10YearChallenge ਨੂੰ ਲੈ ਕੇ ਫੇਸਬੁੱਕ ਨੇ ਦਿੱਤਾ ਵੱਡਾ ਬਿਆਨ

01/19/2019 4:45:06 PM

ਗੈਜੇਟ ਡੈਸਕ– ਸੋਸ਼ਲ ਮੀਡੀਆ ’ਚ ਅੱਜਕਲ 10YearChallenge ਵਾਇਰਲ ਹੋ ਗਿਆ ਹੈ। ਫੇਸਬੁੱਕ ਹੋਵੇ ਜਾਂ ਇੰਸਟਾਗ੍ਰਾਮ ਹਰ ਥਾਂ ਲੋਕ ਆਪਣੀ 10 ਸਾਲ ਪੁਰਾਣੀ ਤਸਵੀਰ ਮੌਜੂਦਾ ਤਸਵੀਰ ਦੇ ਨਾਲ ਪਾ ਰਹੇ ਹਨ। ਲੋਕ ਇਸ ਟ੍ਰੈਂਡ ਦੇ ਨਾਲ ਆਪਣੀ 10 ਸਾਲ ਪੁਰਾਣੀ ਦੇ ਨਾਲ ਹੁਣ ਦੀ ਤਸਵੀਰ ਲਗਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਰਹੇ ਹਨ। ਆਪਣੀ ਤਸਵੀਰ ਤੋਂ ਇਲਾਵਾ ਲੋਕ ਖੁਦ ਨਾਲ ਜੁੜੀਆਂ ਚੀਜ਼ਾਂ ਦੀ ਵੀ ਤਸਵੀਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸ਼ੇਅਰ ਕਰ ਰਹੇ ਹਨ। PunjabKesariਕ ਆਪਣੀ ਪੁਰਾਣੀ ਤਸਵੀਰ ਭਾਵਨਾਤਮਕ ਰੂਪ ਨਾਲ ਜੁੜ ਕੇ ਸ਼ੇਅਰ ਕਰ ਰਹੇ ਹਨ ਤਾਂ ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਫੇਸਬੁੱਕ ਵਲੋਂ ਚਾਲਾਕੀ ਨਾਲ ਸ਼ੁਰੂ ਕੀਤਾ ਗਿਆ ਟ੍ਰੈਂਡ ਹੈ, ਤਾਂ ਜੋ ਫੇਸਬੁੱਕ ਆਪਣੀ ਮਸ਼ੀਨ ਲਰਨਿੰਗ ਸਿਸਟਮ ਲਈ ਉਮਰ ਨਾਲ ਸੰਬੰਧਿਤ ਡਾਟਾ ਇਕੱਠਾ ਕਰਨਾ ਚਾਹੁੰਦੀ ਹੈ। 

 

ਹੁਣ ਫੇਸਬੁੱਕ ਨੇ ਇਸ ’ਤੇ ਆਪਣੀ ਟਿੱਪਣੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ। ਫੇਸਬੁੱਕ ਨੇ ਕਿਹਾ ਹੈ ਕਿ ਇਹ ਟ੍ਰੈਂਡ ਇਸ ਲਈਵਾਇਰਲ ਹੈ ਕਿਉਂਕਿ ਲੋਕਾਂ ਨੂੰ ਇਸ ਵਿਚ ਮਜ਼ਾ ਆ ਰਿਹਾ ਹੈ। ਫੇਸਬੁੱਕ ਨੇ ਇਕ ਟਵੀਟ ਕਰਕੇ ਦੱਸਿਆ ਹੈ ਕਿ 10YearChallenge ਇਕ ਯੂਜ਼ਰ ਜਨਰੇਟਿਡ ਮੀਮ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਲੋਕਾਂ ਨੂੰ ਫੇਸਬੁੱਕ ’ਤੇ ਮਜ਼ਾ ਆ ਰਿਹਾ ਹੈ ਹੋਰ ਕੁਝ ਨਹੀਂ। 

 

ਟੈੱਕ ਕੰਪਨੀਆਂ ਯੂਜ਼ਰ ਦੁਆਰਾ ਅਪਲੋਡ ਕੀਤੀਆਂ ਗਈਆਂ ਤਸਵੀਰਾਂ ਦਾ ਇਸਤੇਮਾਲ ਫੇਸ਼ੀਅਲ ਰਿਕੋਗਨੀਸ਼ਨ ਐਲਗੋਰਿਦਮ ਨੂੰ ਟ੍ਰੇਨਿੰਗ ਦੇਣ ਲਈ ਕਰਦੀਆਂ ਹਨ। ਇਸ ਕਾਰਨ ਹੀ ਫੇਸਬੁੱਕ ਕਿਸੇ ਯੂਜ਼ਰ ਦੁਆਰਾ ਤਸਵੀਰ ਅਪਲੋਡ ਕੀਤੇ ਜਾਣ ਤੋਂ ਬਾਅਦ ਚਿਹਰਾ ਪਛਾਣ ਕੇ ਤਸਵੀਰ ’ਚ ਮੌਜੂਦ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਤਸਵੀਰ ਟੈਗ ਕਰਨ ਲਈ ਕਹਿੰਦੀ ਹੈ। ਹਾਲਾਂਕਿ, ਕੁਝ ਹਾਲੀਆ ਵਿਵਾਦਾਂ ’ਚ ਘਿਰਣ ਤੋਂ ਬਾਅਦ ਫੇਸਬੁੱਕ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਹੈ। ਸ਼ਾਇਦ ਇਸ ਲਈ ਸੋਸ਼ਲ ਮੀਡੀਆ ਵੈੱਬਸਾਈਟਾਂ ’ਤੇ ਕੁਝ ਵੀ ਹੋਣ ’ਤੇ ਲੋਕ ਅੱਜਕਲ ਚਿੰਤਾ ਕਰਨ ਲੱਗਦੇ ਹਨ ਅਤੇ ਇਸ ਦੇ ਚੱਲਦੇ ਹੀ 10YearChallenge ਵੀ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। 


Related News