ਗਰਮੀਆਂ ''ਚ ਬਣਾਓ ਠੰਡੀ-ਠੰਡੀ ਫਾਲੂਦਾ ਆਈਸਕਰੀਮ

05/22/2017 5:08:28 PM

ਜਲੰਧਰ— ਗਰਮੀਆਂ ''ਚ ਠੰਡੀਆਂ ਚੀਜ਼ਾਂ ਖਾਣਾ ਸਭ ਨੂੰ ਪਸੰਦ ਹੁੰਦਾ ਹੈ। ਕਦੀ ਮਨ ਕਰਦਾ ਹੈ ਕਿ ਠੰਡੀ-ਠੰਡੀ ਆਈਸਕਰੀਮ ਖਾਣ ਨੂੰ ਤਾਂ ਕਦੀ ਸ਼ੇਕ, ਫਾਲੂਦਾ ਖਾਣ ਦਾ ਮਨ ਕਰਦਾ ਹੈ। ਵੈਸੇ ਤਾਂ ਲੋਕ ਬਾਜ਼ਾਰ ਤੋਂ ਫਾਲੂਦਾ ਖਾਣਾ ਪਸੰਦ ਕਰਦੇ ਹਨ ਪਰ ਫਾਲੂਦਾ ਆਈਸਕਰੀਮ ਨੂੰ ਘਰ ''ਚ ਵੀ ਬਣਾਇਆ ਜਾ ਸਕਦਾ ਹੈ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ। 
ਸਮੱਗਰੀ
- ਮੱਕੀ ਦਾ ਆਟਾ 400 ਗ੍ਰਾਮ
- ਪਾਣੀ 400 ਮਿ. ਲੀ.
ਕੁੱਲਫੀ ਦੇ ਲਈ ਸਮੱਗਰੀ
- 500 ਮਿ. ਲੀ. ਦੁੱਧ
- ਚੀਨੀ 100 ਗ੍ਰਾਮ
- ਇਲਾਇਚੀ ਪਾਊਡਰ 1 ਛੋਟਾ ਚਮਚ
- ਪਿਸਤਾ 10 ਗ੍ਰਾਮ ਕੱਟੇ ਹੋਏ
- ਕਾਜੂ 10 ਗ੍ਰਾਮ
- ਕੇਸਰ 1 ਚੁਟਕੀ
ਬਣਾਉਣ ਦੀ ਵਿਧੀ—
1. ਇਕ ਬਰਤਨ ''ਚ ਮੱਕੀ ਦਾ ਆਟੇ ''ਚ ਪਾਣੀ ਮਿਲਾ ਚੰਗੀ ਤਰ੍ਹਾਂ ਮਿਕਸ ਕਰ ਲਓ। 
2. ਫਿਰ ਉਸ ਨੂੰ ਗੈਸ ''ਤੇ ਰੱਖ ਕੇ ਘੱਟ ਗੈਸ ''ਤੇ ਪਕਾਓ ਅਤੇ ਸੰਘਣਾ ਹੋਣ ''ਤੇ ਉਤਾਰ ਲਓ। 
3. ਇਕ ਵੱਖ ਬਰਤਨ ''ਚ ਠੰਡਾ ਪਾਣੀ ਲਓ ਅਤੇ ਫਿਰ ਇਸ ਮਿਸ਼ਰਣ ਨੂੰ ਫਾਲੂਦਾ ਪ੍ਰੈਸ ''ਚ ਪਾ ਕੇ ਠੰਡੇ ਪਾਣੀ ਦੇ ਭਰੇ ਬਰਤਨ ਦੇ ਉੱਪਰ ਰੱਖੋ ਅਤੇ ਧਾਰ ਬਣਾਉਂਦੇ ਹੋਏ ਬਿਨਾ ਰੁੱਕੇ ਫਾਲੂਦਾ ਬਣਾਓ। 
4. ਫਿਰ ਇਸ ਨੂੰ ਨਿਕਾਲ ਕੇ ਫਰਿੱਜ ''ਚ ਰੱਖ ਦਿਓ। 
- ਕੁੱਲਫੀ ਬਣਾਉਣ ਦੀ ਵਿਧੀ
1. ਇਕ ਬਰਤਨ ''ਚ ਦੁੱਧ ਪਾਓ ਅਤੇ ਲਗਾਤਾਰ ਹਿਲਾਉਂਦੇ ਰਵੋ। 
2. ਜਦੋਂ ਦੁੱਧ ਦਾ 1/4 ਹਿੱਸਾ ਰਹਿ ਜਾਵੇ ਤਾਂ ਇਸ ''ਚ ਸ਼ੱਕਰ ਮਿਲਾ ਦਿਓ। 
3. ਫਿਰ ਇਸ ''ਚ ਇਲਾਇਚੀ ਪਾਊਡਰ, ਪਿਸਤਾ, ਕਾਜੂ ਅਤੇ ਪਾਣੀ ''ਚ ਘੁੱਲਿਆ ਹੋਇਆ ਕੇਸਰ ਪਾ ਕੇ ਮਿਕਸ ਕਰੋ ਅਤੇ ਗੈਸ ''ਤੋਂ ਉਤਾਰ ਲਓ। 
4. ਦੁੱਧ ਠੰਡਾ ਹੋਣ ਤੋਂ ਬਾਅਦ ਇਸ ਨੂੰ ਆਈਸਕਿਉਬ ''ਚ ਪਾਓ ਅਤੇ ਫਰਿੱਜ ''ਚ ਰੱਖ ਦਿਓ। 
5. 2-3 ਘੰਟੇ ਬਾਅਦ ਫਰਿੱਜ ''ਚੋ ਕੱਢੋ। ਹੁਣ ਕੁੱਲਫੀ ਨੂੰ ਪਲੇਟ ''ਚ ਕੱਢੋ ਅਤੇ ਉੱਪਰ ਫਾਲੂਦਾ ਪਾਓ। 
6. ਤਹਾਡੀ ਫਾਲੂਦਾ ਆਈਸਕਰੀਮ ਤਿਆਰ ਹੈ।

 


Related News