Audi 8 ਸਿਤੰਬਰ ਨੂੰ ਲਾਂਚ ਕਰੇਗੀ ਨਵੀਂ ਪੈਟਰੋਲ ਕਾਰ
Wednesday, Aug 31, 2016 - 06:20 PM (IST)

ਜਲੰਧਰ - ਜਰਮਨ ਦੀ ਕਾਰ ਨਿਰਮਾਤਾ ਕੰਪਨੀ ਆਡੀ ਨਵੀਂ A4 ਲਗਜ਼ਰੀ ਸੇਡਾਨ ਕਾਰ ਨੂੰ 8 ਸਿਤੰਬਰ ਨੂੰ ਲਾਂਚ ਕਰਨ ਵਾਲੀ ਹੈ। ਇਸ ਕਾਰ ''ਚ ਕੰਪਨੀ ਦਾ 1.4-ਲਿਟਰ TSI ਟਰਬੋਚਾਰਜਡ ਪੈਟਰੋਲ ਇੰਜਣ ਲਗਾ ਹੈ ਜੋ 8-ਸਪੀਡ S - ਟ੍ਰਾਨਿਕ ਆਟੋ ਗਿਅਰਬਾਕਸ ਅਤੇ ਕੁਆਟ੍ਰਾਂ AWD ਸਿਸਟਮ ਨਾਲ ਲੈਸ ਹੈ। ਇਹ ਇੰਜਣ 148 bhp ਦੀ ਪਾਵਰ ਅਤੇ 250 Nm ਦਾ ਅਧਿਕਤਮ ਟਾਰਜ ਜਨਰੇਟ ਕਰਦਾ ਹੈ।
ਇਸ ਕਾਰ ਨੂੰ ਕੰਪਨੀ ਨੇ MLB ਆਰਕਿਟੇਕਚਰ ਦੇ ਤਹਿਤ ਬਣਾਇਆ ਹੈ ਜਿਸ ਦੇ ਨਾਲ ਇਹ ਕਾਰ ਬਹੁਤ ਹਲਕੀ ਹੋਣ ਦੇ ਨਾਲ 25 mm ਲੰਬੀ ਹੈ। ਇੰਟੀਰਿਅਰ ਡਿਜ਼ਾਇਨ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਰ ਕਿਊ 7 ਤੋਂ ਪ੍ਰੇਰਿਤ ਹੋ ਕੇ ਬਣਾਈ ਗਈ ਹੈ। ਇਸ ''ਚ ਆਡੀ ਡਰਾਇਵ ਸਿਲੈਕਟ, ਐਪਲ ਕਾਰਪਲੇ ਅਤੇ ਐਂਡ੍ਰਾਇਡ ਆਟੋ ਜਿਹੇ ਫੀਚਰਸ ਮਿਲਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਆਡੀ ਨਵੰਬਰ ਦੇ ਮਹੀਨੇ ''ਚ ਇਸ ਕਾਰ ਦਾ 2.0-ਲਿਟਰ TDI ਡੀਜ਼ਲ ਇੰਜਣ ਵਾਲਾ ਵੇਰਿਅੰਟ ਵੀ ਲਾਂਚ ਕਰੇਗੀ।