ਜਾਣੋ ਭਾਰਤ ''ਚ ਕਦੋਂ ਲਾਂਚ ਹੋਵੇਗੀ ਕਾਰਾਂ ਦੀ ਗਾਡਜ਼ਿਲਾ

Sunday, Oct 16, 2016 - 02:01 PM (IST)

ਜਾਣੋ ਭਾਰਤ ''ਚ ਕਦੋਂ ਲਾਂਚ ਹੋਵੇਗੀ ਕਾਰਾਂ ਦੀ ਗਾਡਜ਼ਿਲਾ
ਜਲੰਧਰ- ਆਈਕਾਨਿਕ ਸੁਪਰਕਾਰ ਨਿਸਾਨ ਜੀ.ਟੀ.-ਆਰ, ਜੋ ਗਾਡਜ਼ਿਲਾ ਦੇ ਨਾਂ ਨਾਲ ਵੀ ਮਸ਼ਹੂਰ ਹੈ ਜਲਦੀ ਹੀ ਭਾਰਤ ''ਚ ਲਾਂਚ ਹੋਣ ਜਾ ਰਹੀ ਹੈ। ਇਹ ਕਾਰ ਭਾਰਤ ''ਚ ਅਗਲੇ ਮਹੀਨੇ ਮਤਲਬ 9 ਨਵੰਬਰ ਨੂੰ ਲਾਂਚ ਹੋਵੇਗੀ। ਜਾਣਕਾਰੀ ਮੁਤਾਬਕ ਇਸ ਦੀ ਸੰਭਾਵਿਤ ਐਕਸ-ਸ਼ੋਅਰੂਮ ਕੀਮਤ ਦੋ ਕਰੋੜ ਰੁਪਏ ਹੋ ਸਕਦੀ ਹੈ। ਭਾਰਤ ''ਚ ਜੀ.ਟੀ.-ਆਰ ਦਾ ਪ੍ਰੀਮੀਅਮ ਆਡੀਸ਼ਨ ਉਤਾਰਿਆ ਜਾਵੇਗਾ ਜੋ ਆਰੇਂਜ ਕਲਰ ਆਪਸ਼ਨ ''ਚ ਉਪਲੱਬਧ ਹੋਵੇਗਾ। 
ਜੀ.ਟੀ.-ਆਰ ਦੇ ਇਸ ਨਵੇਂ ਅਵਤਾਰ ''ਚ ਕਈ ਕਾਸਮੈਟਿਕ ਬਦਲਾਅ ਦੇਖਣ ਨੂੰ ਮਿਲਣਗੇ। ਇਨ੍ਹਾਂ ਬਦਲਾਵਾਂ ''ਚ ਨਵੇਂ ਡਿਜ਼ਾਈਨ ਦੇ ਨਾਲ ਨਵਾਂ ਬੰਪਰ, ਵੀ-ਮੋਸ਼ਨ ਗ੍ਰਿੱਲ ਅਤੇ ਅਪਡੇਟਿਡ ਹੈੱਡਲੈਂਪ-ਡੇਅ ਟਾਈਮ ਰਨਿੰਗ ਲਾਈਟਸ ਮੌਜੂਦ ਹੋਣਗੀਆਂ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿਚ 3.8 ਲੀਟਰ ਦਾ 24 ਵਾਲਵ ਵਾਲਾ ਵੀ-6 ਟਵਿਨ ਟਰਬੋਚਾਰਜ ਇੰਜਣ ਲੱਗਾ ਹੈ ਜੋ 570 ਪੀ.ਐੱਸ. ਦੀ ਪਾਵਰ ਅਤੇ 637 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਡੁਅਲ ਕਲੱਚ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ ਜੋ ਚਾਰੇ ਪਹੀਆਂ ਨੂੰ ਇਕੱਠੀ ਸਪਲਾਈ ਕਰਦਾ ਹੈ। ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਪਾਉਣ ''ਚ ਸਿਰਫ 2.9 ਸੈਕਿੰਡ ਦਾ ਸਮਾਂ ਲੈਂਦੀ ਹੈ।

Related News