2017 Geneva Motor Show : ਟਾਟਾ ਨੇ ਸ਼ੋਕੇਸ ਕੀਤੀ ਨਵੀਂ Tigor

Wednesday, Mar 08, 2017 - 04:02 PM (IST)

2017 Geneva Motor Show : ਟਾਟਾ ਨੇ ਸ਼ੋਕੇਸ ਕੀਤੀ ਨਵੀਂ Tigor

ਜਲੰਧਰ : 87ਵਾਂ ਜਿਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ 7 ਮਾਰਚ ਤੋਂ ਲੈ ਕੇ 19 ਮਾਰਚ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸ਼ੋਅ ''ਚ ਐਕਸਪਰਟ ਅਤੇ ਮੀਡੀਆ ਲਈ ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਟਾਟਾ ਨੇ ਆਪਣੀ ਨਵੀਂ ਕਾਰ ਟਾਗੋਰ (Tigor) ਤੋਂ ਪਰਦਾ ''ਚੁਕਿਆ ਹੈ। ਇਸ ਕਾਰ ''ਚ ਕ੍ਰੋਮ ਸਟਰਿਪ ਦੇ ਨਾਲ ਨਵੀਂ ਪ੍ਰੋਜੈਕਟਰ ਹੈੱਡਲੈਂਪ ਅਤੇ ਟੇਲ ਲੈਂਪਸ ਲਗਾਈ ਗਈਆਂ ਹਨ ਜੋ ਲੋਕਾਂ ਨੂੰ ਕਾਰ ਦੀ ਤਰਫ ਆਕਰਸ਼ਤ ਕਰਦੀਆਂ ਹਨ।

ਇਸ ਕਾਰ ''ਚ 1.2 ਲਿਟਰ ਤਿੰਨ ਸਿਲੈਂਡਰ ਰੈਵੋਟਰੋਨ ਪੈਟਰੋਲ ਇੰਜਣ ਲਗਾ ਹੈ ਜੋ 85 ਬੀ. ਐੱਚ. ਪੀ ਦੀ ਪਾਵਰ ਪੈਦਾ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਕਾਰ 1.05 ਲਿਟਰ ਡੀਜਲ ਇੰਜਣ ਦੀ ਆਪਸ਼ਨ ''ਚ ਵੀ ਉਪਲੱਬਧ ਹੋਵੇਗੀ। ਇਹ ਦੋਨ੍ਹੋਂ ਹੀ ਇੰਜਣ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਆਪਸ਼ਨ ਨਾਲ ਲੈਸ ਹੋਣਗੇ।

ਟਾਟਾ ਦੀ ਇਸ ਨਵੀਂ ਕਾਰ ਨੂੰ ਕਾਫ਼ੀ ਹੱਦ ਤੱਕ ਕੰਪਨੀ ਦੀ ਮੌਜੂਦਾ ਟਿਆਗੋ ਵਰਗੀ ਬਣਾਈ ਗਈ ਹੈ। ਕਾਰ ''ਚ ਆਟੋਮੈਟਿਕ ਕਲਾਇਮੇਟ ਕੰਟਰੋਲ  ਦੇ ਨਾਲ ਟਚ ਸਕ੍ਰੀਨ ਨਾਲ ਲੈਸ ਨਵਾਂ ਇੰਫੋਟੇਨਮੇਂਟ ਸਿਸਟਮ ਲਗਾ ਹੈ। ਇਸ ਤੋ ਇਲਾਵਾ ਇਸ ''ਚ ਹਰਮਨ ਦਾ 8 ਸਪੀਕਰ ਸਿਸਟਮ ਮੌਜੂਦ ਹੈ ਜੋ ਤੁਤੁਹਾਡੇ ਮਿਊਜ਼ਿਕ ਦੇ ਐਕਸਪੀਰਿਅਨਸ ਨੂੰ ਹੋਰ ਵੀ ਬਿਹਤਰ ਬਣਾ ਦੇਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ 9 ਮਾਰਚ ਨੂੰ ਇਸ ਨੂੰ ਭਾਰਤ ''ਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ 9.75 ਲੱਖ ਰੁਪਏ ਹੋਵੇਗੀ।


Related News