ਸਾਲ 2016 ਦੀਆਂ ਸਭ ਤੋਂ ਤੇਜ਼ ਚਲਣ ਵਾਲੀਆਂ Supercars

Wednesday, Dec 28, 2016 - 10:54 AM (IST)

ਜਲੰਧਰ : ਆਟੋਮੋਬਾਇਲ ਦੀ ਦੁਨੀਆ ''ਚ ਇਹ ਸਾਲ ਖਾਸ ਰਿਹਾ ਹੈ ਅਤੇ ਇਸਦਾ ਇਕ ਕਾਰਨ ਇਹ ਹੈ ਕਿ ਸਾਲ 2016 ''ਚ ਬੁਗਾਟੀ ਨੇ ਆਪਣੀ ਨਵੀਂ ਸਪੋਟਰਸ ਕਾਰ ''ਸ਼ਿਰਾਨ'' ਨੂੰ ਪੇਸ਼ ਕੀਤਾ ਹੈ। ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਸਭ ਤੋਂ ਤੇਜ਼ ਚਲਣ ਵਾਲੀਆਂ ਸੁਪਰਕਾਰਾਂ ਦੀ ਤਾਂ ਇਸ ਵਾਰ ਤੁਹਾਨੂੰ ਟਾਪ 5 ''ਚ ਲਿੰਬੋਗ੍ਰਿਨੀ ਅਤੇ ਫੇਰਾਰੀ ਦੀਆਂ ਕਾਰਾਂ ਦੇਖਣ ਨੂੰ ਨਹੀਂ ਮਿਲਣਗੀਆਂ । ਆਓ ਇਕ ਨਜ਼ਰ ਪਾਉਂਦੇ ਹਾਂ ਸਾਲ 2016 ਦੀਆਂ ਸਭ ਤੋਂ ਤੇਜ਼ ਚਲਣ ਵਾਲੀਆਂ ਕਾਰਾਂ ''ਤੇ -

 

Apollo Arrow - (360 km/h)

ਇਸਨੂੰ ਇਸ ਸਾਲ ਦੀ ਸ਼ੁਰੂਆਤ ''ਚ ਜੇਨੇਵਾ ਮੋਟਰ ਸ਼ੋ ''ਚ ਪੇਸ਼ ਕੀਤਾ ਗਿਆ ਸੀ । ਅਪੋਲੋ ਏਰੋ ਦਾ ਡਿਜ਼ਾਈਨ ਤਾਂ ਵਧੀਆ ਹੈ ਹੀ, ਨਾਲ ਹੀ ਇਸ ''ਚ ਆਡੀ ਦਾ ਵੀ-8 ਇੰਜਣ ਲੱਗਾ ਹੈ, ਜੋ 986 ਹਾਰਸਪਾਵਰ ਦੀ ਤਾਕਤ ਅਤੇ 1000 ਐੱਨ. ਐੱਮ.  ਦਾ ਟਾਰਕ ਪੈਦਾ ਕਰਦਾ ਹੈ। ਇਸ ਨਾਲ ਸਿਰਫ 100 ਯੂਨਿਟਸ ਹੀ ਬਣਾਏ ਜਾਣਗੇ ਅਤੇ ਇਸ ਨੂੰ ਖਰੀਦਣ ਵਾਲਾ ਆਪਣੇ ਹਿਸਾਬ ਨਾਲ ਬਦਲਾਅ ਵੀ ਕਰਵਾ ਸਕਦਾ ਹੈ। ਇਹ ਕਾਰ 0-100 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਸਿਰਫ਼ 2.9 ਸੈਕੰਡ ''ਚ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 360 ਕਿ. ਮੀ. ਪ੍ਰਤੀ ਘੰਟਾ ਹੈ।

 

Zenvo TS1 - (375 km/h)

