ਫੋਰਡ ਦੀ 2017 ਜੀ.ਟੀ. ਨੂੰ ਮਿਲ ਰਿਹੈ ਵਧੀਆ ਰਿਸਪਾਂਸ
Monday, May 16, 2016 - 05:48 PM (IST)

ਜਲੰਧਰ— ਫੋਰਡ ਦੀ ਜੀ.ਟੀ. ਕਾਰ ਲੋਕਪ੍ਰਿਅ ਸਪੋਰਟਸ ਕਾਰਾਂ ''ਚੋਂ ਇਕ ਹੈ ਅਤੇ ਕੰਪਨੀ ਇਸ ਦਾ ਨਵਾਂ ਵਰਜ਼ਨ ਇਸ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਲਾਂਚ ਕਰਨ ਵਾਲੀ ਹੈ। ਅਮਰੀਕੀ ਕਾਰ ਨਿਰਮਾਤਾ ਦੀ ਇਸ ਕਾਰ ਨੂੰ ਖਰੀਦਣ ਲਈ 10,800 ਲੋਕਾਂ ਨੇ ਦਿਲਚਸਪੀ ਦਿਖਾਈ ਹੈ ਜਿਸ ਵਿਚੋਂ 6,506 ਲੋਕਾਂ ਨੇ ਨਵੀਂ ਜੀ.ਟੀ. ਨੂੰ ਖਰੀਦਣ ਲਈ ਵਿਸਤਾਰ ''ਚ ਅਰਜ਼ੀ ਦਿੱਤੀ ਹੈ।
2017 ਫੋਰਡ ਜੀ.ਟੀ. ''ਚ 3.5 ਲੀਟਰ ਦਾ ਵੀ6 ਇੰਜਣ ਹੋਵੇਗਾ ਜੋ ਟਵਿਨ ਟਰਬੋਚਾਰਜਰਡ ਦੇ ਨਾਲ ਆਏਗਾ। ਇਹ ਇੰਜਣ 600 ਹਾਰਸਪਾਵਰ ਦੀ ਦਮਦਾਰ ਪਾਵਰ ਦੇਵੇਗਾ। ਫੋਰਡ ਮੁਤਾਬਕ ਇਸ ਦੀ ਬਾਡੀ ਨੂੰ ਕਾਰਬਨ-ਫਾਈਬਰ ਅਤੇ 2017 ਜੀ.ਟੀ. ਬੈਸਟ ਪਾਵਰ-ਟੂ-ਵੇਟ ਰੇਸ਼ੋ ਵਾਲੀ ਕਾਰ ਹੋਵੇਗੀ। ਇਸ ਵਿਚ ਐਕਟਿਵ ਏਅਰੋ ਪੈਕਜ ਵੀ ਹੋਵੇਗਾ ਜੋ ਇਸ ਕਾਰ ਨੂੰ ਜ਼ਿਆਦਾ ਡਾਇਨੈਮਿਕ ਅਤੇ ਤੇਜ਼ ਰਫਤਾਰ ਦੌਰਾਨ ਸੜਕ ''ਤੇ ਬਣਾਈ ਰੱਖੇਗੀ।
Moray Callum ਜੋ ਡਿਜ਼ਾਈਨ ਦੇ ਵਾਈਸ ਪ੍ਰੈਜ਼ਿਡੈਂਟ ਮੁਤਾਬਕ 2017 ਫੋਰਡ ਜੀ.ਟੀ. 95 ਫੀਸਦੀ ਤੱਕ ਪੂਰੀ ਹੋ ਚੁੱਕੀ ਹੈ। ਸਿਰਫ 5 ਫੀਸਦੀ ਕੰਮ ਰਹਿ ਗਿਆ ਹੈ ਜਿਸ ਵਿਚ ਇੰਜੀਨੀਅਰ ਇਸ ਦਾ ਭਾਰ ਘੱਟ ਕਰਨ ''ਚ ਲੱਗੇ ਹਨ ਅਤੇ ਰਿਅਰ ਵਿਊ ਮਿਰਰ ''ਚ ਸੁਧਾਰ ਕਰ ਰਹੇ ਹਨ। ਨਵੀਂ ਫੋਰਡ ਜੀ.ਟੀ. 8 ਬਾਹਰੀ ਰੰਗਾਂ ਅਤੇ 4 ਇੰਟੀਰੀਅਰ ਥੀਮਸ ਦੇ ਨਾਲ ਪੇਸ਼ ਕੀਤੀ ਜਾਵੇਗੀ।