ਪੰਜਾਬ 'ਚ ਹੜ੍ਹਾਂ ਦੇ ਮੱਦੇਨਜ਼ਰ ਰੇਲ ਵਿਭਾਗ ਨੇ ਇਸ ਟਰੈਕ 'ਤੇ ਰੋਕੀ ਰੇਲ ਆਵਾਜਾਈ
Friday, Aug 18, 2023 - 12:17 PM (IST)
ਫਿਰੋਜ਼ਪੁਰ (ਮਲਹੋਤਰਾ) : ਡੈਮਾਂ ਵਿਚ ਪਾਣੀ ਛੱਡੇ ਜਾਣ ਦੇ ਨਤੀਜੇ ਵਜੋਂ ਪੰਜਾਬ ਵਿਚ ਫਿਰ ਤੋਂ ਹੜ੍ਹ ਆ ਗਏ ਹਨ। ਸਤਲੁਜ ਦਰਿਆ ਵਿਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੇ ਰੇਲਾਂ ਦੀ ਰਫ਼ਤਾਰ ਰੋਕਣੀ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ-ਜਲੰਧਰ ਰੇਲਵੇ ਟਰੈਕ ’ਤੇ ਗਿੱਦੜਪਿੰਡੀ ਪੁਲ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ’ਤੇ ਵਿਭਾਗ ਨੇ ਇਸ ਰੂਟ ’ਤੇ ਰੇਲ ਆਵਾਜਾਈ ਤੁਰੰਤ ਰੋਕ ਦਿੱਤੀ ਹੈ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ਦੇ ਟਾਈਮ ਮਿੱਸ ਹੋਣ 'ਤੇ ਐਕਸ਼ਨ 'ਚ ਪੰਜਾਬ ਸਰਕਾਰ, ਕਾਰਵਾਈ ਦੀ ਤਿਆਰੀ
ਡੀ. ਆਰ. ਐਮ. ਸੰਜੇ ਸਾਹੂ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਜਲੰਧਰ ਅਤੇ ਜਲੰਧਰ ਤੋਂ ਹੁਸ਼ਿਆਰਪੁਰ ਵਿਚਾਲੇ ਚੱਲਣ ਵਾਲੀਆਂ 15 ਪੈਸੰਜਰ ਗੱਡੀਆਂ ਨੂੰ 18 ਅਗਸਤ ਨੂੰ ਪੂਰੀ ਤਰ੍ਹਾਂ ਰੱਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸ ਟਰੈਕ ’ਤੇ ਚੱਲਣ ਵਾਲੀਆਂ ਲੰਬੀ ਦੂਰੀ ਦੀਆਂ ਗੱਡੀਆਂ ਜੰਮੂਤਵੀ-ਭਗਤ ਦੀ ਕੋਠੀ, ਜੰਮੂਤਵੀ-ਅਹਿਮਦਾਬਾਦ, ਫਿਰੋਜ਼ਪੁਰ ਕੈਂਟ-ਧਨਬਾਦ ਅਤੇ ਜੋਧਪੁਰ-ਜੰਮੂਤਵੀ ਨੂੰ ਲੋਹੀਆਂ ਖਾਸ ਦੇ ਰਸਤਿਓਂ ਭੇਜਣ ਦੀ ਬਜਾਏ ਵਾਇਆ ਲੁਧਿਆਣਾ ਤੋਂ ਫਿਰੋਜ਼ਪੁਰ ਕੈਂਟ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ : ਕੈਨੇਡਾ ਪੈਰ ਧਰਦਿਆਂ ਪਤਨੀ ਨੇ ਚਾੜ੍ਹ 'ਤਾ ਚੰਨ, 22 ਲੱਖ ਖ਼ਰਚ ਰਾਹ ਵੇਖਦਾ ਰਹਿ ਗਿਆ ਪਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8