ਵਾਹਨ ਚਾਲਕ ਨੇ ਬਾਈਕ ਸਵਾਰ ਪਿਤਾ-ਪੁੱਤ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Monday, Sep 22, 2025 - 07:01 PM (IST)

ਡੇਰਾਬੱਸੀ (ਗੁਰਜੀਤ) : ਪਿੰਡ ਚੰਡਿਆਲਾ ਨੇੜੇ ਵਾਪਰੇ ਹਾਦਸੇ ’ਚ ਸ਼ਨੀਵਾਰ ਦੇਰ ਸ਼ਾਮ ਨੌਜਵਾਨ ਦੀ ਮੌਤ ਹੋ ਗਈ ਜਦਕਿ ਪਿਤਾ ਨੂੰ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਡੇਰਾਬਸੀ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਪਿੰਟੂ ਕੁਮਾਰ (42) ਵਾਸੀ ਪਿੰਡ ਬਰੌਲੀ ਵਜੋਂ ਹੋਈ। ਦੋਵੇਂ ਜਣੇ ਮਨਿਆਰੀ ਦਾ ਕੰਮ ਕਰਦੇ ਹਨ, ਜੋ ਮੋਟਰਸਾਈਕਲ ’ਤੇ ਅੰਬਾਲਾ ਤੋਂ ਪਿੰਡ ਬਰੌਲੀ ਵਾਪਸ ਪਰਤ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੇ ਹੱਕ 'ਚ ਨਿੱਤਰੇ ਰਾਹੁਲ ਗਾਂਧੀ! PM ਮੋਦੀ ਨੂੰ ਆਖ਼ ਦਿੱਤੀ ਵੱਡੀ ਗੱਲ
ਜਾਣਕਾਰੀ ਮੁਤਾਬਕ ਹਾਦਸਾ ਕਰੀਬ ਪੌਣੇ 8 ਵਜੇ ਵਾਪਰਿਆ। ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਉਹ ਸੜਕ ’ਤੇ ਡਿੱਗ ਪਏ। ਪਿੰਟੂ ਦਾ ਸਿਰ ਸੜਕ ’ਤੇ ਜਾ ਲੱਗਿਆ। ਇਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਪਿਤਾ ਵੀ ਸੜਕ ’ਤੇ ਡਿੱਗ ਪਿਆ, ਜੋ ਗੰਭੀਰ ਫੱਟੜ ਹੋ ਗਿਆ। ਉਸ ਨੂੰ ਰਾਹਗੀਰਾਂ ਨੇ ਡੇਰਾਬਸੀ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਮ੍ਰਿਤਕ ਦੀ ਲਾਸ਼ ਅਮਲਾਲੇ ਚੰਡਿਆਲਾ ਰੋਡ ਵਿਚਕਾਰ ਹੀ ਪਈ ਰਹੀ। ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਲੰਬੇ ਸਮੇਂ ਤੱਕ ਨਾ ਐਂਬੂਲੈਂਸ ਮੌਕੇ ’ਤੇ ਪਹੁੰਚੀ ਤੇ ਨਾ ਕੋਈ ਪੁਲਸ ਅਧਿਕਾਰੀ ਆਇਆ। ਮ੍ਰਿਤਕ ਆਪਣੇ ਪਿੱਛੇ ਤਿੰਨ ਧੀਆਂ ਤੇ ਇਕ ਪੁੱਤਰ ਛੱਡ ਗਿਆ ਜਦਕਿ ਉਸਦੀ ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8