2017 Hyundai Xcent ਕਾਂਪੈਕਟ ਸੇਡਾਨ 20 ਅਪ੍ਰੈਲ ਨੂੰ ਹੋਵੇਗੀ ਲਾਂਚ

04/19/2017 6:07:58 PM

ਜਲੰਧਰ- ਕਾਫ਼ੀ ਇੰਤਜ਼ਾਰ ਤੋਂ ਬਾਅਦ ਹੁੰਡਈ ਨੇ ਨਵੇਂ ਮਾਡਲ ਐਕਸੈਂਟ ਕਾਂਪੈਕਟ ਸੇਡਾਨ ਦੀ ਲਾਚਿੰਗ ਡੇਟ ਜਾਰੀ ਕਰ ਦਿੱਤੀ ਹੈ। ਇਹ ਮਾਡਲ 20 ਅਪ੍ਰੈਲ ਨੂੰ ਬਾਜ਼ਾਰ ''ਚ ਪੇਸ਼ ਹੋਵੇਗਾ। ਫ੍ਰੰਟ ਨੂੰ ਆਕਰਸ਼ਕ ਬਣਾਇਆ ਗਿਆ ਹੈ। ਹਾਲ ਹੀ ਵਾਇਰਲ ਹੋਈ ਤਸਵੀਰਾਂ ''ਚ ਇਸ ਦੀਆਂ ਖੂਬੀਆਂ ਨਜ਼ਰ ਆਈਆਂ ਸਨ। ਗਰਿਲ ਵਾਇਡ ਹਨ। ਇਸ ਤੋਂ ਇਲਾਵਾ 2017 ਹੁੰਡਈ ਐਕਸੇਂਟ ''ਚ 1.2 ਲਿਟਰ ਇੰਜਣ ਹੋਵੇਗਾ ਅਤੇ ਇਹ ਆਈ-10 ਪਲੇਟਫਾਰਮ ''ਤੇ ਅਧਾਰਿਤ ਹੋਵੇਗੀ।  ਹੁੰਡਈ ਆਪਣੇ ਇਸ ਮਾਡਲ ਨੂੰ ਪ੍ਰੀਮੀਅਮ ਸੈਂਗਮੇਂਟ ''ਚ ਰੱਖਣਾ ਚਾਹੁੰਦੀ ਹੈ। ਚੁਣੌਤੀ ਦੀ ਗੱਲ ਕਰੀਏ ਤਾਂ ਇਸ ਮਾਡਲ ਨੂੰ ਸਵਿਫਟ ਡਿਜ਼ਾਇਰ ਤੋਂ ਸਿੱਧੀ ਟੱਕਰ ਮਿਲ ਸਕਦੀ ਹੈ। 

ਇੰਜਣ
ਐਕਸੇਂਟ ਦਾ ਇਹ ਮਾਡਲ 1.2 ਲਿਟਰ ਪਟਰੋਲ ਇੰਜਣ ਹੋਵੇਗਾ। ਇਸ ਤੋਂ ਇਲਾਵਾ 1.2 ਲਿਟਰ ਡੀਜਲ ਇੰਜਣ ਵੀ ਹੋਵੇਗਾ, ਜਿਸ ਨੂੰ ਹੋਰ ਵੀ ਪਾਵਰਫੁੱਲ ਬਣਾਇਆ ਗਿਆ ਹੈ। 1.2 ਲਿਟਰ ਵਾਲੇ ਪੈਟਰੋਲ ਇੰਜਣ ਦੀ ਤਾਕਤ 81 ਐੱਚ. ਪੀ ਅਤੇ ਟਾਰਕ 113.7 ਐੱਨ. ਐੱਮ ਹੈ । ਇਸ ਤੋਂ ਇਲਾਵਾ ਮਾਡਲ 4-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਪੇਸ਼ ਹੋਵੇਗਾ। 1.2 ਲਿਟਰ ਡੀਜਲ ਇੰਜਣ ਦੀ ਤਾਕਤ 73 ਐੱਚ. ਪੀ ਅਤੇ ਟਾਰਕ 190.2ਐੈੱਨ. ਐੱਮ ਹੋਵੇਗੀ।

