ਸਰਪੰਚ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਖ਼ੁਦ ਨੂੰ ਮਾਰੀ ਗੋਲੀ, ਮੌਤ

Sunday, Jun 01, 2025 - 11:49 AM (IST)

ਸਰਪੰਚ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਖ਼ੁਦ ਨੂੰ ਮਾਰੀ ਗੋਲੀ, ਮੌਤ

ਗੁਰੂਹਰਸਹਾਏ (ਵਿੱਕੀ ਆਂਵਲਾ, ਮਨਜੀਤ) : ਇੱਥੋਂ ਦੇ ਨਾਲ ਲੱਗਦੇ ਪਿੰਡ ਤਰਿੰਡੇ ਕੇ ਵਿਖੇ ਸਰਪੰਚ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਸਰਪੰਚ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਪਾ ਕੇ ਖ਼ੁਦ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਉਸ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ, ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਸਰਪੰਚ ਇੱਕ ਨੇਕ ਦਿਲ ਅਤੇ ਬਹੁਤ ਵਧੀਆ ਇਨਸਾਨ ਸੀ। ਨੌਜਵਾਨ ਸਰਪੰਚ ਦੀ ਹੋਈ ਮੌਤ ਕਾਰਨ ਪਿੰਡ ਅਤੇ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।  


author

Babita

Content Editor

Related News