ਚੌਥੇ ਨੰਬਰ ''ਤੇ ਡੈਨਿਸ਼ ਨਿਰਮਾਤਾ ਜੇਨਵੋ ਦੀ ਟੀ.ਐੱਸ.1 ਦਾ ਨਾਂ ਆਉਂਦਾ ਹੈ।  ਸਾਲ 2007 ''ਚ ਕੰਪਨੀ ਨੇ ਐੱਸ. ਟੀ.1 ਨੂੰ ਲਾਂਚ ਕੀਤਾ ਸੀ, ਜੋ ਲਿਮਟਿਡ ਹਾਈਪਰ ਕਾਰਾਂ ''ਚ ਸ਼ਾਮਲ ਸੀ । ਟੀ. ਐੱਸ.1 ਦਾ ਨਾਂ ਐੱਸ. ਟੀ.1 ਨਾਲ ਮਿਲਦਾ ਹੈ ਪਰ ਟੀ. ਐੱਸ.1 ''ਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ। ਇਸ ''ਚ ਨਵਾਂ ਟਵਿਨ ਟਰਬੋ 5.9 ਲਿਟਰ ਵੀ8 ਇੰਜਣ ਲੱਗਾ ਹੈ ਅਤੇ ਕੰਪਨੀ ਵੱਲੋਂ ਇਸ ਦੀ ਪਾਵਰ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਹਾਲਾਂਕਿ ਇਹ ਕਾਰ 1100 ਹਾਰਸਪਾਵਰ ਦੀ ਤਾਕਤ ਜੈਨਰੇਟ ਕਰੇਗੀ ਅਤੇ ਇਸ ਦੀ ਟਾਪ ਸਪੀਡ 375 ਕਿ. ਮੀ. ਪ੍ਰਤੀ ਘੰਟਾ ਹੈ। 3.7 ਸੈਕਿੰਡ ''ਚ 0-100 ਕਿ. ਮੀ.  ਪ੍ਰਤੀ ਘੰਟੇ ਦੀ ਰਫਤਾਰ ਫੜਣ ਵਾਲੀ ਇਸ ਕਾਰ ਦੇ 15 ਯੂਨਿਟਸ ਹੀ ਬਣਾਏ ਜਾਣਗੇ। ਫਿਲਹਾਲ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

Koenigsegg Regera - (410 km/h)

ਸੁਪਰਕਾਰ ਬਣਾਉਣ ਵਾਲੀਆਂ ਕੰਪਨੀਆਂ ''ਚ ਕੋਨਿਗਸੇਗ ਬੇਹੱਦ ਮਸ਼ਹੂਰ ਹੈ। ਕੋਨਿਗਸੇਗ ਰੇਗੇਰਾ ''ਚ 5.0 ਲਿਟਰ ਟਵਿਨ ਟਰਬੋਚਾਰਜਡ ਵੀ.8 ਇੰਜਨ ਅਤੇ 3 ਇਲੈਕਟ੍ਰਿਕ ਮੋਟਰਾਂ ਲੱਗੀਆਂ ਹਨ, ਜਿਸ ਦੇ ਨਾਲ ਗੁੰਝਲਦਾਰ ਗਿਅਰ ਬਾਕਸ ਕੰਮ ਕਰਦਾ ਹੈ। ਕੋਨਿਗਸੇਗ ਦੀਆਂ ਹੋਰ ਕਾਰਾਂ ਵਾਂਗ ਰੇਗੇਰਾ ਵੀ ਵੱਖਰੇ ਦਿਸਣ ਵਾਲੇ ਡਿਜ਼ਾਈਨ ਦੇ ਨਾਲ ਆਉਂਦੀ ਹੈ। ਇਸ ''ਚ ਲੱਗਾ ਇੰਜਨ ਅਤੇ ਇਲੈਕਟ੍ਰਿਕ ਮੋਟਰਾਂ 1,479 ਬੀ. ਐੱਚ. ਪੀ. ਦੀ ਤਾਕਤ ਪੈਦਾ ਕਰਦੀਆਂ ਹਨ। ਇਹ ਸੁਪਰਕਾਰ 2.8 ਸੈਕਿੰਡ ''ਚ 100 ਕਿ. ਮੀ. ਪ੍ਰਤੀ ਘੰਟਾ ਅਤੇ 6.6 ਸੈਕਿੰਡ ''ਚ 200 ਤੇ 10.9 ਸੈਕਿੰਡ ''ਚ 300 ਕਿ. ਮੀ. ਪ੍ਰਤੀ ਘੰਟਾ ਅਤੇ 20 ਸੈਕਿੰਡ ''ਚ 400 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ। ਇਸ ਦੀ ਟਾਪ ਸਪੀਡ 410 ਕਿ. ਮੀ. ਪ੍ਰਤੀ ਘੰਟਾ ਹੈ ਅਤੇ ਕੀਮਤ 1.9 ਮਿਲੀਅਨ ਡਾਲਰ ਹੈ

 

Pagani Huayra BC - (383 km/h)

