ਨਸ਼ੇ ਲਈ ਪੈਸੇ ਨਾਲ ਮਿਲਣ ''ਤੇ ਪੁੱਤ ਨੇ ਦਿਖਾਈ ਦਰਿੰਦਗੀ, ਬੇਰਹਿਮੀ ਨਾਲ ਕੀਤੀ ਮਾਂ ਦੀ ਕੁੱਟਮਾਰ
Tuesday, May 02, 2023 - 01:26 PM (IST)
ਅਬੋਹਰ (ਸੁਨੀਲ) : ਲਾਇਨ ਪਾਰ ਖੇਤਰ ਨਵੀਂ ਅਬਾਦੀ ਦੇ ਰਹਿਣ ਵਾਲੇ ਇਕ ਮੁੰਡੇ ਨੇ ਨਸ਼ੇ ਲਈ ਪੈਸੇ ਨਾ ਦੇਣ ’ਤੇ ਆਪਣੀ ਮਾਂ ਦੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼਼ਖਮੀ ਔਰਤ ਨੇ ਆਪਣੇ ਮੁੰਡੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਸਪਤਾਲ ’ਚ ਜ਼ੇਰੇ ਇਲਾਜ ਜ਼ਖ਼ਮੀ 70 ਸਾਲਾ ਸ਼ਿਮਲਾ ਰਾਣੀ ਪਤਨੀ ਸਵ. ਲੇਖਰਾਜ ਵਾਸੀ ਨਵੀਂ ਆਬਾਦੀ ਗਲੀ ਨੰ: 12 ਨੇ ਕਥਿਤ ਤੌਰ ’ਤੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਵਿਆਹ ਦੀਆਂ ਖ਼ੁਸ਼ੀਆਂ ’ਚ ਪਏ ਵੈਣ, ਪੁੱਤ ਦੀ ਬਰਾਤ ਚੜ੍ਹਨ ਤੋਂ ਕੁੱਝ ਦਿਨ ਪਹਿਲਾਂ ਉੱਠੀ ਪਿਓ ਦੀ ਅਰਥੀ
ਉਸ ਦੀਆਂ ਤਿੰਨ ਕੁੜੀਆਂ ਵਿਆਹੀਆਂ ਹੋਈਆਂ ਹਨ ਜਦਕਿ ਦੋ ਮੁੰਡੇ ਨਸ਼ੇੜੀ ਅਤੇ ਅਣਵਿਆਹੇ ਹਨ। ਉਸ ਦਾ 27 ਸਾਲਾ ਮੁੰਡਾ ਟੀ. ਬੀ. ਦੀ ਬੀਮਾਰੀ ਦਾ ਸ਼ਿਕਾਰ ਹੈ ਜਦਕਿ 25 ਸਾਲਾ ਮੁੰਡੇ ਨੂੰ ਨਸ਼ਾ ਛੁਡਾਉਣ ਲਈ ਦੋ ਵਾਰ ਕੇਂਦਰ ’ਚ ਭੇਜਿਆ ਗਿਆ ਸੀ ਪਰ ਉਥੋਂ ਆ ਕੇ ਫਿਰ ਮਾੜੀ ਸੰਗਤ ਵਿਚ ਜੁੜ ਕੇ ਨਸ਼ਾ ਕਰਨ ਲੱਗ ਪਿਆ। ਸੋਮਵਾਰ ਸਵੇਰੇ 7 ਵਜੇ ਉਸ ਦੇ ਛੋਟੇ ਮੁੰਡੇ ਨੇ ਉਸ ਤੋਂ ਸ਼ਰਾਬ ਦੇ ਪੈਸੇ ਮੰਗੇ ਪਰ ਉਸ ਵੱਲੋਂ ਪੈਸੇ ਨਾ ਦੇਣ ’ਤੇ ਮੁੰਡੇ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮੁਹੱਲਾ ਵਾਸੀਆਂ ਨੇ ਉਸ ਨੂੰ ਬਚਾ ਕੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ।
ਇਹ ਵੀ ਪੜ੍ਹੋ- ਅਮਰੀਕਾ ਦੀ ਰਿਫਿਊਜ਼ਲ ਨੇ ਚਕਨਾਚੂਰ ਕੀਤੇ ਨੌਜਵਾਨ ਦੇ ਸੁਫ਼ਨੇ, ਅੱਕ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।