BMW ਨੇ ਅਪਣਾਈ ਅਜਿਹੀ ਟੈਕਨਾਲੋਜੀ ਜੋ ਕਾਰ ਨੂੰ ਬਣਾਵੇਗੀ ਪ੍ਰਫੈਕਟ
Friday, Jul 29, 2016 - 02:55 PM (IST)
ਜਲੰਧਰ : ਬੀ. ਐੱਮ. ਡਬਲਯੂ. ਦੀ 2017 5-ਸੀਰੀਜ਼ ਨੂੰ ਗਲੋਬਲੀ ਪੇਸ਼ ਕਰ ਦਿੱਤਾ ਗਿਆ ਹੈ। ਬਵਾਰੀਅਨ ਆਟੋਮੇਕਰ ਨੇ ਆਪਣੀ ਨਵੀਂ 5-ਸੀਰੀਜ਼ ਦੇ ਪ੍ਰਾਡਕਸ਼ਨ ਦੌਰਾਨ ਇਕ ਬਿਲਕੁਲ ਨਵੀਂ ਟੈਕਨਾਲੋਜੀ ਇੰਟ੍ਰੋਡਿਊਸ ਕੀਤੀ ਜੋ ਕਿ ਪਹਿਲੀ ਵਾਰ ਕਿਸੇ ਕਾਰ ਦੇ ਨਿਰਮਾਣ ''ਚ ਵਰਤੀ ਗਈ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ 3 ਡੀ ਸੈਂਸਰ ਮੈਪਿੰਗ ਦੀ, ਜਿਸ ''ਚ ਪੂਰੀ ਕਾਰ ਨੂੰ 3 ਡਾਇਮੈਂਸ਼ਨਲ ਸਰਫੇਸ ''ਚ ਚੈੱਕ ਕੀਤਾ ਜਾਂਦਾ ਹੈ ਤਾਂ ਜੋ ਕੰਪਨੀ ਇਸ ਦੀ ਓਵਰਆਲ ਕੁਆਲਿਟੀ ਨੂੰ ਹੋਰ ਬਿਹਤਰ ਕਰ ਸਕੇ।
ਜਿਵੇਂ ਕਿ ਤੁਸੀਂ ਉੱਪਰ ਦਿੱਤੀ ਤਸਵੀਰ ''ਚ ਦੇਖ ਸਕਦੇ ਹੋ ਕਿ 2 ਰੋਬੋਟਿਕ ਆਰਮਜ਼ ਬੀ. ਐੱਮ. ਡਬਲਯੂ. 2017 5-ਸੀਰੀਜ਼ ਕਾਰ ਨੂੰ 3ਡੀ ਸੈਂਸਰਜ਼ ਨਾਲ ਆਬਜ਼ਰਵ ਕਰ ਕੇ ਕਾਰ ਦੀ 3ਡੀ ਇਮੇਜ ਤਿਆਰ ਕਰ ਰਹੀਆਂ ਹਨ। ਇਸ ਤਕਨੀਕ ਨਾਲ ਕਾਰ ''ਚ 0.1 ਮਿਲੀਮੀਟਰ ਤੱਕ ਦੇ ਅੰਤਰ ਦਾ ਪਤਾ ਲਗਆਇਆ ਜਾ ਸਕਦਾ ਹੈ। 5-ਸੀਰੀਜ਼ ਦੂਨੀਆ ਦੀ ਪਹਿਲੀ ਅਜਿਹੀ ਕਾਰ ਹੈ ਜਿਸ ਦੇ ਨਿਰਮਾਣ ''ਚ ਇਸ ਟੈਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਗਲੇ ਸਾਲ ਜਨਵਰੀ ''ਚ ਬੀ. ਐੱਮ. ਡਬਲਯੂ. ਦੀ 2017 5-ਸੀਰੀਜ਼ ਸਿਡੈਨ ਵਰਜ਼ਨ ਨੂੰ ਉੱਤਰੀ ਅਮਰੀਕਾ ਵਿਖੇ ਹੋਣ ਵਾਲੇ ਇੰਟਰਨੈਸ਼ਨਲ ਆਟੋ ਸ਼ੋਅ ''ਚ ਲਾਂਚ ਕੀਤਾ ਜਾਵੇਗਾ।
