ਹੀਰੋ ਨੇ BS6 ਇੰਜਣ ਨਾਲ ਲਾਂਚ ਕੀਤੀ ਆਪਣੀ ਐਡਵੈਂਚਰ ਬਾਈਕ Xpulse 200T

Saturday, Mar 13, 2021 - 01:09 PM (IST)

ਹੀਰੋ ਨੇ BS6 ਇੰਜਣ ਨਾਲ ਲਾਂਚ ਕੀਤੀ ਆਪਣੀ ਐਡਵੈਂਚਰ ਬਾਈਕ Xpulse 200T

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਬੀ.ਐੱਸ.6 ਇੰਜਣ ਨਾਲ ਆਪਣੀ ਐਡਵੈਂਚਰ ਬਾਈਕ Xpulse 200T ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ 1.13 ਲੱਖ ਰੁਪਏ ਦੀ ਕੀਮਤ ’ਚ ਲਿਆਇਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਬੀ.ਐੱਸ.4 ਮਾਡਲ ਦੇ ਮੁਕਾਬਲੇ ਇਸ ਦੀ ਕੀਮਤ ’ਚ 19,000 ਰੁਪਏ ਦਾ ਵਾਧਾ ਹੋਇਆ ਹੈ। ਨਵੀਂ Xpulse 200T ਦੀ ਬੁਕਿੰਗ ਦੇਸ਼ ਭਰ ’ਚ ਸ਼ੁਰੂ ਕਰ ਦਿੱਤੀ ਗਈ ਹੈ, ਅਜਿਹੇ ’ਚ ਜਲਦ ਹੀ ਇਹ ਬਾਈਕ ਡੀਲਰਸ਼ਿਪ ’ਚ ਨਜ਼ਰ ਆ ਸਕਦੀ ਹੈ। ਇਸ ਨੂੰ ਪੈਂਥਰ ਬਲੈਕ, ਸਪੋਰਟਸ ਰੈੱਡ ਅਤੇ ਮੈਟ ਸ਼ੀਲਡ ਗੋਲਡ ਰੰਗ ’ਚ ਮੁਹੱਈਆ ਕੀਤਾ ਜਾਵੇਗਾ। 
ਇਸ ਬਾਈਕ ’ਚ ਇੰਜਣ ਤੋਂ ਇਲਾਵਾ ਹੋਰ ਕੋਈ ਵੱਡਾ ਬਦਲਾਅ ਵੇਖਣ ਨੂੰ ਨਹੀਂ ਮਿਲਿਆ। ਇਸ ਵਿਚ ਬੀ.ਐੱਸ.4 ਮਾਡਲ ਦੀ ਤਰ੍ਹਾਂ ਦੀ ਗੋਲਾਕਾਰ ਐੱਲ.ਈ.ਡੀ. ਹੈੱਡਲੈਂਪ, ਟਿਅਰਡ੍ਰੋਪ ਆਕਾਰ ਦਾ ਫਿਊਲ ਟੈਂਕ, ਸਿੰਗਲ ਪੀਸ ਸੈਡਲ ਕੇਸਕੇਡਿੰਗ ਅਤੇ ਅਪਸਵੈਪਟ ਐਗਜਾਸਟ ਦਿੱਤਾ ਗਿਆ ਹੈ। ਇਸ ਵਿਚ 177mm ਦੀ ਗ੍ਰਾਊਂਡ ਕਲੀਅਰੈਂਸ ਅਤੇ 17 ਇੰਚ ਦੇ ਅਲੌਏ ਵ੍ਹੀਲਜ਼ ਟਿਊਬਲੈੱਸ ਟਾਇਰ ਨਾਲ ਮਿਲਦੇ ਹਨ। 

PunjabKesari

ਡਿਜੀਟਲ ਇੰਸਟਰੂਮੈਂਟ ਕਲੱਸਟਰ
ਇਸ ਬਾਈਕ ’ਚ ਦਿੱਤਾ ਗਿਆ ਡਿਜੀਟਲ ਇੰਸਟਰੂਮੈਂਟ ਕਲੱਸਟਰ ਸਪੀਡ, ਟੈਕੋਮੀਟਰ, ਟਰਿੱਪ ਮੀਟਰ, ਓਡੋ ਮੀਟਰ ਆਦਿ ਦੀ ਜਾਣਕਾਰੀ ਦਿੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਬਲੂਟੂਥ ਕੁਨੈਕਟੀਵਿਟੀ ਦੀ ਸੁਪੋਰਟ ਵੀ ਮਿਲਦੀ ਹੈ ਯਾਨੀ ਤੁਸੀਂ ਇਸ ਨੂੰ ਆਪਣੇ ਸਮਾਰਟਫੋਨ ਨਾਲ ਕੁਨੈਕਟ ਕਰ ਸਕਦੇ ਹੋ ਅਤੇ ਨੈਵੀਗੇਸ਼ਨ ਦਾ ਫਾਇਦਾ ਚੁੱਕ ਸਕਦੇ ਹੋ। ਇਨਕਮਿੰਗ ਕਾਲ ਦੀ ਜਾਣਕਾਰੀ ਵੀ ਇਸ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। 

PunjabKesari

ਇੰਜਣ 
ਹੀਰੋ Xpulse 200T ਦੇ ਬੀ.ਐੱਸ.6 ਮਾਡਲ ’ਚ 199.6 ਸੀਸੀ ਦਾ ਆਇਲ ਕੂਲਡ ਇੰਜਣ ਲਗਾਇਆ ਗਿਆਹੈ ਜੋ 8500 ਆਰ.ਪੀ.ਐੱਮ. ’ਤੇ 18 ਬੀ.ਐੱਚ.ਪੀ. ਦੀ ਪਾਵਰ ਅਤੇ 16 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਬਾਈਕ ਦੇ ਫਰੰਟ ’ਚ ਟੈਲੀਸਕੋਪਿਕ ਫੋਰਕਸ ਅਤੇ ਰੀਅਰ ’ਚ ਸੈਵਨ ਸਟੈੱਪ ਅਡਜਸਟ ਮੋਨੋ-ਸ਼ਾਕ ਮਿਲਦਾ ਹੈ। ਇਸ ਤੋਂ ਇਲਾਵਾ ਬ੍ਰੇਕਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਫਰੰਟ ’ਚ 276mm ਅਤੇ ਰੀਅਰ ’ਚ 220mm ਦੀ ਡਿਸਕ ਬ੍ਰੇਕ ਦਿੱਤੀ ਗਈ ਹੈ। ਬ੍ਰੇਕਿੰਗ ’ਚ ਮਦਦ ਲਈ ਸਿੰਗਲ ਚੈਨਲ ਏ.ਬੀ.ਐੱਸ. ਵੀ ਮਿਲਦਾ ਹੈ। 


author

Rakesh

Content Editor

Related News