Skoda ਨੇ ਲਾਂਚ ਕੀਤਾ Rapid ਦਾ ਫੈਸਟਿਵਲ ਵੇਰੀਅੰਟ
Thursday, Nov 03, 2016 - 04:27 PM (IST)
ਜਲੰਧਰ- ਕਾਰ ਨਿਰਮਾਤਾ ਕੰਪਨੀ ਸਕੋਡਾ ਨੇ Rapid ਦਾ ਫੈਸਲਿੱਫਟ ਵੇਰੀਅੰਟ ਭਾਰਤ ''ਚ ਲਾਂਚ ਕੀਤਾ ਹੈ। ਇਸ ਕਾਰ ਦੇ ਪੈਟਰੋਲ ਵੇਰੀਅੰਟ ਦੀ ਕੀਮਤ 8.34 ਲੱਖ ਰੁਪਏ ਅਤੇ ਡੀਜ਼ਲ ਵੇਰੀਅੰਟ ਦੀ ਕੀਮਤ 9.57 ਲੱਖ ਰੁਪਏ (ਮਹਾਰਾਸ਼ਟਰ) ਰੱਖੀ ਗਈ ਹੈ। ਇਸ ਕਾਰ ਨੂੰ ਕੰਪਨੀ 10 ਵੇਰੀਅੰਟਸ ''ਚ ਉਪਲੱਬਧ ਕਰੇਗੀ ਜਿਨ੍ਹਾਂ ''ਚ ਪੰਜ ਪੈਟਰੋਲ ਵੇਰੀਅੰਟ ਅਤੇ 5 ਡੀਜ਼ਲ ਵੇਰੀਅੰਟ ਹੋਣਗੇ। ਕੰਪਨੀ ਨੇ ਇਸ ਦੀ ਬੁਕਿੰਗਸ 25,000 ਰੁਪਏ ਤੋਂ ਸ਼ੁਰੂ ਕਰ ਦਿੱਤੀ ਹੈ।
ਨਵੇਂ ਡਿਜ਼ਾਈਨ ਤਹਿਤ ਬਣਾਈ ਗਈ ਸਿ ਕਾਰ ''ਚ ਰਿਵਾਈਜਡ ਗ੍ਰਿੱਲ ਡਿਜ਼ਾਈਨ ਦਿੱਤਾ ਗਿਆ ਹੈ ਜੋ ਕਾਰ ਨੂੰ ਪ੍ਰੀਮੀਅਮ ਲੁੱਕ ਦਿੰਦਾ ਹੈ। ਸਮੋਕਡ ਟੇਲ ਲੈਂਪਜ਼ ਦੇ ਨਾਲ ਕਾਰ ''ਚ ਕ੍ਰੋਮ ਫਿਨਿਸ਼ਡ ਡੋਰ ਹੈਂਡਲ ਵੀ ਲਗਾਏ ਗਏ ਹਨ। 6.5-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਦੇ ਨਾਲ ਇਸ ਕਾਰ ਦੇ ਟਾਪ ਵੇਰੀਅੰਟ ''ਚ ਪ੍ਰਾਜੈਕਟ ਹੈੱਡਲੈਂਪਜ਼ ਅਤੇ ਐੱਲ.ਈ.ਡੀ. ਡੀ.ਆਰ.ਐੱਲ.ਐੱਸ. ਮਿਲਣਗੇ।
ਇਸ ਕਾਰ ''ਚ 110 ਪੀ.ਐੱਸ. 1.5-ਲੀਟਰ ਇੰਜਣ ਲੱਗਾ ਹੈ ਜੋ 5 ਸਪੀਡ ਮੈਨੁਅਲ ਅਤੇ 7 ਸਪੀਡ ਡੀ.ਐੱਸ.ਜੀ. (ਡਾਈਰੈੱਕਟ-ਸ਼ਿਫਟ ਗਿਅਰਬਾਕਸ) ਨਾਲ ਲੈਸ ਹਨ। ਕੰਪਨੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਇਸ ਕਾਰ ਦਾ ਡੀ.ਐੱਸ.ਜੀ. ਵੇਰੀਅੰਟ 21.72 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਅਤੇ ਐੱਮ.ਟੀ. ਵੇਰੀਅੰਟ 21.13 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗਾ।
