ਦੁਬਈ ਤੋਂ ਛੁੱਟੀ ਆਇਆ ਵਿਅਕਤੀ ਲੱਖਾਂ ਦੀ ਡਰੱਗ ਮਨੀ ਸਣੇ ਕਾਬੂ, ਫ਼ੌਜ ''ਚ ਸ਼ਾਮਲ ਦੂਜਾ ਸਾਥੀ ਫ਼ਰਾਰ

02/05/2023 11:19:03 AM

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਫਿਰੋਜ਼ਪੁਰ ਵਿਖੇ ਭਾਰਤ-ਪਾਕਿ ਸਰਹੱਦ ’ਤੇ ਬੀ. ਐੱਸ. ਐੱਫ. ਨੇ ਦੁਬਈ ਤੋਂ ਛੁੱਟੀ ’ਤੇ ਆਏ ਇਕ ਭਾਰਤੀ ਨਾਗਰਿਕ ਨੂੰ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ ਜਦਕਿ ਭਾਰਤੀ ਫ਼ੌਜ ਨਾਲ ਸਬੰਧ ਰੱਖਣ ਵਾਲਾ ਲੇਹ ਤੋਂ ਆਇਆ ਉਸ ਦਾ ਦੂਸਰਾ ਸਾਥੀ ਫ਼ਰਾਰ ਹੋ ਗਿਆ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਜਦ ਬੀ. ਐੱਸ. ਐੱਫ. ਦੀ 116 ਬਟਾਲੀਅਨ ਦੇ ਅਧਿਕਾਰੀ ਬੀ. ਓ. ਪੀ. ਕੱਸੋ ਕੇ ਦੇ ਇਲਾਕੇ ’ਚ ਤਲਾਸ਼ੀ ਕਰ ਕੇ ਵਾਪਸ ਮੁੜ ਰਹੇ ਸੀ ਤਾਂ ਰਸਤੇ ’ਚ ਉਨ੍ਹਾਂ ਨੇ ਹਰਿਆਣਾ ਨੰਬਰ ਦੀ ਆਈ-20 ਕਾਰ ਦੇਖੀ, ਜਿਸ ’ਚ 2 ਸ਼ੱਕੀ ਵਿਅਕਤੀ ਸਵਾਰ ਸਨ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਇਨ੍ਹਾਂ ’ਚੋਂ ਇਕ ਵਿਅਕਤੀ ਦੁਬਈ ਵਿਚ ਨੌਕਰੀ ਕਰਦਾ ਹੈ, ਜੋ ਛੁੱਟੀ ’ਤੇ ਆਇਆ ਸੀ ਅਤੇ ਦੂਸਰੇ ਦਾ ਨਾਂ ਲਖਬੀਰ ਸਿੰਘ ਹੈ, ਜੋ ਭਾਰਤੀ ਫ਼ੌਜ ’ਚ ਲੇਹ ’ਚ ਨੌਕਰੀ ਕਰਦਾ ਹੈ ਅਤੇ ਛੁੱਟੀ ’ਤੇ ਆਇਆ ਹੋਇਆ ਸੀ।

ਇਹ ਵੀ ਪੜ੍ਹੋ- ਮਾਮਲਾ ਲਟਕਣ ਦੇ ਆਸਾਰ, MP ਪ੍ਰਨੀਤ ਕੌਰ ਨੂੰ ਲੋਕ ਸਭਾ ਦੀ ‘ਪੌੜੀ ਚੜ੍ਹਨੋਂ’ ਰੋਕਣਾ ਔਖਾ!

ਦੱਸਿਆ ਜਾਂਦਾ ਹੈ ਕਿ ਜਦੋਂ ਬੀ. ਐੱਸ. ਐੱਫ. ਦੇ ਅਧਿਕਾਰੀਆਂ ਵਲੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਅਤੇ ਬੀ. ਐੱਸ. ਐੱਫ. ਨੇ ਦੁਬਈ ਤੋਂ ਇਸ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਹੈ, ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਦਕਿ ਲਖਬੀਰ ਸਿੰਘ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ, ਜਿਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ਼ ਦੇਈਏ ਕਿ ਇਹ ਦੋਵੇਂ ਵਿਅਕਤੀ ਫਿਰੋਜ਼ਪਰ ਦੇ ਸਰਹੱਦੀ ਪਿੰਡ ਨਿਹਾਲੇ ਵਾਲਾ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ- ਰਜਿੰਦਰ ਕੌਰ ਭੱਠਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਲਹਿਰਾਗਾਗਾ ਹਲਕੇ ਨਾਲ ਜੁੜੇ ਮੁੱਦਿਆਂ 'ਤੇ ਕੀਤੀ ਚਰਚਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News