ਇਨੋਵਾ ਕ੍ਰਿਸਟਾ 2020 ਮਾਡਲ ਨੂੰ ਕ੍ਰੈਸ਼ ਟੈਸਟ ’ਚ ਮਿਲੀ 5 ਸਟਾਰ ਰੇਟਿੰਗ (ਵੀਡੀਓ)

10/19/2020 6:12:17 PM

ਆਟੋ ਡੈਸਕ– ਟੋਇਟਾ ਦੀ ਦਮਦਾਰ ਐੱਸ.ਯੂ.ਵੀ. ਫਾਰਚੂਨਰ ਦੇ ਫੇਸਲਿਫਟ ਮਾਡਲ ਨੂੰ 5 ਸਟਾਰ ਰੇਟਿੰਗ ਦੇਣ ਤੋਂ ਬਾਅਦ ਹੁਣ ਟੋਇਟਾ ਦੀ ਹੀ ਲੋਕਪ੍ਰਸਿੱਧ MPV ਕਾਰ ਇਨੋਵਾ ਕ੍ਰਿਸਟਾ ਨੂੰ ਵੀ ਕ੍ਰੈਸ਼ ਟੈਸਟ ’ਚ 5 ਸਟਾਰ ਰੇਟਿੰਗ ਮਿਲੀ ਹੈ। ਦੱਸ ਦੇਈਏ ਕਿ ਏਸ਼ੀਆਈ ਐਨਕੈਪ ਕ੍ਰੈਸ਼ ਟੈਸਟ ’ਚ ਟੋਇਟਾ ਇਨੋਵਾ ਕ੍ਰਿਸਟਾ ਦੇ 2.0 ਲੀਟਰ ਪੈਟਰੋਲ ਮਾਡਲ ਦਾ ਇਸਤੇਮਾਲ ਕੀਤਾ ਗਿਆ ਸੀ ਨੂੰ ਇੰਡੋਨੇਸ਼ੀਆ ’ਚ ਹੀ ਬਣਾਇਆ ਗਿਆ ਹੈ। ਐਨਕੈਪ ਟੈਸਟ ’ਚ 5 ਸਟਾਰ ਰੇਟਿੰਗ ਦਿੱਤੀਆਂ ਜਾਣ ਵਾਲੀਆਂ ਕਾਰਾਂ ਨੂੰ ਕ੍ਰੈਸ਼ ਦੌਰਾਨ ਸੁਰੱਖਿਅਤ ਮੰਨਿਆ ਜਾਂਦਾ ਹੈ। 

 

ਟੋਇਟਾ ਇਨੋਵਾ ਨੂੰ ਅਡਲਟ ਸੇਫਟੀ ’ਚ 45.90, ਚਾਈਲਡ ਸੇਫਟੀ ’ਚ 21.51 ਅਤੇ ਉਪਕਰਣਾਂ ਦੀ ਸੁਰੱਖਿਆ ਲਈ 15.28 ਪੁਆਇੰਟ ਦਿੱਤੇ ਗਏ ਹਨ। ਟੋਇਟਾ ਇਨੋਵਾ ਨੂੰ 5 ਸਟਾਰ ਰੇਟਿੰਗ ਲਈ ਕੁਲ 82.69 ਪੁਆਇੰਟ ਮਿਲੇ ਹਨ। ਟੈਸਟ ਕੀਤੇ ਗਏ ਮਾਡਲਾਂ ’ਚ ਦੋ ਏਅਰਬੈਗ, ਏ.ਬੀ.ਐੱਸ., ਈ.ਐੱਸ.ਪੀ. ਅਤੇ ਈ.ਬੀ.ਡੀ. ਵਰਗੇ ਫੀਚਰਜ਼ ਸਟੈਂਡਰਡ ਤੌਰ ’ਤੇ ਦਿੱਤੇ ਗਏ ਸਨ। 

PunjabKesari

ਨਵੀਂ ਟੋਇਟਾ ਇਨੋਵਾ ਕ੍ਰਿਸਟਾ ਦੇ ਫੇਸਲਿਫਟ ਮਾਡਲ ਨੂੰ ਅੰਤਰਰਾਸ਼ਟੀ ਬਾਜ਼ਾਰ ’ਚ ਲਾਂਚ ਕਰਨ ਤੋਂ ਬਾਅਦ ਜਲਦ ਹੀ ਭਾਰਤ ’ਚ ਵੀ ਲਾਂਚ ਕੀਤਾ ਜਾਵੇਗਾ। ਅਜੇ ਟੋਇਟਾ ਇਨੋਵਾ ਕ੍ਰਿਸਟਾ ਦਾ ਮੌਜੂਦਾ ਮਾਡਲ 2.7 ਲੀਟਰ ਪੈਟਰੋਲ ਅਤੇ 2.4 ਲਟਰ ਡੀਜ਼ਲ ਇੰਜਣ ਆਪਸ਼ਨ ਨਾਲ ਆ ਰਿਹਾ ਹੈ। ਦੋਵਾਂ ਮਾਡਲਾਂ ਨਾਲ ਆਟੋਮੈਟਿਕ ਅਤੇ ਮੈਨੁਅਲ ਗਿਅਰਬਾਕਸ ਦਾ ਆਪਸ਼ਨ ਉਪਲੱਬਧ ਹੈ। ਭਾਰਤ ’ਚ ਇਨੋਵਾ ਕ੍ਰਿਸਟਾ ਫੇਸਲਿਫਟ ਨੂੰ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ। 


Rakesh

Content Editor

Related News