ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ, ਪੁਲਸ ਨੇ ਮਾਰੀ ਛਾਪੇਮਾਰੀ

Saturday, Jun 21, 2025 - 03:15 PM (IST)

ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ, ਪੁਲਸ ਨੇ ਮਾਰੀ ਛਾਪੇਮਾਰੀ

ਗੁਰੂਹਰਸਹਾਏ (ਕਾਲੜਾ) : ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ 60 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ’ਤੇ ਅਜੇ ਕੁਮਾਰ ਉਰਫ ਬੱਲੀ, ਵਾਸੀ ਪੋਥੀਮਾਲਾ ਨੂੰ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਜੋ ਨੇੜਲੇ ਪਿੰਡਾਂ ਵਿਚ ਹੈਰੋਇਨ ਵੇਚਣ ਦਾ ਆਦੀ ਸੀ। ਪੁਲਸ ਨੇ ਉਸ ਖਿਲਾਫ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮੁਲਜ਼ਮ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ। 


author

Gurminder Singh

Content Editor

Related News