ਹਾਲਾਂਕਿ, ਇਸ ਵਿਚ ਹੁਣ ਕਈ ਨਵੇਂ ਫੀਚਰਜ਼ ਅਤੇ ਨਵੀਂ ਲੁੱਕ ਵੇਖਣ ਨੂੰ ਮਿਲਦੀ ਹੈ। ਇਸ ਕਾਰ ਨੂੰ ਯੂਰਪੀ ਬਾਜ਼ਾਰ ’ਚ ਸੁਜ਼ੂਕੀ ਵਿਟਾਰਾ ਦੇ ਨਾਂ ਨਾਲ ਅਤੇ ਭਾਰਤ ’ਚ ਵਿਟਾਰਾ ਬ੍ਰੇਜ਼ਾ ਦੇ ਨਾਂ ਨਾਲ ਵੇਚਿਆ ਜਾਂਦਾ ਹੈ। 

ਐੱਸ.ਯੂ.ਵੀ. ’ਚ 1.5 ਲੀਟਰ ਦੇ ਡਿਊਲਜੈੱਟ, 4-ਸਿਲੰਡਰ ਇੰਜਣ ਦੇ ਨਾਲ ਫੁਲ ਹਾਈਬ੍ਰਿਡ ਤਕਨਾਲੋਜੀ ਦਿੱਤੀ ਗਈ ਹੈ ਜੋ 99 PS ਦੀ ਪਾਵਰ ਅਤੇ 132 NM ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ ਇਕ ਇਲੈਕਟਰਿਕ ਮੋਟਰ ਦੇ ਨਾਲ ਜੁੜਿਆ ਹੈ, ਜੋ 33hp ਦੀ ਪਾਵਰ ਅਤੇ 60Nm ਦਾ ਟਾਰਕ ਜਨਰੇਟ ਕਰਦੀ ਹੈ। 

ਸੁਜ਼ੂਕੀ ਦੇ ਆਲਗ੍ਰਿਪ ਏ.ਡਬਲਯੂ.ਡੀ. ਸਿਸਟਮ ’ਚ ਗਿਅਰਸ਼ਿਫਟ ਪੈਡਲ ਦੇ ਨਾਲ 6-ਸਪੀਡ ਏ.ਐੱਸ.ਜੀ. ਆਟੋਮੈਟਿਕ ਗਿਅਰਬਾਕਸ ਮਿਲਦਾ ਹੈ। ਇਸ ਵਿਚ ਤੁਹਾਨੂੰ ਬਿਹਤਰ ਆਫ-ਰੋਡ ਅਨੁਭਵ ਲਈ ਕਾਰ ’ਚ ਆਟੋ, ਸਪੋਰਟ, ਸਨੋ ਅਤੇ ਲਾਕ ਮੋਡ ਸਮੇਤ ਵੱਖ-ਵੱਖ ਪ੍ਰਦਰਸ਼ਨ ਮੋਡ ਵੀ ਮਿਲਦੇ ਹਨ। ਕੁਝ ਯੂਰਪੀ ਬਾਜ਼ਾਰਾਂ ’ਚ AWD ਆਪਸ਼ਨਲ ਹੋਣ ਦੇ ਨਾਲ ਕਾਰ ਨੂੰ ਫਰੰਟ-ਵ੍ਹੀਲ ਡਰਾਈਵ ਸਿਸਟਮ ਦੇ ਨਾਲ ਵੀ ਪੇਸ਼ ਕੀਤਾ ਜਾਂਦਾ ਹੈ।


author

Rakesh

Content Editor

Related News