ਭਾਰਤ ’ਚ ਲਾਂਚ ਹੋਈ 2023 BMW S 1000 RR, ਜਾਣੋ ਕੀਮਤ ਤੇ ਫੀਚਰਜ਼
Saturday, Dec 10, 2022 - 05:24 PM (IST)
ਆਟੋ ਡੈਸਕ– BMW Motorrad ਨੇ ਭਾਰਤ ’ਚ ਆਪਣੀ ਨਵੀਂ ਬਾਈਕ 2023 BMW S 1000 RR ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਹ ਬਾਈਕ ਪਿਛਲੇ ਮਾਡਲ ਦੇ ਮੁਕਾਬਲੇ ਜ਼ਿਆਦਾ ਪਾਵਰਫੁਲ ਹੈ। ਇਸ ਵਿਚ ਏਅਰੋਡਾਇਨਾਮਿਕ ਅਪਗ੍ਰੇਡ ਦੇ ਨਾਲ-ਨਾਲ ਕਈ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਕੰਪਨੀ ਨੇ 2023 BMW S 1000 RR ਨੂੰ 3 ਵੇਰੀਐਂਟਸ Standard, Pro ਅਤੇ Pro M Sport ’ਚ ਲਾਂਚ ਕੀਤਾ ਹੈ। ਸਟੈਂਡਰਡ ਦੀ ਕੀਮਤ 20,25 ਲੱਖ ਰੁਪਏ, Pro ਮਾਡਲ ਦੀ ਕੀਮਤ 22.15 ਲੱਖ ਰੁਪਏ ਅਤੇ Pro M Sport ਮਾਡਲ ਦੀ ਕੀਮਤ 24.45 ਲੱਖ ਰੁਪਏ (ਐਕਸ-ਸ਼ੋਅਰੂਮ) ਹੈ।
ਪਾਵਰਟ੍ਰੇਨ
ਨਵੀਂ 2023 BMW S 1000 RR ’ਚ 999 cc, ਇਨ-ਲਾਈਨ 4-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 210hp ਦੀ ਪਾਵਰ ਅਤੇ 113Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਪਹਿਲਾਂ ਦੇ ਮੁਕਾਬਲੇ 2 bhp ਜ਼ਿਆਦਾ ਪਾਵਰ ਪੈਦਾ ਕਰਦਾ ਹੈ ਜਦਕਿ ਟਾਰਕ ਉਤਪਾਦਨ ਪਹਿਲਾਂ ਵਰਗਾ ਹੀ ਹੈ।
ਕਾਸਮੈਟਿਕ ਬਦਲਾਅ
ਨਵੀਂ 2023 BMW S 1000 RR ’ਚ ਨਵੇਂ ਲਾਈਵਰੀ ਸ਼ਾਮਿਲ ਹਨ। ਉਪਰਲੇ ਪਾਸੇ ਵਿੰਗਲੇਟਸ ਹਨ, ਜੋ ਹੁਣ ਰਾਈਡਰ ਦੀ ਸਪੀਡ ਦੇ ਆਧਾਰ ’ਤੇ 10 ਕਿਲੋਮੀਟਰ ਤਕ ਡਾਈਨਫੋਰਸ ਜਨਰੇਟ ਕਰਦੇ ਹਨ। ਇਹ ਵਾਧੂ ਭਾਰ ਐਕਸੀਲੇਰੇਸ਼ਨ ਦੇ ਸਮੇਂ ਵ੍ਹੀਲਸ ਨੂੰ ਜ਼ਿਆਦਾ ਰਗੜ ਪ੍ਰਦਾਨ ਕਰਨ ’ਚ ਮਦਦ ਕਰਦਾ ਹੈ। ਹਲਕਾ ਅਤੇ ਸਪੋਰਟੀਅਰ ਬਣਾਉਣ ਲਈ ਇਸਦੇ ਰੀਅਰ ਸੈਕਸ਼ਨ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ। ਨੰਬਰ ਪਲੇਟ ਹੋਲਡਰ ਨੂੰ ਵੀ ਛੋਟਾ ਕਰ ਦਿੱਤਾ ਗਿਆ ਹੈ।
ਫੀਚਰਜ਼
2023 BMW S 1000 RR ’ਚ ਹੁਣ ਇਕ ਯੂ.ਐੱਸ.ਬੀ. ਚਾਰਜਿੰਗ ਸਾਕੇਟ ਅਤੇ M ਬੈਟਰੀ ਸਟੈਂਡਰਡ ਤੌਰ ’ਤੇ ਮਿਲਦੀ ਹੈ। ਇਸ ਵਿਚ 6.5 ਇੰਚ ਦੀ ਟੀ.ਐੱਫ.ਟੀ. ਸਕਰੀਨ ’ਚ ਇਕ ਨਵੀਂ ਰੇਵ ਕਾਊਂਟਰ ਡਿਸਪਲੇਅ ਹੈ। ਟੀ.ਐੱਫ.ਟੀ. ਸਕਰੀਨ ਨੂੰ ਖੱਬੇ ਹੈਂਡਲਬਾਰ ’ਤੇ ਮੌਜੂਦ ਮਲਟੀ-ਕੰਟਰੋਲਰ ਦਾ ਇਸਤੇਮਾਲ ਕਰਕੇ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿਚ ਬ੍ਰੇਕ ਸਲਾਈਡ ਅਸਿਸਟ ਅਤੇ ਏ.ਬੀ.ਐੱਸ. ਪ੍ਰੋ ‘ਸਲੀਕ’ ਸੈਟਿੰਗ ਫੰਕਸ਼ਨ ਦਿੱਤਾ ਗਿਆ ਹੈ। ਨਵਾਂ ਬ੍ਰੇਕ ਸਲਾਈਡ ਅਸਿਸਟ ਫੰਕਸ਼ਨ ਰਾਈਡਰ ਨੂੰ ਸਿਸਟਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਰੀਅਰ ਸਲਾਈਡਰ ਆਊਟ ਕਰਨ ਦਿੰਦਾ ਹੈ।