Kawasaki ਦੀ ਇਸ ਦਮਦਾਰ ਬਾਈਕ ਦੀ ਬੁਕਿੰਗ ਭਾਰਤ ’ਚ ਸ਼ੁਰੂ

Sunday, Nov 18, 2018 - 04:39 PM (IST)

Kawasaki ਦੀ ਇਸ ਦਮਦਾਰ ਬਾਈਕ ਦੀ ਬੁਕਿੰਗ ਭਾਰਤ ’ਚ ਸ਼ੁਰੂ

ਆਟੋ ਡੈਸਕ– ਵਾਹਨ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਭਾਰਤ ’ਚ ਆਪਣੀ Versys 1000 ਬਾਈਕ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਬਾਈਕ ਨੂੰ 1.5 ਲੱਖ ਰੁਪਏ ’ਚ ਬੁੱਕ ਕੀਤਾ ਜਾ ਸਕਦਾ ਹੈ। ਇਸ ਬਾਈਕ ਨੂੰ ਅਪ੍ਰੈਲ 2019 ਤੋਂ ਬਾਅਦ ਡਲਿਵਰ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਇਸ ਬਾਈਕ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ  ਆਈ।

PunjabKesari

ਕਪਨੀ ਦਾ ਦਾਅਵਾ
ਕੰਪਨੀ ਦਾ ਦਾਅਵਾ ਹੈ ਕਿ ਨਵੀਂ Versys 1000 ਬਾਈਕ ’ਚ ਪਹਿਲਾਂ ਨਾਲੋਂ ਜ਼ਿਆਦਾ ਕੰਫਰਟ ਮਿਲੇਗਾ ਅਤੇ ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਪਿਛਲੀ Versys ਦੇ ਮੁਕਾਬਲੇ ਗਲੀਆਂ ’ਚ ਵੀ ਬਿਹਤਰੀਨ ਰਾਈਡ ਦਾ ਮਜ਼ਾ ਦੇਵੇਗੀ।

PunjabKesari

ਮੈਨੇਜਿੰਗ ਡਾਇਰੈਕਟਰ
ਇੰਡੀਆ ਕਾਵਾਸਾਕੀ ਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਯੁਕਾਤਾ ਯਾਮਾਸ਼ਿਤਾ ਮੁਤਾਬਕ ਲੋਕਲੀ ਅਸੈਂਬਲ ਹੋਣ ਵਾਲੀ Versys 1000 ਚੰਗੀ ਕੀਮਤ ’ਚ ਵੇਚੇ ਜਾਣ ਦਾ ਮੌਕਾ ਦੇਵੇਗੀ। ਉਨ੍ਹਾਂ ਕਿਹਾ ਕਿ ਕੰਪਨੀ ਦੀ ਕੋਸ਼ਿਸ਼ ਹੈ ਕਿ ਆਪਣੇ ਗਾਹਕਾਂ ਲਈ ਜ਼ਿਆਦਾ ਤੋਂ ਜ਼ਿਆਦਾ ਬਾਈਕਜ਼ ਖਰੀਦਣ ਦਾ ਮੌਕਾ ਮੁਹੱਈਆ ਕਰਵਾ ਸਕੀਏ। ਅਨੁਭਵ ਸ਼ੇਅਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੀ Versys 1000 ਦੇ ਨਾਲ ਸਾਨੂੰ ਚੰਗੀ ਸਫਲਤਾ ਮਿਲੀ ਸੀ। ਸਾਨੂੰ ਗਾਹਕਾਂ ਵਲੋਂ ਕਾਫੀ ਕਵੈਰੀਜ਼ ਆ ਰਹੀਆਂ ਸਨ ਇਸ ਲਈ ਸਾਨੂੰ ਇਸ ਵਾਰ ਫਿਰ ਚੰਗੀ ਸਫਲਤਾ ਦੀ ਉਮੀਦ ਹੈ। 


Related News