iOS 14 : ਐਪਲ ਨੇ ਰਿਲੀਜ਼ ਨਹੀਂ ਕੀਤਾ ਪਰ ਹੈਕਰਸ ਕਈ ਮਹੀਨਿਆਂ ਤੋਂ ਕਰ ਰਹੇ ਇਸਤੇਮਾਲ

05/23/2020 11:21:14 PM

ਗੈਜੇਟ ਡੈਸਕ—ਐਪਲ ਦਾ ਆਈਫੋਨ ਲਈ ਨਵਾਂ ਆਪਰੇਟਿੰਗ ਸਿਸਟਮ  iOS 14 ਅਜੇ ਆਧਿਕਾਰਿਤ ਤੌਰ 'ਤੇ ਰਿਲੀਜ਼ ਨਹੀਂ ਹੋਇਆ ਹੈ ਪਰ ਹੈਕਰਸ ਫਰਵਰੀ 2020 ਤੋਂ ਹੀ ਇਸ ਓ.ਐੱਸ. ਨੂੰ ਇਸਤੇਮਾਲ ਕਰ ਰਹੇ ਹਨ। ਮਦਰਬੋਰਡ ਦੀ ਰਿਪੋਰਟ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ ਹੈਕਰਸ ਤੋਂ ਇਲਾਵਾ ਸਕਿਓਟਰੀ ਰਿਸਰਚਰ ਅਤੇ ਬਲਾਗਰਸ ਵੀ ਆਈ.ਓ.ਐੱਸ. 14 ਦਾ ਇਸਤੇਮਾਲ ਕਰ ਰਹੇ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਆਈ.ਓ.ਐÎਸ. 14 ਦਾ ਪੂਰਾ ਵਰਜ਼ਨ ਹੀ ਲੀਕ ਹੋ ਗਿਆ ਹੈ। ਇਹ ਲੀਕ ਪਿਛਲੇ ਸਾਲ ਸਤੰਬਰ ਦੇ ਕਰੀਬ ਹੋਇਆ ਹੈ, ਜਦਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਐਪਲ ਨੇ ਆਈ.ਓ.ਐੱਸ. 14 ਦਾ ਅਜੇ ਤਕ ਬੀਟਾ ਵਰਜ਼ਨ ਵੀ ਰਿਲੀਜ਼ ਨਹੀਂ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈ.ਓ.ਐੱਸ. 14 ਵਰਜ਼ਨ ਕਿਸੇ ਅਜਿਹੇ ਆਈਫੋਨ 11 ਤੋਂ ਲੀਕ ਹੋਇਆ ਹੈ ਜਿਸ 'ਚ ਇਸ ਦੀ ਟੈਸਟਿੰਗ ਹੋ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਆਈ.ਓ.ਐੱਸ.14 ਵਰਜ਼ਨ ਵਾਲੇ ਆਈਫੋਨ ਨੂੰ ਵੱਡੀ ਕੀਮਤ 'ਚ ਚੀਨ ਦੇ ਇਕ ਵੈਂਡਰ ਨੂੰ ਵੇਚਿਆ ਗਿਆ। ਦਾਅਵਾ ਇਹ ਵੀ ਹੈ ਕਿ ਹੈਕਰਸ ਆਈ.ਓ.ਐੱਸ. ਦੇ ਇਸ ਵਰਜ਼ਨ ਨੂੰ ਸਕਿਓਰਟੀ ਦੇ ਹੱਥ ਵੇਚ ਰਹੇ ਹਨ।

ਹਾਲਾਂਕਿ ਆਈ.ਓ.ਐੱਸ. 14 ਦਾ ਫਾਈਨਲ ਵਰਜ਼ਨ ਕਾਫੀ ਵੱਖ ਹੋਵੇਗਾ, ਪਰ ਵਰਜ਼ਨ ਦਾ ਲੀਕ ਹੋਣਾ ਐਪਲ ਲਈ ਵੱਡੀ ਗੱਲ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਰਿਲੀਜ਼ ਤੋਂ ਪਹਿਲਾਂ ਐਪਲ ਦਾ ਕੋਈ ਆਪਰੇਟਿੰਗ ਸਿਸਟਮ ਪੂਰਾ ਲੀਕ ਹੋ ਗਿਆ ਹੋਵੇ। ਦੱਸ ਦੇਈਏ ਕਿ ਐਪਲ ਦੇ ਨਵੇਂ ਆਈਫੋਨ ਐੱਸ.ਈ. 2020 ਦੀ ਵਿਕਰੀ ਭਾਰਤ 'ਚ ਸ਼ੁਰੂ ਹੋ ਗਈ ਹੈ। ਆਈਫੋਨ ਐੱਸ.ਈ. 2020 ਲੇਟੈਸਟ ਪ੍ਰੋਸੈਸਰ ਨਾਲ ਕੰਪਨੀ ਦਾ ਸਭ ਤੋਂ ਸਸਤਾ ਆਈਫੋਨ ਹੈ। ਇਸ 'ਚ 4.7 ਇੰਚ ਦੀ ਡਿਸਪਲੇਅ ਹੈ। ਇਸ ਤੋਂ ਇਲਾਵਾ ਇਸ 'ਚ ਡਿਊਲ ਸਿਮ ਦਾ ਸਪੋਰਟ ਅਤੇ ਸਿੰਗਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਸ਼ੁਰੂਆਤੀ ਕੀਮਤ 41,500 ਰੁਪਏ ਹੈ।


Karan Kumar

Content Editor

Related News