ਪਾਗਾਨੀ ਹੁਆਇਰਾ ਸੰਨਜ਼ਾਰ ਦੀ ਸਭ ਤੋਂ ਤੇਜ਼ ਚਲਣ ਵਾਲੀਆਂ ਕਾਰਾਂ ''ਚ ਸ਼ਾਮਲ ਹਨ ਪਰ ਬੀ. ਸੀ. ਮਾਡਲ ਨਾਲ  ਹੁਆਇਰਾ ਦੀ ਪ੍ਰਫਾਰਮੈਂਸ ਹੋਰ ਵੀ ਵਧਾ ਦਿੱਤੀ ਗਈ ਹੈ। ਇਤਾਲਵੀ ਸੁਪਰਕਾਰ ਨਿਰਮਾਤਾ ਪਾਗਾਨੀ ਦੀ ਹੁਆਇਰਾ ਬੀ. ਸੀ. 383 ਕਿ. ਮੀ. ਪ੍ਰਤੀ ਘੰਟਾ ਦੀ ਟਾਪ ਸਪੀਡ ''ਤੇ ਚੱਲ ਸਕਦੀ ਹੈ ਅਤੇ ਤੀਸਰੇ ਨੰਬਰ ''ਤੇ ਹੈ। ਹੁਆਇਰਾ ਬੀ. ਸੀ. ''ਚ ਨਵਾਂ 7 ਸਪੀਡ ਆਟੋਮੈਟਿਕ ਮੈਨੁਅਲ ਗਿਅਰ ਬਾਕਸ ਲੱਗਾ ਹੈ, ਜੋ ਸਾਧਾਰਨ ਹੁਆਇਰਾ ਨਾਲੋਂ 40 ਫ਼ੀਸਦੀ ਹਲਕਾ ਹੈ। ਟਵਿਨ ਟਰਬੋ ਏ. ਐੱਮ. ਜੀ. ਵੀ.12 ਇੰਜਨ ਦੇ ਕਾਰਨ ਇਹ 0 ਤੋਂ 100 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਸਿਰਫ਼ 2.8 ਸੈਕਿੰਡ ''ਚ ਫੜ ਲੈਂਦੀ ਹੈ।  ਇਸ ਦੇ ਸਿਰਫ 20 ਯੂਨਿਟਸ ਹੀ ਬਣਾਏ ਜਾਣਗੇ ਅਤੇ ਹਰ ਇਕ ਦੀ ਕੀਮਤ 2.5 ਮਿਲੀਅਨ ਡਾਲਰ ਹੋਵੇਗੀ ।

 

Bugatti hiron - (420 km/h)

ਬੁਗਾਟੀ ਨੇ ਇਸ ਸੁਪਰਕਾਰ ਨੂੰ ਜੇਨੇਵਾ ਮੋਟਰ ਸ਼ੋ ''ਚ ਪੇਸ਼ ਕੀਤਾ ਸੀ ਅਤੇ ਖਾਸ ਗੱਲ ਇਹ ਹੈ ਕਿ ਇਸ ਦੇ ਸਿਰਫ 500 ਯੂਨਿਟਸ ਹੀ ਬਣਾਏ ਜਾਣਗੇ ਅਤੇ ਹਰ ਇਕ ਦੀ ਕੀਮਤ 2.612 ਮਿਲੀਅਨ ਡਾਲਰ ਹੋਵੇਗੀ । ਸ਼ਿਰੋਨ ਦੀ ਖਾਸ ਗੱਲ ਇਹ ਹੈ ਕਿ ਇਸ ''ਚ 1500 ਹਾਰਸਪਾਵਰ ਦਾ ਡਬਲਿਊ.16 ਇੰਜਨ ਲੱਗਾ ਹੈ। ਦੁਨੀਆ ਦੀ ਸਭ ਤੋਂ ਤੇਜ਼ ਚਲਣ ਵਾਲੀ ਇਹ ਕਾਰ 463 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ''ਤੇ ਦੌੜ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸਦੀ ਸਪੀਡ ਲਿਮਿਟ ਨੂੰ 420 ਕਿ. ਮੀ.  ਪ੍ਰਤੀ ਘੰਟਾ ''ਤੇ ਸੈੱਟ ਕੀਤਾ ਹੈ। ਇਹ 0-100 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਸਿਰਫ਼ 2.5 ਸੈਕਿੰਡ ''ਚ ਫੜ ਲੈਂਦੀ ਹੈ।


Related News