ਐਪਲ ਦਾ ਨਵਾਂ iPad Pro ਹੋਵੇਗਾ ਹੁਣ ਤਕ ਦਾ ਸਭ ਤੋਂ ਪਤਲਾ ਆਈਪੈਡ
Monday, Oct 15, 2018 - 12:59 PM (IST)

ਗੈਜੇਟ ਡੈਸਕ– ਅਮਰੀਕਾ ਦੀ ਦਿੱਗਜ ਕੰਪਨੀ ਐਪਲ ਇਸ ਮਹੀਨੇ ਨਵਾਂ ਆਈਪੈਡ ਪ੍ਰੋ ਲਾਂਚ ਕਰ ਸਕਦੀ ਹੈ। ਹਾਲਾਂਕਿ ਅਜੇ ਤਕਕੰਪਨੀ ਨੇ ਇਸ ਲਈ ਅਧਿਕਾਰਤ ਇਨਵਾਈਟ ਨਹੀਂ ਭੇਜੇ। ਇੰਟਰਨੈੱਟ ’ਤੇ ਨਵੇਂ ਆਈਪੈਡ ਪ੍ਰੋ ਦੇ ਲਾਂਚ ਤੋਂ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਲੀਕ ਹੋ ਰਹੀਆਂ ਹਨ। ਅਸੀਂ ਤੁਹਾਨੂੰ ਇਥੇ ਡਿਵਾਈਸ ਨਾਲ ਜੁੜੇ ਸਪੈਸੀਫਿਕੇਸ਼ੰਸ ਅਤੇ ਫੀਚਰਸ ਬਾਰੇ ਦੱਸ ਰਹੇ ਹਾਂ ਜੋ ਲੀਕਸ ਰਾਹੀਂ ਸਾਹਮਣੇ ਆਏ ਹਨ।
ਹੁਣ ਤਕ ਦੀ ਸਭ ਤੋਂ ਵੱਡੀ ਜਾਣਕਾਰੀ ਟਵਿਟਰ ਯੂਜ਼ਰ ਨੇਮਡ CoinCoin ਰਾਹੀਂ ਸਾਹਮਣੇ ਆਈ ਹੈ। ਇਸ ਮੁਤਾਬਕ ਨਵੇਂ ਆਈਪੈਡ ’ਚ ਕਿਸੇ ਵੀ ਤਰ੍ਹਾਂ ਦਾ ਹੈੱਡਫੋਨ ਸਾਕੇਟ ਨਹੀਂ ਹੋਵੇਗਾ। ਕੁਝ ਲੋਕਾਂ ਨੂੰ ਇਹ ਗੱਲ ਜਾਣਕਾਰੀ ਕਾਫੀ ਹੈਰਾਨੀ ਹੋ ਸਕਦੀ ਹੈ। ਦੂਜੇ ਟਵੀਟ ’ਚ CoinCoin ਨੇ ਦੱਸਿਆ ਹੈ ਕਿ ਨਵਾਂ ਆਈਪੈਡ ਹੁਣ ਤਕ ਦਾ ਸਭ ਤੋਂ ਪਤਲਾ ਆਈਪੈਡ ਹੋਵੇਗਾ। ਇਸ ਦੀ ਥਿਕਨੈੱਸ 5.9mm ਹੋਵੇਗੀ। CoinCoin ਇਕ ਵੱਡਾ ਲੀਕਸਟਰ ਹੈ ਜਿਸ ਨੇ ਆਈਫੋਨ ਦੇ ਲਾਂਚ ਤੋਂ ਪਹਿਲਾਂ ਹੀ ਉਸ ਦੇ ਕਈ ਸਪੈਸੀਫੇਕਸ਼ੰਸ ਨੂੰ ਆਪਣੇ ਲੀਕਸ ਰਾਹੀਂ ਪਹਿਲਾਂ ਹੀ ਦੱਸ ਦਿੱਤਾ ਸੀ। ਤੁਸੀਂ ਹੇਠਾਂ ਦਿੱਤੇ ਗਏ ਟਵੀਟ ਨੂੰ ਦੇਖ ਸਕਦੇ ਹੋ।
Of course no headphone jack on the upcoming new iPad. 5.9mm thickness is pretty good though.
— CoinCoin (@coiiiiiiiin) October 12, 2018
ਇਸ ਤੋਂ ਇਲਾਵਾ ਖਬਰ ਹੈ ਕਿ ਐਪਲ ਹੋਮ ਬਟਨ ਨੂੰ ਟੱਚ ਆਈ.ਡੀ. ਫਿੰਗਰਪ੍ਰਿੰਟ ਸਕੈਨਰ ਨੂੰ ਡ੍ਰਾਪ ਕਰ ਦਵੇਗੀ। ਕੰਪਨੀ iPad Pro 10.5-inch ਅਤੇ iPad Pro 12.9-inch ਦੋਵਾਂ ਮਾਡਲਾਂ ’ਚ ਫੇਸ ਆਈ.ਡੀ. ਦਾ ਫੀਚਰ ਜੋੜ ਸਕਦੀ ਹੈ। ਰਿਪੋਰਟ ਮੁਤਾਬਕ, ਐਪਲ ਨਵੇਂ ਆਈਪੈਡ ’ਚ ਸਕਰੀਨ ਨੂੰ ਵਧਾ ਕੇ ਐੱਜ ਦੇ ਬਿਲਕੁਲ ਨੇੜੇ ਲਿਆ ਸਕਦੀ ਹੈ। ਇਸ ਤੋਂ ਇਲਾਵਾ ਬੈਕ ’ਤ ਸਮਾਰਟ ਕੁਨੈਕਟਰ ਆਉਣ ਦੀ ਵੀ ਗੱਲ ਕਹੀ ਜਾ ਰਹੀ ਹੈ ਜਿਸ ਨਾਲ ਕੀਬੋਰਡ ਦੇ ਨਾਲ ਇਸ ਨੂੰ ਅਟੈਚ ਕੀਤਾ ਜਾ ਸਕਦਾ ਹੈ।