Kawasaki ਜਲਦ ਲਾਂਚ ਕਰਨ ਵਾਲੀ ਹੈ 2021 ਮਾਡਲ Ninja 400, ਸਾਹਮਣੇ ਆਈਆਂ ਤਸਵੀਰਾਂ

Monday, Oct 05, 2020 - 03:49 PM (IST)

Kawasaki ਜਲਦ ਲਾਂਚ ਕਰਨ ਵਾਲੀ ਹੈ 2021 ਮਾਡਲ Ninja 400, ਸਾਹਮਣੇ ਆਈਆਂ ਤਸਵੀਰਾਂ

ਆਟੋ ਡੈਸਕ– ਕਾਵਾਸਾਕੀ ਜਲਦ ਹੀ ਆਪਣੀ ਨਵੀਂ ਸਪੋਰਟਸ ਬਾਈਕ Ninja 400 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਫੁਲੀ-ਫੇਅਰਡ ਸਪੋਰਟਸ ਬਾਈਕ ਦੇ 2021 ਮਾਡਲ ਦਾ ਕੰਪਨੀ ਨੇ ਤਸਵੀਰਾਂ ਰਾਹੀਂ ਖੁਲਾਸਾ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਚਾਰ ਰੰਗਾਂ ’ਚ ਲਿਆਇਆ ਜਾਵੇਗਾ। ਜਾਣਕਾਰੀ ਮੁਤਾਬਕ, ਇਸ ਨੂੰ ਸਭ ਤੋਂ ਪਹਿਲਾਂ ਥਾਈਲੈਂਡ ’ਚ ਲਾਂਚ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਇਸ ਨੂੰ ਭਾਰਤ ’ਚ ਲਿਆਇਆ ਜਾਵੇਗਾ। 

PunjabKesari

399cc ਦਾ ਪੈਰੇਲਲ-ਟਵਿਨ ਇੰਜਣ
ਰੰਗਾਂ ਤੋਂ ਇਲਾਵਾ ਕਾਵਾਸਾਕੀ ਨੇ 2021 ਮਾਡਲ ਨਿੰਜਾ 400 ’ਚ 399 ਸੀਸੀ ਦੇ ਬੀ.ਐੱਸ.-6, ਪੈਰੇਲਲ-ਟਵਿਨ, ਲਿਕਵਿਡ ਕੂਲਡ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨੂੰ ਬਿਲਕੁਲ ਨਵੇਂ ਗ੍ਰਾਫਿਕਸ ਅਤੇ ਨਵੇਂ ਡਿਜ਼ਾਇਨ ਦੀ ਫਰੰਟ ਫੇਅਰਿੰਗ ਨਾਲ ਲਿਆਇਆ ਜਾਵੇਗਾ। ਅਲੌਏ ਵ੍ਹੀਲਜ਼ ਵੀ ਇਸ ਵਾਰ ਨਵੇਂ ਵੇਖਣ ਨੂੰ ਮਿਲਣਗੇ।

PunjabKesari

ਕੀਮਤ ਦੀ ਗੱਲ ਕਰੀਏ ਤਾਂ ਨਿੰਜਾ 400 ਦੇ ਬੀ.ਐੱਸ.-4 ਮਾਡਲ ਦੀ ਮੌਜੂਦਾ ਕੀਮਤ 4.99 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। ਅਜਿਹੇ ’ਚ ਨਵਾਂ 2021 ਮਾਡਲ ਨਿੰਜਾ 400 ਇਸ ਤੋਂ 15 ਤੋਂ 20 ਹਜ਼ਾਰ ਰੁਪਏ ਜ਼ਿਆਦਾ ਕੀਮਤ ’ਤੇ ਲਿਆਇਆ ਜਾ ਸਕਦਾ ਹੈ। 

PunjabKesari


author

Rakesh

Content Editor

Related News