TVS ਨੇ ਜਨਾਨੀਆਂ ਲਈ ਲਾਂਚ ਕੀਤਾਂ ਨਵਾਂ ਸਕੂਟਰ, ਕੀਮਤ 58,460 ਰੁਪਏ ਤੋਂ ਸ਼ੁਰੂ

7/24/2020 1:54:04 PM

ਆਟੋ ਡੈਸਕ– ਟੀ.ਵੀ.ਐੱਸ. ਮੋਟਰਸ ਨੇ ਜਨਾਨੀਆਂ ਲਈ ਬੀ.ਐੱਸ.-6 ਇੰਜਣ ਨਵਾਂ Zest ਸਕੂਟਰ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 58,460 ਰੁਪਏ ਰੱਖੀ ਗਈ ਹੈ। ਟੀ.ਵੀ.ਐੱਸ. ਜ਼ੈਸਟ ਨੂੰ ਦੋ ਮਾਡਲਾਂ (ਹਿਮਾਲਿਅਨ ਅਤੇ ਮੈਟ) ਅਤੇ 6 ਰੰਗਾਂ- ਲਾਲ, ਨੀਲੇ, ਬੈਂਗਨੀ, ਕਾਲੇ, ਪੀਲੇ ਅਤੇ ਟਰਕੋਇਜ਼ ਬਲਿਊ ’ਚ ਖਰੀਦਿਆ ਜਾ ਸਕੇਗਾ। 

PunjabKesari

ਬਿਹਤਰ ਮਾਈਲੇਜ 
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਬੀ.ਐੱਸ.-6 ਮਾਡਲ ਬਿਹਤਰ ਮਾਈਲੇਜ ਦੇਵੇਗਾ ਅਤੇ ਇਸ ਦਾ ਪ੍ਰਦਰਸ਼ਨ ਵੀ ਬਿਹਤਰ ਹੋਵੇਗਾ। ਇਸ ਸਕੂਟਰ ’ਚ 109.7cc ਦਾ ਫਿਊਲ ਇੰਜੈਕਸ਼ਨ ਇੰਜਣ ਲਗਾਇਆ ਗਿਆ ਹੈ ਜੋ 7.81 ਬੀ.ਐੱਚ.ਪੀ. ਦੀ ਪਾਵਰ ਅਤੇ 8.8 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਸਕੂਟਰ ’ਚ ਨਵੇਂ ਬੀ.ਐੱਸ.-6 ਇੰਜਣ ਤੋਂ ਇਲਾਵਾ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ। 

PunjabKesari

ਸਕੂਟਰ ਦੇ ਬ੍ਰੇਕ, ਸਸਪੈਂਸ਼ਨ, ਹੈੱਡਲਾਈਟ, ਟੇਲਲਾਈਟ, ਬਾਡੀ ਪੈਨਲ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਵਿਚ LED DRL's ਨਾਲ ਹੈਲੋਜਨ ਹੈੱਡਲੈਂਪ, ਐੱਲ.ਈ.ਡੀ. ਟੇਲਲੈਂਪ ਅਤੇ ਯੂ.ਐੱਸ.ਬੀ. ਚਾਰਜਿੰਗ ਪੋਰਟ ਦਿੱਤਾ ਗਿਾ ਹੈ। ਸਕੂਟਰ ’ਚ ਡਿਊਲ-ਟੋਨ ਸੀਟ ਕਵਰ ਵੀ ਮੌਜੂਦ ਹੈ। ਸਸਪੈਂਸ਼ਨ ਦੀ ਗੱਲ ਕਰੀਏ ਤਾਂ ਸਕੂਟਰ ’ਚ ਅੱਗੇ ਡਿਊਲ ਟੈਲੀਸਕੋਪਿਕ ਫੋਰਕ ਸਸਪੈਂਸ਼ਨ ਜਦਕਿ ਪਿੱਛੇ ਹਾਇਡ੍ਰੋਲਿਕ ਮੋਨੋਸ਼ਾਕ ਸਸਪੈਂਸ਼ਨ ਮਿਲੇਗਾ। 

PunjabKesari

ਇਸ ਸਕੂਟਰ ’ਚ 19 ਲੀਟਰ ਦੀ ਅੰਡਰ ਸੀਟ ਸਟੋਰੇਜ ਸਪੇਸ ਮਿਲਦੀ ਹੈ ਜਦਕਿ ਫਿਊਲ ਟੈਂਕ 5-ਲੀਟਰ ਦਾ ਹੈ। ਇਸ ਵਿਚ ਕਾਂਬੀ ਬ੍ਰੇਕਿੰਗ ਸਿਸਟਮ ਤਕਨੀਕ ਦਿੱਤੀ ਗਈ ਹੈ ਅਤੇ ਨਾਲ ਹੀ ਐਨਾਲਾਗ ਇੰਸਟਰੂਮੈਂਟ ਕਲੱਸਟਰ ਮੌਜੂਦ ਹੈ। 

PunjabKesari


Rakesh

Content Editor Rakesh