ਹੋਰ ਖਾਸ ਫੀਚਰਸ
2017 ਹੁੰਡਈ ਐਕਸੇਂਟ ''ਚ ਟੱਚ-ਸਕਰੀਨ ਇੰਫੋਟੇਨਮੇਂਟ ਸਿਸਟਮ ਮੌਜੂਦ ਰਹੇਗਾ ਜੋ ਤੁਹਾਡੇ ਸਮਾਰਟ ਫੋਨ ਤੋਂ ਸਿੱਧੇ ਜੁੜਿਆ ਹੋਵੇਗਾ। ਇਸ ਤੋਂ ਇਲਾਵਾ ਐਪਲ ਕਾਰ ਪਲੇ, ਐਂਡ੍ਰਾਇਡ ਆਟੋ ਅਤੇ ਮਿਰਰ ਲਿੰਕ ਕੁਨੈਕਟੀਵਿਟੀ ਅਤੇ ਨੈਵੀਗੇਸ਼ਨ ਵਰਗੀਆਂ ਸੁਵਿਧਾਵਾਂ ਵੀ ਇਸ ਮਾਡਲ ''ਚ ਮਿਲੇਂਗੀ। ਨਿਊ ਹੁੰਡਈ ਐਕਸੇਂਟ ਕਾਂਪੈਕਟ ਸੇਡਾਨ ''ਚ ਦੋ ਵੱਡੀਆਂ ਟੇਲ-ਲੈਂਪ ਦਾ ਇਸਤੇਮਾਲ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਦਾ ਰਿਅਰ ਬੰਪਰ ਰਿਵਾਇਸ ਕੀਤਾ ਜਾਵੇਗਾ ਕੰਪਨੀ ਨੇ ਅਜਿਹਾ ਕੀਤਾ ਹੈ। ਇਸ ਦੇ ਰਿਅਰ ਬੰਪਰ, ਫੇਂਡਰ ਅਤੇ ਬੂਟ ਲਿਡ ''ਚ ਬਦਲਾਵ ਹੋਇਆ ਹੈ।

2017 ਹੁੰਡਈ ਐਕਸੇਂਟ ''ਚ ਹੋਰ ਨਵੇਂ ਸੇਫਟੀ ਫੀਚਰ ਵੀ ਐਡ ਕਰ ਰਹੀ ਹੈ। ਇਸ ''ਚ ਰਿਵਰਸ ਪਾਰਕਿੰਗ ਸਿਸਟਮ ਦੇ ਇਲਾਵਾ ਐਂਟੀ-ਲਾਕ ਬਰੇਕਿੰਗ ਸਿਸਟਮ ਅਤੇ ਇਲੈਕਟ੍ਰਾਨਿਕ ਬਰੇਕਫੋਰਸ ਡਿਸਟਰੀਬਿਊਸ਼ਨ ਵੀ ਲਗਾਇਆ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ ਹੁੰਡਈ ਦੇ ਇਸ ਮਾਡਲ ਦੀ ਕੀਮਤ ਕਿੰਨੀ ਹੋਵੇਗੀ ਕੰਪਨੀ ਨੇ ਇਸ ਦੀ ਪੁੱਸ਼ਟੀ ਨਹੀਂ ਕੀਤੀ ਹੈ। ਪਰ ਮੀਡੀਆ ਰਿਪੋਟਰਸ ਦੀ ਮੰਨੀਏ ਤਾਂ 2017 ਹੁੰਡਈ ਐੱਕਸੇਂਟ ਦੀ 5.90 ਲੱਖ ਅਤੇ 8.90 ਲੱਖ ਦੇ ''ਚ ਹੀ ਹੋਵੇਗੀ।


Related News