ਹੀਰੋ ਨੇ ਲਾਂਚ ਕੀਤੇ 2 ਨਵੇਂ ਮੋਟਰਸਾਈਕਸ, Xtreme 160R ਤੋਂ ਵੀ ਚੁੱਕਿਆ ਪਰਦਾ

Wednesday, Feb 19, 2020 - 12:00 PM (IST)

ਹੀਰੋ ਨੇ ਲਾਂਚ ਕੀਤੇ 2 ਨਵੇਂ ਮੋਟਰਸਾਈਕਸ, Xtreme 160R ਤੋਂ ਵੀ ਚੁੱਕਿਆ ਪਰਦਾ

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਭਾਰਤੀ ਬਾਜ਼ਾਰ ’ਚ ਬੀ.ਐੱਸ.-6 ਇੰਜਣ ਦੇ ਨਾਲ ਨਵੀਂ ਗਲੈਮਰ 125 ਅਤੇ ਪੈਸ਼ਨ ਪ੍ਰੋ ਬਾਈਕ ਨੂੰ ਲਾਂਚ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਨਵੀਂ ਐਕਸਟਰੀਮ 160ਆਰ ਨੂੰ ਵੀ ਇਸੇ ਈਵੈਂਟ ਦੌਰਾਨ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਵਾਰ ਨਵੀਆਂ ਬਾਈਕਸ ਨੂੰ ਕੁਝ ਬਦਲਾਵਾਂ ਦੇ ਨਾਲ ਲੈ ਕੇ ਆਈ ਹੈ। 

PunjabKesari

ਨਵੇਂ ਹੀਰੋ ਪੈਸ਼ਨ ਪ੍ਰੋ ਬੀ.ਐੱਸ.-6 ਨੂੰ 64,990 ਰੁਪਏ ਦੀ ਕੀਮਤ ’ਚ ਉਤਾਰਿਆ ਗਿਆ ਹੈ, ਉਥੇ ਹੀ ਸੈਲਫ-ਡਰੱਮ ਅਲੌਏ ਮਾਡਲ ਦੀ ਕੀਮਤ 67,190 ਰੁਪਏ ਰੱਖੀ ਗਈ ਹੈ। ਇਸ ਵਿਚ 110 ਸੀਸੀ ਦਾ ਬੀ.ਐੱਸ.-6 ਇੰਜਣ ਲੱਗਾ ਹੈ ਜੋ ਫਿਊਲ ਇੰਜੈਕਸ਼ਨ ਤਕਨੀਕ ਨੂੰ ਸੁਪੋਰਟ ਕਰਦਾ ਹੈ। ਇਹ ਇੰਜਣ 9.14 ਬੀ.ਐੱਚ.ਪੀ. ਦੀ ਪਾਵਰ ਅਤੇ 9.79 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਨਵੇਂ ਹੀਰੋ ਪੈਸ਼ਨ ਪ੍ਰੋ ਨੂੰ ਚਾਰ ਰੰਗਾਂ- ਸਪੋਰਟ ਰੈੱਡ, ਟੈਕਨੋ ਬਲਿਊ, ਮੂਨ ਯੈਲੋ ਅਤੇ ਗਲੇਜ ਬਲੈਕ ’ਚ ਉਤਾਰਿਆ ਗਿਆ ਹੈ। 

PunjabKesari

ਗੱਲ ਕਰੀਏ ਨਵੇਂ ਹੀਰੋ ਗਲੈਮਰ 125 ਦੀ ਤਾਂ ਇਸ ਦੀ ਕੀਮਤ 68,900 ਰੁਪਏ ਹੈ ਅਤੇ ਇਸ ਦੇ ਟਾਪ ਵੇਰੀਐਂਟ ਦੀ ਕੀਮਤ 72,400 ਰੁਪਏ ਰੱਖੀ ਗਈ ਹੈ। ਇਸ ਬਾਈਕ ’ਚ ਬੀ.ਐੱਸ.-6 ਅਨੁਸਰਿਤ ਫਿਊਲ ਇੰਜੈਕਸ਼ਨ ਤਕਨੀਕ ਦੀ ਸੁਪੋਰਟ ਦੇ ਨਾਲ 125 ਸੀਸੀ ਦਾ ਇੰਜਣ ਲੱਗਾ ਹੈ ਜੋ 10.87 ਬੀ.ਐੱਚ.ਪੀ. ਦੀ ਪਾਵਰ ਅਤੇ 10.6 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। 

PunjabKesari

ਇਸ ਦੇ ਨਾਲ ਹੀ ਕੰਪਨੀ ਨੇ ਨਵੀਂ ਹੀਰੋ ਐਕਸਟਰੀਮ 160 ਆਰ ਨੂੰ ਵੀ ਪੇਸ਼ ਕੀਤਾ ਹੈ। ਇਸ ਬਾਈਕ ’ਚ 160 ਸੀਸੀ ਦਾ ਬੀ.ਐੱਸ-6  ਇੰਜਣ ਲੱਗਾ ਹੈ ਜੋ ਇਲੈਕਟ੍ਰੋਨਿਕ ਫਿਊਲ ਇੰਜੈਕਸ਼ਨ ਤਕਨੀਕ ਨੂੰ ਸੁਪੋਰਟ ਕਰਦਾ ਹੈ। ਨਵਾਂ ਇੰਜਣ 15 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ। ਇਸ ਬਾਈਕ ਨੂੰ ਦੋ ਵੇਰੀਐਂਟ, ਫਰੰਟ ਡਿਸਕ ਅਤੇ ਡਬਲ ਡਿਸਕ (ਫਰੰਟ ਅਤੇ ਰੀਅਰ) ’ਚ ਲਿਆਇਆ ਗਿਆ ਹੈ, ਉਥੇ ਹੀ ਸਿੰਗਲ ਚੈਨਲ ਏ.ਬੀ.ਐੱਸ. ਸਟੈਂਡਰਡ ਰੂਪ ’ਚ ਇਸ ਬਾਈਕ ’ਚ ਮਿਲੇਗਾ। ਇਸ ਦੀ ਕੀਮਤ ਫਿਲਹਾਲ ਸਾਹਮਣੇ ਨਹੀਂ ਆਈ। 


Related News