2023 ਤਕ ਦੇਸ਼ ਦੀਆਂ ਸੜਕਾਂ ''ਤੇ ਦੌੜਨਗੇ 2 ਕਰੋੜ ਇਲੈਕਟ੍ਰਿਕ ਵਾਹਨ : ਗਡਕਰੀ
Tuesday, Feb 14, 2023 - 06:36 PM (IST)
ਆਟੋ ਡੈਸਕ- ਕੇਂਦਰੀ ਸਰਕਾਰ ਦੁਆਰਾ ਭਾਰਤ 'ਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਦਾ ਮਕਸਦ ਦੇਸ਼ 'ਚ ਈ-ਮੋਬਿਲਟੀ ਨੂੰ ਉਤਸ਼ਾਹ ਦੇਣਾ ਹੈ। ਹਾਲ ਹੀ 'ਚ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਇਸ ਦਹਾਕੇ ਦੇ ਅਖੀਰ ਤਕ ਭਾਰਤੀ ਸੜਕਾਂ 'ਤੇ 2 ਕਰੋੜ ਇਲੈਕਟ੍ਰਿਕ ਵਾਹਨਾਂ ਦੀ ਕਲਪਨਾ ਕੀਤੀ ਹੈ।
ਇਲੈਕਟ੍ਰਿਕ ਮੋਬਿਲਟੀ ਅਤੇ ਫਿਊਚਰ ਮੋਬਿਲਟੀ ਦੇ ਇਕ ਈਵੈਂਟ 'ਚ ਬੋਲਦੇ ਹੋਏ ਗਡਕਰੀ ਨੇ ਕਿਹਾ ਕਿ ਇਕੋਲੋਜੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਨਿਵੇਸ਼ਕਾਂ ਨੂੰ ਨਿਵੇਸ਼ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 2023 ਤਕ ਦੇਸ਼ 'ਚ ਲਗਭਗ 2 ਕਰੋੜ ਇਲੈਕਟ੍ਰਿਕ ਵਾਹਨ ਹੋਣਗੇ। ਜਿਸ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ ਅਤੇ ਜ਼ਿਆਦਾ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਨਾਲ ਦੇਸ਼ ਦਾ ਵਿਕਾਸ ਹੋਵੇਗਾ ਅਤੇ ਆਤਮਨਿਰਭਰ ਬਣੇਗਾ। ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਦੇਸ਼ 'ਚ ਫਿਊਲ ਦਾ ਆਯਾਦ ਇਕ ਬਹੁਤ ਹੀ ਵੱਡੀ ਚੁਣੌਤੀ ਹੈ। ਡੀਜ਼ਲ ਅਤੇ ਪੈਟਰੋਲ ਦੇ ਆਯਾਦ ਨਾਲ ਭਾਰਤੀ ਅਰਥਵਿਵਸਥਾ ਦੇ ਲਗਭਗ 16 ਕਰੋੜ ਰੁਪਏ ਬਾਹਰ ਚਲੇ ਜਾਂਦੇ ਹਨ।