ਪਿਓ ਦੀ ਭਾਵੁਕ ਅਪੀਲ- ਮੇਰਾ ਪੁੱਤਰ ਦਿਮਾਗੀ ਤੌਰ ''ਤੇ ਠੀਕ ਨਹੀਂ ਹੈ, ਪੰਜਾਬ ਪੁਲਸ ਮੋੜ ਦੇਵੇ

Saturday, Jul 29, 2023 - 09:50 PM (IST)

ਪਿਓ ਦੀ ਭਾਵੁਕ ਅਪੀਲ- ਮੇਰਾ ਪੁੱਤਰ ਦਿਮਾਗੀ ਤੌਰ ''ਤੇ ਠੀਕ ਨਹੀਂ ਹੈ, ਪੰਜਾਬ ਪੁਲਸ ਮੋੜ ਦੇਵੇ

ਫਾਜ਼ਿਲਕਾ (ਸੁਖਵਿੰਦਰ ਥਿੰਦ) : ਪਿਛਲੇ ਦਿਨੀਂ ਪਾਕਿਸਤਾਨ ਦਾ ਇਕ ਨੌਜਵਾਨ ਮੁਕੱਰਮ ਸ਼ਰੀਫ਼ ਵਾਸੀ ਫਰਵਾਂ ਵਾਲਾ ਜ਼ਿਲ੍ਹਾ ਬਹਾਵਲ ਨਗਰ ਸਰਹੱਦ ਰਾਹੀਂ ਭਾਰਤ 'ਚ ਦਾਖਲ ਹੋ ਜਾਂਦਾ ਹੈ, ਜਿਸ ਨੂੰ ਬੀਐੱਸਐੱਫ ਦੇ ਜਵਾਨਾਂ ਵੱਲੋਂ ਕਾਬੂ ਕਰਕੇ ਫਾਜ਼ਿਲਕਾ ਦੇ ਥਾਣਾ ਖੂਈ ਖੇੜਾ ਦੀ ਪੁਲਸ ਹਵਾਲੇ ਕਰ ਦਿੱਤਾ ਜਾਂਦਾ ਹੈ। ਇਸ ਸਬੰਧੀ ਜਦੋਂ ਲਹਿੰਦੇ ਪੰਜਾਬ 'ਚ ਬੈਠੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਭਾਰਤ 'ਚ ਪੰਜਾਬ ਪੁਲਸ ਦੀ ਗ੍ਰਿਫ਼ਤ 'ਚ ਹੈ ਤਾਂ ਉਨ੍ਹਾਂ ਇਕ ਵੀਡੀਓ ਪਾ ਕੇ ਆਪਣੇ ਪੁੱਤਰ ਦੀ ਰਿਹਾਈ ਦੀ ਗੁਹਾਰ ਲਗਾਈ ਹੈ। ਪਿਓ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ 25 ਤਰੀਕ ਨੂੰ ਸ਼ਾਮ 4 ਵਜੇ ਘਰੋਂ ਚਲਾ ਗਿਆ ਸੀ, ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਉਸ ਦੀ ਦਵਾਈ ਚੱਲ ਰਹੀ ਹੈ।

ਇਹ ਵੀ ਪੜ੍ਹੋ : ਦੁਬਈ ਦੇ ਅਰਬਪਤੀ ਸ਼ੇਖ ਹਮਦ ਕੋਲ ਹੈ ਦੁਨੀਆ ਦੀ ਸਭ ਤੋਂ ਵੱਡੀ Hummer, ਵੀਡੀਓ ਹੋ ਰਿਹੈ ਵਾਇਰਲ

ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਲੱਭ ਰਹੇ ਸਨ ਤਾਂ ਖ਼ਬਰਾਂ ਰਾਹੀਂ ਪਤਾ ਲੱਗਾ ਕਿ ਉਹ ਤਾਂ 12 ਕਿਲੋਮੀਟਰ ਪੈਦਲ ਤੁਰ ਕੇ ਭਾਰਤ ਦੀ ਸਰਹੱਦ ਪਾਰ ਕਰ ਗਿਆ ਹੈ ਅਤੇ ਹੁਣ ਚੜ੍ਹਦੇ ਪੰਜਾਬ ਦੀ ਪੁਲਸ ਦੀ ਗ੍ਰਿਫ਼ਤ ਵਿੱਚ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਦਿਮਾਗ 60 ਫ਼ੀਸਦੀ ਕੰਮ ਕਰਦਾ ਹੈ, ਜੇਕਰ ਉਸ ਨੂੰ ਦਵਾਈ ਸਮੇਂ ਸਿਰ ਨਾ ਦਿੱਤੀ ਜਾਵੇ ਤਾਂ ਡਿੱਗ ਸਕਦਾ ਹੈ ਤੇ ਉਸ ਦੀ ਹਾਲਤ ਹੋਰ ਵੀ ਵਿਗੜ ਸਕਦੀ ਹੈ। ਉਨ੍ਹਾਂ ਭਰੇ ਮਨ ਨਾਲ ਅਪੀਲ ਕੀਤੀ ਕਿ ਉਸ ਦੇ ਪੁੱਤਰ ਨੂੰ ਛੱਡ ਦਿੱਤਾ ਜਾਵੇ। ਇਸ ਸਬੰਧੀ ਵੀਡੀਓ ਅੰਦਰ ਆਪਣੇ ਸਾਰੇ ਪਰਿਵਾਰ ਦੇ ਸ਼ਨਾਖਤੀ ਕਾਰਡ ਅਤੇ ਆਪਣੇ ਪੁੱਤਰ ਦੀ ਦਵਾਈ ਤੇ ਉਸ ਦੇ ਇਲਾਜ ਵਾਲੀ ਪਰਚੀ ਵੀ ਵਿਖਾਈ ਗਈ ਹੈ। ਦੂਜੇ ਪਾਸੇ ਭਾਰਤੀ ਏਜੰਸੀਆਂ ਨੇ ਆਪਣੀ ਜਾਂਚ ਸ਼ੁਰੂ ਕਰ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News